ਕੈਪਸ਼ਨ-16ਕੇਪੀਟੀ24ਪੀ, ਬਿਨਾਂ ਮਾਸਕ ਪਾਏ ਘੁੰਮ ਰਹੇ ਨੌਜਵਾਨ ਦਾ ਚਲਾਨ ਕੱਟਦੇ ਹੋਏ ਏਐੱਸਆਈ ਹਰਜੀਤ ਸਿੰਘ ਤੇ ਹੋਰ।

ਵਿਜੇ ਸੋਨੀ, ਫਗਵਾੜਾ

ਕੋਰੋਨਾ ਮਹਾਂਮਾਰੀ ਨੂੰ ਜ਼ਿਲ੍ਹੇ ਵਿਚੋ ਬਾਹਰ ਕੱਢਣ ਤੇ ਆਮ ਲੋਕਾਂ ਦੀ ਜਿੰਦਗੀ ਬਚਾਉਣ ਲਈ ਡੀਸੀ ਕਪੂਰਥਲਾ ਦੀਪਤੀ ੳੱੁਪਲ ਵਲੋਂ ਆਏ ਨਿਰਦੇਸ਼ਾਂ ਦੀਆਂ ਧੱਜੀਆਂ ਉਡਾਉਂਦੇ ਨੌਜਵਾਨ ਫਗਵਾੜਾ ਦੇ ਬਜਾਰਾਂ ਵਿਚ ਆਮ ਦਿਖਾਈ ਦੇ ਜਾਣਗੇ। ਜੋ ਕਿ ਮਾਸਕ ਨਾ ਪਾਕੇ ਆਪਣੀ ਜਾਨ ਖਤਰੇ ਵਿਚ ਪਾ ਰਹੇ ਹਨ ਅਤੇ ਹੋਰਨਾਂ ਨੂੰ ਵੀ ਇਸ ਘਾਤਕ ਬਿਮਾਰੀ ਦੀ ਲਪੇਟ ਵਿਚ ਲਿਜਾਉਣ ਲਈ ਯੋਗਦਾਨ ਪਾ ਰਹੇ ਹਨ। ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ ਕਰਵਾਈ ਕਰਦੇ ਹੋਏ ਫਗਵਾੜਾ ਪੀਸੀਆਰ ਇੰਚਾਰਜ ਮਲਕੀਤ ਸਿੰਘ ਦੇ ਨਿਰਦੇਸ਼ਾਂ ਤਹਿਤ ਸਾਰੇ ਫਗਵਾੜਾ ਵਿਚ ਮਾਸਕ ਨਾ ਪਾਉਣ ਵਾਲੇ ਸ਼ਰਾਰਤੀ ਅਨਸਰਾਂ ਦੇ ਚਲਾਨ ਕੱਟੇ ਜਾ ਰਹੇ ਹਨ ਅਤੇ ਹਮੇਸ਼ਾ ਮਾਸਕ ਪਾਕੇ ਘਰੋ ਨਿਕਲਣ ਲਈ ਸੁਚੇਤ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਪੀਸੀਆਰ ਏਐੱਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਉਹ ਮਾਸਕ ਦਾ ਇਸਤੇਮਾਲ ਨਹੀ ਕਰਦੇ ਜਿਸ ਕਾਰਨ ਉਹ ਹੋਰਾ ਲਈ ਨੁਕਸਾਨ ਦੇਹ ਸਿਧ ਹੋ ਸਕਦੇ ਹਨ ਅਜਿਹੇ ਨੋਜਵਾਨ ਜੋ ਬਿਨਾ ਮਾਸਕ ਦੇ ਸ਼ਹਿਰ ਵਿਚ ਘੰੁਮਦੇ ਹਨ, ਉਨ੍ਹਾਂ ਨੂੰ ਫੜ ਕੇ ਚਲਾਨ ਕੀਤੇ ਜਾ ਰਹੇ ਹਨ ਅਤੇ ਹਮੇਸ਼ਾ ਮਾਸਕ ਪਾ ਕੇ ਰੱਖਣ ਲਈ ਸੁਚੇਤ ਵੀ ਕੀਤਾ ਜਾ ਰਿਹਾ ਹੈ। ਹਰਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਤੋਂ ਸਿਰਫ ਬਚਾਅ ਨਾਲ ਹੀ ਬਚਿਆ ਜਾ ਸਕਦਾ ਹੈ। ਜਿਸ ਲਈ ਉਚ ਅਧਿਕਾਰੀਆਂ ਨੇ ਨਿਰਦੇਸ਼ਾਂ ਅਨੁਸਾਰ ਮਾਸਕ ਨਾ ਪਾਉਣ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ।