ਰਘਬਿੰਦਰ ਸਿੰਘ, ਨਡਾਲਾ : ਲੁਧਿਆਣਾ ਵਿੱਚ ਹੋਏ ਪੰਜਾਬ ਸਟੇਟ ਪੱਧਰੀ ਕਰਾਟੇ ਮੁਕਾਬਲਿਆਂ ਵਿਚ ਨਡਾਲਾ ਦੇ ਹਰਪ੍ਰਰੀਤ ਮਾਰਸ਼ਲ ਆਰਟਸ ਕਲੱਬ ਦੇ ਖਿਡਾਰੀ ਓਵਰਆਲ ਚੈਂਪੀਅਨ ਰਹੇ। ਕਲੱਬ ਦੇ ਕੋਚ ਹਰਪ੍ਰਰੀਤ ਸਿੰਘ ਨਡਾਲਾ ਨੇ ਦੱਸਿਆ ਕਿ ਇਸ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੇ 250 ਤੇ ਕਪੂਰਥਲਾ ਵੱਲੋਂ ਨਡਾਲਾ ਕਲੱਬ ਦੇ 8 ਖਿਡਾਰੀਆਂ ਨੇ ਭਾਗ ਲਿਆ। ਜਿਸ ਵਿਚ ਧਰਮਵੀਰ ਸਿੰਘ ਚਕੋਕੀ ਸੋਨ ਤਮਗਾ, ਲਵਪ੍ਰਰੀਤ ਸਿੰਘ ਰਾਏਪੁਰਪੀਰਬਖਸ਼ਵਾਲਾ ਨੇ ਸੋਨ ਤਮਗਾ, ਮਨਮੀਤ ਅਰੋੜਾ ਲੱਖਨ ਕੇ ਪੱਡਾ ਨੇ ਸੋਨ ਤਮਗਾ, ਮਨਮੀਤ ਕੌਰ ਨਡਾਲਾ ਨੇ ਸੋਨ ਤਮਗਾ,

ਰਿਤਿਕ ਸ਼ਰਮਾ ਨਡਾਲਾ ਸੋਨ ਤਮਗਾ, ਰੋਹਿਤ ਸ਼ਰਮਾ ਨਡਾਲਾ ਚਾਂਦੀ ਤਮਗਾ, ਅੰਸ਼ ਸ਼ਰਮਾ ਨਡਾਲਾ ਕਾਂਸੀ ਤਗਮਾ, ਸੁਖਦੀਪ ਸਿੰਘ ਰਾਏਪੁਰਪੀਰਬਖਸ਼ਵਾਲਾ ਨੇ ਸੋਨ ਤਮਗਾ ਜਿੱਤ ਕੇ ਆਪਣੇ ਜਿਲ੍ਹੇ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ ਇਸ ਮੌਕੇ ਗੌਰਵ ਸ਼ਰਮਾ ਸ਼ਾਹਕੋਟ, ਕੋਮਲਪ੍ਰਰੀਤ ਕੌਰ ਸ਼ਾਹਕੋਟ, ਜਸਵਿੰਦਰ ਸਿੰਘ ਲੁਧਿਆਣਾ ਆਦਿ ਹਾਜ਼ਰ ਸਨ।