ਜੇਐੱਨਐੱਨ, ਕਪੂਰਥਲਾ : ਜ਼ਿਲ੍ਹੇ 'ਚ ਵੀਰਵਾਰ ਨੂੰ ਚਾਰ ਅੌਰਤਾਂ ਸਮੇਤ 15 ਕੋਰੋਨਾ ਪੀੜਤ ਪਾਏ ਗਏ, ਜਿਸ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ 4371 ਤਕ ਪੁੱਜ ਗਈ ਹੈ ਤੇ ਦੋ ਕੋਰੋਨਾ ਪੀੜਤਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਅੰਮਿ੍ਤਸਰ ਦੇ ਮੈਡੀਕਲ ਕਾਲਜ 'ਚੋਂ ਵੀਰਵਾਰ ਨੂੰ 1406 ਸੈਂਪਲਾਂ ਦੀ ਰਿਪੋਰਟ ਆਈ ਹੈ, ਜਿਨ੍ਹਾਂ 'ਚ 1396 ਨੈਗੇਟਿਵ ਤੇ 10 ਪਾਜ਼ੇਟਿਵ ਪਾਏ ਗਏ। ਐਂਟੀਜਨ 'ਤੇ ਲਏ ਗਏ 77 ਸੈਂਪਲਾਂ 'ਚੋਂ ਪੰਜ ਪਾਜ਼ੇਟਿਵ ਤੇ 72 ਨੈਗੇਟਿਵ ਪਾਏ ਗਏ। ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਕਈ ਦਿਨਾਂ ਤੋਂ ਸੂਰਜ ਦੀ ਲੁਕਣ-ਮੀਟੀ ਕਾਰਨ ਦਿਨੋ-ਦਿਨ ਠੰਢ ਵੱਧ ਰਹੀ ਹੈ, ਜਿਸ ਕਾਰਨ ਕੋਰੋਨਾ ਵਧਣ ਦੀ ਸੰਭਾਵਨਾ ਹੋਰ ਵੱਧ ਗਈ ਹੈ। ਇਸ ਲਈ ਸ਼ਹਿਰ ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਜ਼ਰੂਰੀ ਕੰਮ ਲਈ ਹੀ ਘਰੋਂ ਬਾਹਰ ਨਿਕਲਣ ਤੇ ਸਰੀਰਕ ਦੂਰੀ ਦੀ ਪਾਲਣਾ ਕਰਨ ਤੇ ਮੂੰਹ 'ਤੇ ਮਾਸਕ ਤੇ ਹੱਥਾਂ 'ਤੇ ਸੈਨੇਟਾਈਜ਼ਰ ਦੀ ਵਰਤੋਂ ਕਰਨ ਤੇ ਜਦੋਂ ਧੁੱਪ ਨਿਕਲਦੀ ਹੈ ਤਾਂ ਵੱਧ ਤੋਂ ਵੱਧ ਸਮਾਂ ਧੁੱਪ 'ਚ ਬੈਠਣ। ਡਾ. ਸੁਰਿੰਦਰ ਕੁਮਾਰ ਨੇ ਕਿਹਾ ਕਿ ਜ਼ਿਲ੍ਹਾ ਕਪੂਰਥਲਾ 'ਚ ਵੀਰਵਾਰ ਨੂੰ ਕੋਰੋਨਾ ਦੇ ਸ਼ੱਕੀ ਸੈਂਪਲ 1324 ਲਏ ਗਏ, ਜਿਨ੍ਹਾਂ 'ਚ ਭੁਲੱਥ, ਫਗਵਾੜਾ, ਬੇਗੋਵਾਲ, ੁਸੁਲਤਾਨਪੁਰ ਲੋਧੀ, ਿਢੱਲਵਾਂ, ਪਾਂਸ਼ਟਾ, ਟਿੱਬਾ, ਫੱਤੂਢੀਂਗਾ, ਕਾਲਾ ਸੰਿਘਆਂ ਆਦਿ 'ਚੋਂ ਸੈਂਪਲ ਲਏ ਗਏ। ਡਾ. ਰਾਜੀਵ ਭਗਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ 'ਚ 24 ਸਾਲਾ ਨੌਜਵਾਨ ਵਾਸੀ ਭੁਲੱਥ, 56 ਸਾਲਾ ਵਿਅਕਤੀ ਵਾਸੀ ਭੁਲੱਥ, 18 ਸਾਲਾ ਨੌਜਵਾਨ ਵਾਸੀ ਜਲੰਧਰ ਕੈਂਟ, 58 ਸਾਲਾ ਵਿਅਕਤੀ ਵਾਸੀ ਫਗਵਾੜਾ, 50 ਸਾਲਾ ਵਿਅਕਤੀ ਵਾਸੀ ਫਗਵਾੜਾ, 52 ਸਾਲਾ ਵਿਅਕਤੀ ਵਾਸੀ ਫਗਵਾੜਾ, 96 ਸਾਲਾ ਵਿਅਕਤੀ ਵਾਸੀ ਫਗਵਾੜਾ, 48 ਸਾਲਾ ਵਿਅਕਤੀ ਵਾਸੀ ਮਨਸੂਰਵਾਲ ਦੋਨਾ, 24 ਸਾਲਾ ਨੌਜਵਾਨ ਵਾਸੀ ਆਈਟੀਸੀ ਕੰਪਨੀ, 54 ਸਾਲਾ ਵਿਅਕਤੀ ਵਾਸੀ ਆਰਸੀਐੱਫ, 42 ਸਾਲਾ ਵਿਅਕਤੀ ਵਾਸੀ ਸੈਦੋਵਾਲ, 14 ਸਾਲਾ ਲੜਕੀ ਵਾਸੀ ਗੋਪਾਲ ਪਾਰਕ ਕਪੂਰਥਲਾ, 19 ਸਾਲਾ ਲੜਕੀ ਵਾਸੀ ਕਪੂਰਥਲਾ, 48 ਸਾਲਾ ਅੌਰਤ ਵਾਸੀ ਕਪੂਰਥਲਾ, 60 ਸਾਲਾ ਵਿਅਕਤੀ ਵਾਸੀ ਮਾਡਲ ਟਾਊਨ ਕਪੂਰਥਲਾ ਤੇ 30 ਸਾਲਾ ਅੌਰਤ ਵਾਸੀ ਵਰਿਆਂ ਦੋਨਾ ਜ਼ਿਲ੍ਹਾ ਕਪੂਰਥਲਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।