ਅਮਨਜੋਤ ਸਿੰਘ ਵਾਲੀਆ, ਕਪੂਰਥਲਾ

ਪੰਜਾਬ ਸਰਕਾਰ ਦੇ ਹੁਕਮਾਂ 'ਤੇ ਕੋਰੋਨਾ ਨੂੰ ਪੂਰੀ ਠੱਲ ਪਾਉਣ ਲਈ ਸਿਹਤ ਵਿਭਾਗ ਵੱਲੋਂ ਲਗਾਤਾਰ ਸੈਂਪਿਲੰਗ ਕੀਤੀ ਜਾ ਰਹੀ ਹੈ, ਜਿਸ ਦੌਰਾਨ ਸਕੂਲੀ ਅਧਿਆਪਕਾਂ, ਮੰਡੀਆਂ 'ਚ ਝੋਨੇ ਦੌਰਾਨ ਲੱਗੀ ਲੇਬਰ, ਫੈਕਟਰੀਆਂ ਤੇ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਵੱਡੀ ਗਿਣਤੀ 'ਚ ਸੈਂਪਲ ਲਏ ਗਏ। ਇਨ੍ਹਾਂ ਜਾਣਕਾਰੀ ਜਾਣਕਾਰੀ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਦਿੰਦਿਆ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ 'ਚ ਮੰਗਲਵਾਰ ਨੂੰ ਕੋਰੋਨਾ ਨਾਲ 7 ਅੌਰਤਾਂ ਸਮੇਤ 18 ਪਾਜ਼ੇਟਿਵ ਪਾਏ ਗਏ, ਜਿਸ ਨਾਲ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 4018 ਤਕ ਪਹੰੁਚ ਗਈ। ਮੰਗਲਵਾਰ ਨੂੰ ਠੀਕ ਹੋਣ ਵਾਲੇ 22 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਦਸਿਆ ਕਿ ਅੰਮਿ੍ਤਸਰ ਦੇ ਮੈਡੀਕਲ ਕਾਲਜ ਤੋਂ 398 ਸੈਂਪਲਾਂ ਦੀ ਰਿਪੋਰਟ ਆਈ ਹੈ, ਜਿਸ 'ਚੋਂ 9 ਪਾਜ਼ੇਟਿਵ ਤੇ 389 ਨੈਗੇਟਿਵ ਪਾਏ ਗਏ। ਐਂਟੀਜਨ 'ਤੇ ਕੀਤੇ ਗਏ ਟੈਸਟਾਂ 'ਚ 7 ਪਾਜ਼ੇਟਿਵ, ਟਰੂਨਟ 'ਤੇ 1 ਅਤੇ ਪ੍ਰਰਾਇਵੇਟ ਲੈਬਾਂ 'ਚੋਂ 1 ਪਾਜ਼ੇਟਿਵ ਪਾਇਆ ਗਿਆ। ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਦਸਿਆ ਕਿ ਜਿਲੇ 'ਚ ਮੰਗਲਵਾਰ ਨੂੰ 1519 ਸੈਂਪਲ ਲਏ ਗਏ। ਕਪੂਰਥਲਾ ਦੇ ਆਰਟੀਪੀਸੀਆਰ 'ਤੇ 170, ਐਂਟੀਜਨ 'ਤੇ 101 ਤੇ ਟਰੂਨਟ 'ਤੇ 5 ਸੈਂਪਲ ਲਏ ਗਏ ਹਨ, ਜਿਸ 'ਚ ਖਾਂਮਸੀ, ਜੁਕਾਮ, ਬੁਖਾਰ, ਦਮਾ, ਅਸਥਮਾ, ਗਰਭਵਤੀ ਮਹਿਲਾ ਆਦਿ ਦੇ ਸੈਂਪਲ ਲਏ ਗਏ ਹਨ। ਉਥੇ ਫਗਵਾੜਾ ਦੇ ਆਰਟੀਪੀਸੀਆਰ 'ਤੇ 13, ਐਂਟੀਜਨ 'ਤੇ 146, ਭੁਲੱਥ ਦੇ ਆਰਟੀਪੀਸੀਆਰ 61, ਐਂਟੀਜਨ 27, ਸੁਲਤਾਨਪੁਰ ਲੋਧੀ ਦੇ ਆਰਟੀਪੀਸੀਆਰ 'ਤੇ 25, ਐਂਟੀਜਨ 92, ਬੇਗੋਵਾਲ ਦੇ ਐਂਟੀਜਨ 'ਤੇ 79, ਿਢੱਲਵਾਂ ਦੇ ਆਰਟੀਪੀਸੀਆਰ 'ਤੇ 124, ਐਂਟੀਜਨ 'ਤੇ 17, ਕਾਲਾ ਸੰਿਘਆਂ ਦੇ ਆਰਟੀਪੀਸੀਆਰ 'ਤੇ 38, ਐਂਟੀਜਨ 'ਤੇ 131, ਫੱਤੂਢੀਂਗਾ ਦੇ ਐਂਟੀਜਨ 'ਤੇ 109, ਪਾਂਸ਼ਟਾਂ ਦੇ ਆਰਟੀਪੀਸੀਆਰ 'ਤੇ 124, ਐਂਟੀਜਨ 'ਤੇ 23, ਐਂਟੀਜਨ 'ਤੇ 191, ਟਿੱਬਾ ਦੇ ਆਰਟੀਪੀਸੀਆਰ 'ਤੇ 42 ਤੇ ਐਂਟੀਜਨ 'ਤੇ 87 ਸੈਂਪਲ ਲਏ ਗਏ। ਡਾ. ਰਾਜੀਵ ਭਗਤ ਨੇ ਦਸਿਆ ਕਿ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ 'ਚ 51 ਸਾਲਾ ਮਹਿਲਾ ਤੇ 27 ਸਾਲਾ ਮਹਿਲਾ ਵਾਸੀ ਆਰਸੀਐੱਫ ਕਪੂਰਥਲਾ, 2 ਸਾਲਾ ਬੱਚੀ ਗੁਲਜਾਰ ਨਗਰ ਕਪੂਰਥਲਾ, 42 ਸਾਲਾ ਮਹਿਲਾ ਕਪੂਰਥਲਾ, 2 ਵਿਅਕਤੀ ਿਲੰਕ ਰੋਡ, 50 ਸਾਲਾ ਵਿਅਕਤੀ ਮਾਡਲ ਟਾਊਨ ਭੁਲੱਥ ਕਪੂਰਥਲਾ, 48 ਸਾਲਾ ਮਹਿਲਾ ਮਾਡਲ ਟਾਊਨ ਭੁਲੱਥ ਕਪੂਰਥਲਾ, 23 ਸਾਲਾ ਨੌਜਵਾਨ ਕਪੂਰਥਲਾ, 21 ਸਾਲਾ ਲੜਕੀ ਦੂਲੋਵਾਲ ਕਪੂਰਥਲਾ, 2 ਮਹਿਲਾ ਮਾਲ ਰੋਡ ਕਪੂਰਥਨਾ, 34 ਸਾਲਾ ਵਿਅਕਤੀ ਕਪੂਰਥਲਾ, 55 ਸਾਲਾ ਵਿਅਕਤੀ ਬੇਗੋਵਾਲ, 52 ਸਾਲਾ ਮਹਿਲਾ ਬੇਗੋਵਾਲ, 19 ਸਾਲਾ ਨੌਜਵਾਨ ਬੇਗੋਵਾਲ ਤੇ 22 ਸਾਲਾ ਨੌਜਵਾਨ ਅਰਬਨ ਅਸਟੇਟ ਕਪੂਰਥਲਾ ਦੀ ਰਿਪੋਰਟ ਪਾਜ਼ੇਟਿਵ ਆਈ ਹੈ।