ਵਿਜੇ ਸੋਨੀ, ਫਗਵਾੜਾ : ਇੰਟਰਨੈਸ਼ਨਲ ਸ਼ੇਰੇ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਫਗਵਾੜਾ ਵਲੋਂ ਪੀਸੀਆਰ ਦੇ ਸਹਿਯੋਗ ਨਾਲ ਸਥਾਨਕ ਬ੍ਰੀਲੀਐਂਟ ਇੰਟਰਨੈਸ਼ਨਲ ਪਬਲਿਕ ਸਕੂਲ ਪੀਪਾਰੰਗੀ ਵਿਖੇ ਜਾਗਰੂਕਤਾ ਸਬੰਧੀ ਸੈਮੀਨਾਰ ਲਗਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਰੀਤ ਪ੍ਰਰੀਤ ਪਾਲ ਸਿੰਘ ਦੀ ਅਗਵਾਈ ਹੇਠ ਕਰਵਾਏ ਸੈਮੀਨਾਰ ਵਿਚ ਬਤੌਰ ਮੁੱਖ ਮਹਿਮਾਨ ਪੀਸੀਆਰ ਫਗਵਾੜਾ ਦੇ ਇੰਚਾਰਜ਼ ਮਲਕੀਤ ਸਿੰਘ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਸਕੂਲ ਚੇਅਰਮੈਨ ਹਰਜਿੰਦਰ ਸਿੰਘ ਭੋਗਲ, ਸਾਬਕਾ ਸਰਪੰਚ ਪੁਰਸ਼ੋਤਮ ਦਾਸ ਅਤੇ ਕਾਮਰੇਡ ਸਵਰਨ ਸਿੰਘ ਹਾਜ਼ਰ ਹੋਏ। ਇਸ ਦੌਰਾਨ ਪੀਸੀਆਰ ਇੰਚਾਰਜ਼ ਮਲਕੀਤ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਪੀਸੀਆਰ ਨਾਗਰਿਕਾਂ ਦੀ ਸੁਰੱਖਿਆ ਲਈ ਕੰਮ ਕਰਦੀ ਹੈ ਜਿਸਦਾ ਮਤਲਬ ਪੁਲਿਸ ਕੰਟਰੋਲ ਰੂਮ ਅਤੇ ਪੁਲਿਸ ਕ੍ਰਾਈਮ ਰਿਵੀਜਨ ਹੁੰਦਾ ਹੈ। ਕਿਸੇ ਵੀ ਅਣਸੁਖਾਵੀਂ ਸਥਿਤੀ ਵਿਚ ਜਿੱਥੇ ਪੁਲਿਸ ਸਹਾਇਤਾ ਦੀ ਜਰੂਰਤ ਮਹਿਸੂਸ ਹੋਵੇ ਤਾਂ ਹੈਲਪ ਲਾਈਨ ਨੰਬਰ 112 ਤੇ ਕਾਲ ਕੀਤੀ ਜਾ ਸਕਦੀ ਹੈ। ਇਸ ਫੋਨ ਕਾਲ ਦੇ ਤੁਰੰਤ ਬਾਅਦ ਪੀਸੀਆਰ ਐਕਸ਼ਨ ਵਿਚ ਆ ਜਾਂਦੀ ਹੈ ਅਤੇ ਮੌਕੇ 'ਤੇ ਪੁੱਜਦੀ ਹੈ। ਇਸ ਦੌਰਾਨ ਸੁਸਾਇਟੀ ਵਲੋਂ ਸਪੋਰਟਸ ਵਿਚ ਵਧੀਆ ਕਾਰਗੁਜਾਰੀ ਕਰਨ ਵਾਲੇ ਸਕੂਲ ਦੇ ਚਾਰ ਵਿਦਿਆਰਥੀਆਂ ਜਸਵੀਰ ਸਿੰਘ, ਅਭਿਸ਼ੇਕ, ਪ੍ਰਦੀਪ ਅਤੇ ਵਿਦਿਆਰਥਣ ਬਿੰਨੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕਰਦੇ ਹੋਏ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ। ਇਸ ਤੋਂ ਇਲਾਵਾ ਪੀਸੀਆਰ ਵਿਚ ਵਧੀਆ ਸੇਵਾਵਾਂ ਦੇਣ ਵਾਲੇ ਮੁਲਾਜ਼ਮਾਂ ਨੂੰ ਵੀ ਸਨਮਾਨਤ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਰੀਤ ਪ੍ਰਰੀਤ ਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਜੱਥੇਬੰਦੀ ਸਮਾਜ ਸੇਵਾ ਦੇ ਨਾਲ ਹੀ ਸਮਾਜ ਵਿਚ ਜਾਗਰੂਕਤਾ ਲਿਆਉਣ ਦੇ ਉਪਰਾਲੇ ਵੀ ਸਮੇਂ-ਸਮੇਂ ਤੇ ਕਰਦੀ ਹੈ। ਅਖੀਰ ਵਿਚ ਸਕੂਲ ਪਿ੍ਰੰਸੀਪਲ ਜਸਪਾਲ ਕੌਰ ਅਤੇ ਸਾਬਕਾ ਸਰਪੰਚ ਪੁਰਸ਼ੋਤਮ ਦਾਸ ਨੇ ਸਮੂਹ ਹਾਜਰੀਨ ਦਾ ਸਕੂਲ ਪੁੱਜਣ ਲਈ ਧੰਨਵਾਦ ਕੀਤਾ ਅਤੇ ਸੁਸਾਇਟੀ ਵਲੋਂ ਕੀਤੇ ਇਸ ਉਪਰਾਲੇ ਦੀ ਖਾਸ ਤੌਰ ਤੇ ਸ਼ਲਾਘਾ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਸਤਪ੍ਰਕਾਸ਼ ਸਿੰਘ ਸੱਗੂ ਨੇ ਨਿਭਾਈ। ਇਸ ਮੌਕੇ ਏਐੱਸਆਈ ਸੁਰਿੰਦਰ ਸਿੰਘ, ਹੌਲਦਾਰ ਸਤਨਾਮ ਸਿੰਘ, ਪਰਮਜੀਤ ਸਿੰਘ, ਗੁਰਮੇਜ ਸਿੰਘ, ਬੋਬੀ ਰਾਏ, ਨਿਰਮਲ ਕੁਮਾਰ ਚਮਕੀਲਾ, ਸਨੀ, ਸੁਨੀਲ ਦੱਤ, ਰਾਜਕੁਮਾਰ ਰਾਜਾ, ਜੋਗਿੰਦਰ ਪਾਲ ਬਾਲਮ, ਦਰਸ਼ਨ ਸਿੰਘ ਤੋਂ ਇਲਾਵਾ ਸਕੂਲ ਸਟਾਫ, ਵਿਦਿਆਰਥੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।