ਪੱਤਰ ਪ੍ਰੇਰਕ, ਭੁਲੱਥ : ਸੁਖਪਾਲ ਸਿੰਘ ਖਹਿਰਾ ਵੱਲੋਂ ਬਣਾਈ ਗਈ ਪੰਜਾਬ ਏਕਤਾ ਪਾਰਟੀ ਡਰਾਮੇਬਾਜ਼ੀ ਹੈ। ਇਨ੍ਹਾਂ ਗੱਲਾਂ ਦਾ ਪ੫ਗਟਾਵਾ ਬੀਬੀ ਜਗੀਰ ਕੌਰ ਪ੫ਧਾਨ ਇਸਤਰੀ ਅਕਾਲੀ ਦਲ ਨੇ ਨਵੀਂ ਬਣਾਈ ਗਈ ਪਾਰਟੀ 'ਤੇ ਪ੫ਤੀਕਰਮ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਖਹਿਰਾ ਨੇ ਕਾਂਗਰਸ ਪਾਰਟੀ ਨੂੰ ਫ਼ਾਇਦਾ ਦੇਣ ਵਾਸਤੇ ਹੀ ਇਹ ਸਾਰਾ ਕੁਝ ਕੀਤਾ ਹੈ। ਉਨ੍ਹਾਂ ਕਿਹਾ ਕਿ ਖਹਿਰਾ ਪਹਿਲਾਂ ਵੀ ਚਾਰ ਵਾਰੀ ਕਾਂਗਰਸ ਪਾਰਟੀ ਦੀ ਚੋਣ ਲੜ ਚੁੱਕਾ ਹੈ ਅਤੇ ਹੁਣ ਸਿੱਖਾਂ 'ਤੇ 1984 ਦੇ ਦੰਗਿਆਂ ਦੀ ਗੱਲ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ ਖਹਿਰਾ ਤੋਂ ਪੁੱਛਣਾ ਚਾਹੁੰਦੇ ਹਨ ਕਿ ਉਦੋਂ ਉਸ ਨੇ ਦੰਗਿਆਂ ਦੀ ਗੱਲ ਕਿਉਂ ਨਹੀਂ ਕੀਤੀ ਜਦੋਂ ਉਸ ਨੇ ਚਾਰ ਵਾਰੀ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜੀ ਸੀ। ਨਸ਼ੇ ਦੇ ਮਾਮਲੇ ਵਿਚ ਉਨ੍ਹਾਂ ਕਿਹਾ ਕਿ ਖਹਿਰਾ ਨਸ਼ੇ ਦੀਆਂ ਗੱਲਾਂ ਕਰਦਾ ਹੈ ਪਰ ਨਸ਼ੇ ਦੇ ਮਾਮਲੇ ਵਿਚ ਇਸ ਦਾ ਇਕ ਨੇੜਲਾ ਸਾਥੀ ਜਿਸ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਇਆ ਸੀ, ਉਹ ਫੜਿਆ ਗਿਆ ਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਸਾਰੇ ਲੋਕਾਂ ਨੂੰ ਪਤਾ ਹੈ ਕਿ ਉਹ ਇਸ ਦਾ ਕਰੀਬੀ ਸੀ। ਉਨ੍ਹਾਂ ਕਿਹਾ ਕਿ ਜੇ ਖਹਿਰਾ ਨੇ ਪਾਰਟੀ ਤੋਂ ਅਸਤੀਫ਼ਾ ਦੇ ਕੇ ਨਵੀਂ ਪਾਰਟੀ ਬਣਾਉਣੀ ਸੀ ਤਾਂ ਉਸ ਨੂੰ ਚਾਹੀਦਾ ਸੀ ਕਿ ਵਿਧਾਇਕ ਵਜੋਂ ਵੀ ਅਸਤੀਫ਼ਾ ਦੇ ਦਿੰਦਾ।