ਵਿਜੇ ਸੋਨੀ, ਫਗਵਾੜਾ : ਭਾਜਪਾ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਪਾਸੀ ਦੀ ਅਗਵਾਈ ਹੇਠ ਸਮੂਹ ਭਾਜਪਾ ਆਗੂਆ ਦੀ ਇਕ ਵਿਸ਼ੇਸ ਮੀਟਿੰਗ ਫਗਵਾੜਾ ਦੇ ਸਥਾਨਕ ਹੋਟਲ ਵਿਖੇ ਹੋਈ। ਜਿਥੇ ਚੋਣ ਇੰਚਾਰਜ਼ ਨਰਿੰਦਰ ਪਰਮਾਰ ਵਿਸ਼ੇਸ ਤੌਰ 'ਤੇ ਪੱੁਜੇ। ਮੀਟਿੰਗ ਵਿਚ ਸਮੂਹ ਭਾਜਪਾ ਆਗੂਆਂ ਵਲੋਂ ਸਰਬਸੰਮਤੀ ਨਾਲ ਦੂਜੀ ਵਾਰ ਪਰਮਜੀਤ ਸਿੰਘ ਚਾਚੋਕੀ ਨੂੰ ਮੰਡਲ ਦਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਪਰਮਜੀਤ ਸਿੰਘ ਚਾਚੋਕੀ ਨੂੰ ਫੁੱਲਾ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ 'ਚ ਪਰਮਜੀਤ ਸਿੰਘ ਚਾਚੋਕੀ ਨੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ ਕੈਂਥ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੀ ਬਦੌਲਤ ਹੀ ਦੂਜੀ ਵਾਰਰ ਮੰਡਲ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਪਰਮਜੀਤ ਸਿੰਘ ਨੇ ਕਿਹਾ ਕਿ ਉਹ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਪੂਰੀ ਇਮਾਨਦਾਰੀ ਨਾਲ ਮਿਹਨਤ ਕਰਨਗੇ। ਇਸੇ ਤਰ੍ਹਾਂ ਕੁਲਵਿੰਦਰ ਸਿੰਘ ਨੂੰ ਭਾਜਪਾ ਮੰਡਲ ਚਾਚੋਕੀ ਅਤੇ ਅਮਿ੍ਤਪਾਲ ਨੂੰ ਪਾਂਸ਼ਟਾ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਮੇਅਰ ਅਰੁਣ ਖੋਸਲਾ, ਬਲਵਿੰਦਰ ਠਾਕੁਰ, ਰਕੇਸ਼ ਦੁੱਗਲ, ਯਸ਼ ਮਹਾਜਨ, ਜਗਦੀਸ਼ ਸ਼ਰਮਾ, ਧਰਮਪਾਲ, ਅਸ਼ਵਨੀ, ਇੰਦਰਜੀਤ ਖਲਿਆਣ, ਚੰਦਰ ਰੇਖਾ, ਸੋਨੂੰ ਰਾਵਲਪਿੰਡੀ, ਕੌਂਸਲਰ ਚੰਦਰੇਸ਼ ਕੌਲ, ਕੌਂਸਲਰ ਮਨਦੀਪ ਕੌਰ, ਹਨੀ ਸ਼ਰਮਾ ਆਦਿ ਹਾਜ਼ਰ ਸਨ।