11ਕੇਪੀਟੀ12ਪੀ, 13ਪੀ

ਬੋਲੀ ਦੌਰਾਨ ਬੀਡੀਪੀਓ ਕਪੂਰਥਲਾ ਅਮਰਜੀਤ ਸਿੰਘ, ਅਸ਼ੋਕ ਕੁਮਾਰ।

ਹਾਜ਼ਰ ਗ੍ਰਾਮ ਪੰਚਾਇਤ ਸੰਧਰ ਜਗੀਰ ਦੇ ਸਰਪੰਚ ਤੇ ਪੰਚ ਸਾਹਿਬਾਨ।

ਅਮਨਜੋਤ ਵਾਲੀਆ, ਕਪੂਰਥਲਾ

ਗ੍ਰਾਮ ਪੰਚਾਇਤ ਸੰਧਰ ਜਗੀਰ ਬਲਾਕ ਤੇ ਜ਼ਿਲ੍ਹਾ ਕਪੂਰਥਲਾ ਦੀ ਸ਼ਾਮਲਾਟ ਲਗਪਗ 186 ਏਕੜ ਜ਼ਮੀਨ ਦੀ ਬੋਲੀ ਸਰਕਾਰੀ ਐਲੀਮੈਂਟਰੀ ਸਕੂਲ ਸੰਧਰ ਜਗੀਰ ਵਿਖੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੀਰਜ ਕੁਮਾਰ ਦੀ ਨਿਗਰਾਨੀ ਹੇਠ ਹੋਈ, ਪਰ ਮੌਕੇ 'ਤੇ ਕੋਈ ਵੀ ਬੋਲੀਕਾਰ ਬੋਲੀ ਦੇਣ ਨੂੰ ਤਿਆਰ ਨਾ ਹੋਇਆ ਜਿਸ ਕਾਰਨ ਇਹ ਬੋਲੀ ਚੌਥੀ ਵਾਰ ਮੁਲਤਵੀ ਕਰਨੀ ਪਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਇਸਤੋਂ ਪਹਿਲਾਂ ਤਿੰਨ ਵਾਰੀ 19 ਮਈ, 31 ਮਈ ਤੇ 7 ਜੂਨ ਨੂੰ ਪਿੰਡ ਦੇ ਸ਼ਾਮਲਾਟ ਜ਼ਮੀਨ ਦੀ ਬੋਲੀ ਰੱਖੀ ਗਈ ਸੀ, ਪ੍ਰੰਤੂ ਬੋਲੀਕਾਰ ਪੇਂਡੂ ਤੇ ਪੰਚਾਇਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬੋਲੀ ਦੇਣ ਲਈ ਤਿਆਰ ਨਹੀਂ ਸਨ। ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀ ਪਿਛਲੇ ਸਾਲ ਨਾਲੋਂ ਸ਼ਾਮਲਾਟ ਜ਼ਮੀਨ ਦੀ ਬੋਲੀ ਪਹਿਲਾਂ ਨਾਲੋਂ 20 ਪ੍ਰਤੀਸ਼ਤ ਵਧਾ ਕੇ ਬੋਲੀ ਕਰਨਾ ਚਾਹੁੰਦੇ ਹਨ ਜਦਕਿ ਬੋਲੀਕਾਰ ਇੰਨੀ ਰਕਮ ਦੇਣ ਨੂੰ ਤਿਆਰ ਨਹੀਂ ਜਦਕਿ ਬੋਲੀਕਾਰ 10 ਹਜ਼ਾਰ ਤੋਂ ਵੱਧ ਬੋਲੀ ਦੇਣ ਨੂੰ ਤਿਆਰ ਨਹੀਂ। ਅੱਜ ਬੋਲੀ ਕਰਵਾਉਣ ਮੌਕੇ ਬੀ.ਡੀ.ਪੀ.ਓ. ਕਪੂਰਥਲਾ ਅਮਰਜੀਤ ਸਿੰਘ, ਅਸ਼ੋਕ ਕੁਮਾਰ, ਹਰਜੀਤ ਸਿੰਘ, ਹਰਜਿੰਦਰ ਕੁਮਾਰ ਪੰਚਾਇਤ ਸਕੱਤਰ, ਇੰਦਰਜੀਤ ਸਿੰਘ ਪਟਵਾਰੀ, ਵੀ.ਡੀ.ਓ. ਤਰਲੋਚਨ ਸਿੰਘ ਤੇ ਧਰਮਿੰਦਰ ਸਿੰਘ, ਹਰੀ ਸਿੰਘ ਸਾਬਕਾ ਸਰਪੰਚ, ਧੀਰਾ ਸਿੰਘ ਮੈਂਬਰ ਪੰਚਾਇਤ ਤੇ ਵੱਖ-ਵੱਖ ਪਿੰਡ ਦੇ ਲੋਕ ਹਾਜ਼ਰ ਸਨ।