ਹਰਮੇਸ਼ ਸਰੋਆ, ਫਗਵਾੜਾ : ਮਹਾਸ਼ਿਵਰਾਤਰੀ ਦੇ ਤਿਉਹਾਰ ਅਤੇ ਮੂਰਤੀ ਸਥਾਪਨਾ ਦਿਵਸ ਮੌਕੇ ਸ਼ਿਵ ਭਗਤਾਂ ਦੇ ਸਹਿਯੋਗ ਨਾਲ ਠਾਕੁਰ ਦੁਆਰਾ ਸ਼ਿਵ ਮੰਦਰ ਪੱਕਾ ਬਾਗ ਫਗਵਾੜਾ ਵਿਖੇ 4 ਫਰਵਰੀ ਤੋਂ 17 ਫਰਵਰੀ 2023 ਤਕ ਰੋਜ਼ਾਨਾ ਸ਼ਾਮ 8.00 ਵਜੇ ਤੋਂ 10.00 ਵਜੇ ਤਕ ਭਜਨ ਸ਼ਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਬਲਰਾਮ ਸ਼ਰਮਾ, ਰਜਿੰਦਰ ਕੰਡਾ ਅਤੇ ਸ਼ਰਮਾ ਪਰਿਵਾਰ ਵੱਲੋਂ ਅੱਜ ਸ਼ਿਵ ਮੰਦਰ ਪੱਕਾ ਬਾਗ ਫਗਵਾੜਾ ਵਿਖੇ ਭਜਨ ਸ਼ਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਇੰਦਰਜੀਤ ਕਾਲੜਾ, ਮਧੂਭੂਸ਼ਨ ਕਾਲੀਆ, ਗੌਰਵ ਚੋਪੜਾ, ਅਮਿਤ ਸ਼ਾਲੂ, ਰਮਨ ਛਾਬੜਾ ਨਾਥਾ, ਮਹੰਤ ਰਾਜਰਾਣੀ, ਰਾਜੂ ਮਲਹੋਤਰਾ ਆਦਿ ਨੇ ਭਗਵਾਨ ਭੋਲੇਨਾਥ ਦਾ ਗੁਣਗਾਨ ਕੀਤਾ। ਇਸ ਮੌਕੇ ਬਲਰਾਮ ਸ਼ਰਮਾ, ਕਾਜਲ ਸ਼ਰਮਾ ਪਰਿਵਾਰ ਨੇ ਸਭ ਤੋਂ ਪਹਿਲਾਂ ਪੂਜਾ ਕੀਤੀ ਅਤੇ ਫੁੱਲਾਂ ਦੀ ਵਰਖਾ ਕੀਤੀ। ਸ਼ਰਮਾ ਪਰਿਵਾਰ ਵੱਲੋਂ ਭੰਡਾਰਾ ਵੀ ਲਾਇਆ ਗਿਆ। ਇਸ ਮੌਕੇ ਸਮਾਜ ਸੇਵੀ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ ਆਦਿ ਹਾਜ਼ਰ ਸਨ।