ਅਮਨਜੋਤ ਵਾਲੀਆ, ਕਪੂਰਥਲਾ

ਬਾਬਾ ਪੀਰ ਚੌਧਰੀ ਰੋਡ 'ਤੇ ਰਹਿਣ ਵਾਲੇ 34 ਸਾਲਾ ਨੌਜਵਾਨ, ਜਿਸ ਨੇ ਵਿਦੇਸ਼ ਜਾਣਾ ਸੀ, ਵਿਦੇਸ਼ ਜਾਣ ਲਈ ਕੋਰੋਨਾ ਟੈਸਟ ਜ਼ਰੂਰੀ ਹੋਣ ਕਾਰਨ ਉਸ ਨੇ ਜਲੰਧਰ ਦੀ ਪ੍ਰਰਾਈਵੇਟ ਲੈਬ ਤੋਂ ਆਪਣਾ ਕੋਰੋਨਾ ਦਾ ਟੈਸਟ ਕਰਵਾਇਆ, ਜੋ ਕਿ ਪਾਜ਼ੇਟਿਵ ਆ ਗਿਆ ਤੇ ਨੌਜਵਾਨ ਦੇ ਪਾਜ਼ੇਟਿਵ ਆਉਣ 'ਤੇ ਉਸ ਨੂੰ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ 'ਚ ਦਾਖ਼ਲ ਕਰਵਾਇਆ ਜਾ ਰਿਹਾ ਹੈ। ਜਿੱਥੇ ਉਸ ਦਾ ਇਲਾਜ ਮਾਹਰ ਡਾਕਟਰਾਂ ਵੱਲੋਂ ਕੀਤਾ ਜਾਵੇਗਾ। ਉਥੇ ਫਗਵਾੜਾ ਦੇ ਐੱਸਡੀਐੱਮ ਦੇ ਪਾਜ਼ੇਟਿਵ ਆਉਣ ਮਗਰੋਂ ਸਿਹਤ ਵਿਭਾਗ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਅਹਿਤਿਆਤ ਵਜੋਂ ਸੈਂਪਲ ਲਏ ਗਏ ਹਨ, ਜਿਸ 'ਚ ਡੀਸੀ ਤੇ ਏਡੀਸੀ (ਵਿਕਾਸ) ਦੀ ਰਿਪੋਰਟ ਪਹਿਲਾਂ ਹੀ ਨੈਗੇਟਿਵ ਆ ਗਈ ਸੀ, ਉਥੇ ਐਤਵਾਰ ਨੂੰ ਆਈ ਸੈਂਪਲਾਂ ਦੀ ਰਿਪੋਰਟ 'ਚ ਕਪੂਰਥਲਾ ਦੇ ਏਡੀਸੀ ਰਾਹੁਲ ਚਾਬਾ ਤੇ ਉਨ੍ਹਾਂ ਦੇ ਸਟਾਫ ਮੈਂਬਰਾਂ ਦੀ ਕੋਰੋਨਾ ਰਿਪੋਰਟ ਐਤਵਾਰ ਨੂੰ ਨੈਗੇਟਿਵ ਆਈ ਹੈ। ਉਨ੍ਹਾਂ ਦਾ ਸੈਂਪਲ ਤੇ ਹੋਰ ਸਟਾਫ ਮੈਂਬਰਾਂ ਦਾ ਸੈਂਪਲ ਸ਼ਨਿਚਰਵਾਰ ਨੂੰ ਸਿਹਤ ਵਿਭਾਗ ਦੀ ਟੀਮ ਦੇ ਕੋਰੋਨਾ ਇੰਚਾਰਜ ਡਾ. ਰਾਜੀਵ ਭਗਤ ਵੱਲੋਂ ਲਿਆ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਨਿਚਰਵਾਰ ਨੂੰ 287 ਕੋਰੋਨਾ ਸਬੰਧੀ ਸੈਂਪਲ ਲਏ ਗਏ ਹਨ। ਜਿਨ੍ਹਾਂ ਦੀ ਐਤਵਾਰ ਨੂੰ ਰਿਪੋਰਟ ਨੈਗੇਟਿਵ ਆਈ ਹੈ। ਨੈਗੇਟਿਵ ਆਉਣ ਵਾਲਿਆ 'ਚ ਏਡੀਸੀ, ਉਨ੍ਹਾਂ ਦਾ ਸਟਾਫ਼, ਐੱਨਆਰਆਈ, ਪੁਲਿਸ ਕਰਮਚਾਰੀ, ਬੈਂਕ ਕਰਮਚਾਰੀ ਸ਼ਾਮਲ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਐਤਵਾਰ ਨੂੰ ਜ਼ਿਲ੍ਹੇ 'ਚ 440 ਸੈਂਪਲ ਲਏ ਗਏ ਹਨ। ਜਿਨ੍ਹਾਂ 'ਚ ਕਪੂਰਥਲਾ ਸਿਵਲ ਹਸਪਤਾਲ ਵਿਚ 90 ਸੈਂਪਲ ਲਏ ਗਏ ਹਨ। ਜਿਨ੍ਹਾਂ 'ਚ ਆਸਟ੍ਰੇਲੀਆ, ਦੁਬਈ ਤੇ ਕੁਵੈਤ ਤੋਂ ਆਏ 28 ਐੱਨਆਰਆਈ ਤੇ ਪੰਜਾਬ ਐਂਡ ਸਿੰਧ ਬੈਂਕ ਦੇ 36 ਸੈਂਪਲ ਲਏ ਗਏ ਹਨ। ਇਨ੍ਹਾਂ ਤੋਂ ਇਲਾਵਾ 1 ਗਰਭਵਤੀ ਮਹਿਲਾ, 1 ਸਰਜੀਕਲ ਤੇ 25 ਪੁਲਿਸ ਕਰਮਚਾਰੀਆਂ ਦੇ ਸੈਂਪਲ ਲਏ ਗਏ ਹਨ। ਫਗਵਾੜਾ ਤੋਂ 65, ਸੁਲਤਾਨਪੁਰ ਲੋਧੀ ਤੋਂ 30, ਭੁਲੱਥ ਤੋਂ 40, ਪਾਂਸ਼ਟਾ ਤੋਂ 30, ਫੱਤੂਢੀਂਗਾ ਤੋਂ 36, ਬੇਗੋਵਾਲ ਤੋਂ 40, ਕਾਲਾ ਸੰਿਘਆ ਤੋਂ 72, ਆਰਸੀਐੱਫ ਤੋਂ 15 ਸੈਂਪਲ ਲਏ ਗਏ ਹਨ।

ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਸਰਕਾਰ ਵਲੋਂ ਆਏ ਹੁਕਮਾਂ ਅਨੁਸਾਰ ਕੋਰੋਨਾ ਸੈਂਪਲਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਕਿਉਂਕਿ ਬੈਂਕ, ਥਾਣਿਆਂ ਤੇ ਹੋਰ ਸਰਕਾਰੀ ਦਫਤਰਾਂ 'ਚ ਆਵਾਜਾਈ ਹੋਣ ਕਾਰਨ ਮੁਲਾਜ਼ਮਾਂ ਦੇ ਸੈਂਪਲ ਲਏ ਜਾ ਰਹੇ ਹਨ। ਪਰ ਉਨ੍ਹਾਂ ਦੀ ਜ਼ਿਆਦਾਤਰ ਰਿਪੋਰਟ ਨੈਗੇਟਿਵ ਆ ਰਹੀ ਹੈ। ਡਾ. ਬਾਵਾ ਨੇ ਦੱਸਿਆ ਕਿ ਲਾਕਡਾਊਨ ਕਾਰਨ ਕੋਰੋਨਾ ਸੈਂਪਲਾਂ ਦੀ ਗਿਣਤੀ 15,334 ਤੱਕ ਪਹੁੰਚ ਗਈ ਹੈ। ਜਿਨ੍ਹਾਂ ਵਿਚੋਂ ਨੈਗੇਟਿਵ 13694 ਹਨ, ਕੋਰੋਨਾ ਪੀੜਤਾਂ ਦੀ ਗਿਣਤੀ 131 ਤਕ ਪਹੁੰਚ ਗਈ ਹੈ। ਜਿਨ੍ਹਾਂ ਵਿਚੋਂ 92 ਠੀਕ ਹੋ ਕੇ ਆਪਣੇ ਘਰਾਂ 'ਚ ਜਾ ਚੁੱਕੇ ਹਨ। 31 ਕੇਸ ਐਕਟਿਵ ਹਨ। ਜਿਨ੍ਹਾਂ ਦਾ ਇਲਾਜ ਜਲੰਧਰ ਤੇ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ 'ਚ ਚੱਲ ਰਿਹਾ ਹੈ। ਇਨ੍ਹਾਂ ਦੀ ਸਿਹਤ ਵਿਚ ਅੱਗੇ ਨਾਲੋ ਕਾਫੀ ਸੁਧਾਰ ਚੱਲ ਰਿਹਾ ਹੈ।