r ਸਿਹਤ ਵਿਭਾਗ ਨੇ ਕੀਤਾ ਆਈਸੋਲੇਟ, ਪਾਜ਼ੇਟਿਵ ਮਰੀਜ਼ ਦੇ ਬਾਕੀ ਪਰਿਵਾਰ ਮੈਂਬਰ ਨੈਗੇਟਿਵ

ਸੁਖਵਿੰਦਰ ਸਿੱਧੂ, ਕਾਲਾ ਸੰਿਘਆ

ਬੀਤੇ ਦਿਨਾਂ ਤੋਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਲੇਰਖਾਨਪੁਰ ਦੇ ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਦਇਆ ਸਿੰਘ ਦਾ ਕੋਰੋਨਾ ਕਾਰਨ ਦੇਹਾਂਤ ਹੋ ਗਿਆ ਸੀ। ਬਾਬਾ ਜੀ ਦੀ ਰਿਪੋਰਟ ਪਾਜ਼ੇਟਿਵ ਆਉਣ ਉਪਰੰਤ ਪਿੰਡ ਬਲੇਰਖਾਨਪੁਰ ਤੇ ਗੁਰਦੁਆਰਾ ਸਾਹਿਬ ਨਾਲ ਸਬੰਧਤ ਸੇਵਾਦਾਰਾਂ ਦੇ ਕੋਰੋਨਾ ਟੈਸਟਾਂ ਦੇ ਸੈਂਪਲ ਲਏ ਗਏ ਸਨ। ਜਿਨ੍ਹਾਂ 'ਚੋਂ ਚਾਰ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਹੁਣ ਗੁਰਦੁਆਰਾ ਸਾਹਿਬ ਨਾਲ ਸਬੰਧਤ ਸੰਤ ਬਾਬਾ ਦਇਆ ਸਿੰਘ ਦੇ ਡਰਾਈਵਰ ਚਰਨਜੀਤ ਸਿੰਘ ਚੰਨਾ (49) ਦਾ ਵੀ ਕੋਰੋਨਾ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਚੰਨਾ ਦਾ ਟੈਸਟ ਸੈਂਪਲ ਕਪੂਰਥਲਾ ਦੇ ਸਰਕਾਰੀ ਹਸਪਤਾਲ ਵਿਖੇ ਲਿਆ ਗਿਆ ਸੀ ਅਤੇ ਅੱਜ ਉਸ ਦੀ ਰਿਪੋਰਟ ਆਈ, ਜਿਸ 'ਚ ਕੋਰੋਨਾ ਪਾਜ਼ੇਟਿਵ ਦੀ ਪੁਸ਼ਟੀ ਹੋਈ ਹੈ। ਪੀੜਤ ਵਿਅਕਤੀ ਨੂੰ ਸਿਹਤ ਵਿਭਾਗ ਵੱਲੋਂ ਕਪੂਰਥਲਾ ਵਿਖੇ ਆਈਸੋਲੇਟ ਕੀਤਾ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਪਹਿਲਾ ਪਾਜ਼ੇਟਿਵ ਆਉਣ ਵਾਲੇ ਲੋਕਾਂ ਨੂੰ ਵੀ ਆਈਸੋਲੇਟ ਕੀਤਾ ਗਿਆ ਹੈ ਅਤੇ ਅੱਜ ਪਾਜ਼ੇਟਿਵ ਆਉਣ ਵਾਲੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੇ ਕੋਰੋਨਾ ਵਾਇਰਸ ਦੇ ਲਏ ਸੈਂਪਲਾਂ ਦੀ ਰਿਪੋਰਟ ਕੁਝ ਦਿਨ ਪਹਿਲਾ ਨੈਗੇਟਿਵ ਆਈ ਹੈ।