* ਸਿਹਤ ਵਿਭਾਗ ਵੱਲੋਂ ਲਏ ਗਏ 76 ਸੈਂਪਲ 'ਚੋਂ 75 ਨੈਗੇਟਿਵ

* ਡੋਮੀਨੋਜ਼ ਪੀਜ਼ਾ ਸ਼ਾਪ ਕੀਤੀ ਸੀਲ

6ਕੇਪੀਟੀ 109

ਸੈਂਟਰਲ ਟਾਊਨ ਸਥਿਤ ਡੋਮੀਨੋਜ਼ ਪੀਜ਼ਾ ਦੀ ਸੀਲ ਕੀਤੀ ਦੁਕਾਨ।

ਜੇਐੱਨਐੱਨ, ਫਗਵਾੜਾ : ਫਗਵਾੜਾ ਦੇ ਸੈਂਟਰਲ ਟਾਊਨ 'ਚ ਸਥਿਤ ਡੋਮੀਨੋਜ਼ ਪੀਜ਼ਾ 'ਚ ਕੰਮ ਕਰਨ ਵਾਲਾ ਇਕ ਨੌਜਵਾਨ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ, ਨੌਜਵਾਨ ਦੇ ਪਾਜ਼ੇਟਿਵ ਪਾਏ ਜਾਣ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਤੇ ਸਿਹਤ ਵਿਭਾਗ ਵੱਲੋਂ ਅਹਿਤਿਆਤ ਵਜੋਂ ਡੋਮੀਨੋਜ਼ ਪੀਜ਼ਾ ਦੀ ਦੁਕਾਨ ਤੇ ਆਲੇ-ਦੁਆਲੇ ਦੇ ਖੇਤਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਜਾਣਕਾਰੀ ਦਿੰਦਿਆਂ ਐੱਸਐੱਮਓ ਕਮਲ ਕਿਸ਼ੋਰ ਨੇ ਦੱਸਿਆ ਕਿ ਬੀਤੇ ਦਿਨੀਂ ਸਿਹਤ ਵਿਭਾਗ ਵੱਲੋਂ ਸ਼ਹਿਰ ਦੇ ਵੱਖ-ਵੱਖ ਮਠਿਆਈ ਤੇ ਖਾਣ-ਪੀਣ ਦਾ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਸਮੇਤ ਕੁੱਲ 76 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਸਨ, ਜਿਨ੍ਹਾਂ 'ਚੋਂ ਕੁੱਲ 75 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦਕਿ ਸੈਂਟਰਲ ਟਾਊਨ 'ਚ ਸਥਿਤ ਡੋਮੀਨੋਜ਼ ਪੀਜ਼ਾ 'ਚ ਕੰਮ ਕਰਨ ਵਾਲੇ ਇਕ ਕਰਮਚਾਰੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਉਕਤ ਕਰਮਚਾਰੀ ਦਾ ਸਬੰਧ ਲੁਧਿਆਣਾ ਨਾਲ ਹੈ ਤੇ ਉਹ ਡੋਮੀਨੋਜ਼ ਪੀਜ਼ਾ 'ਚ ਟੈਕਨੀਸ਼ੀਅਨ ਵਜੋਂ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਪਾਏ ਗਏ ਨੌਜਵਾਨ ਨੂੰ ਆਈਸੋਲੇਸ਼ਨ 'ਚ ਇਲਾਜ ਲਈ ਦਾਖ਼ਲ ਕਰਵਾਇਆ ਜਾ ਰਿਹਾ ਹੈ, ਜਿੱਥੇ ਉਸ ਦਾ ਇਲਾਜ 14 ਦਿਨਾਂ ਲਈ ਚੱਲੇਗਾ।