ਅਮਨਜੋਤ ਵਾਲੀਆ, ਕਪੂਰਥਲਾ

ਮਲਸੀਆਂ ਵਾਸੀ ਇਕ ਨੌਜਵਾਨ ਕਰੰਟ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਬੱਲ ਨੋ ਵਾਸੀ ਮਲਸੀਆਂ ਜ਼ਿਲ੍ਹਾ ਜਲੰਧਰ ਵਾਸੀ ਨੌਜਵਾਨ ਮਨਪ੍ਰਰੀਤ ਸਿੰਘ ਪੁੱਤਰ ਬਲਵੰਤ ਸਿੰਘ, ਜੋ ਕਿ ਇਕ ਟਰੱਕ 'ਤੇ ਕੰਡਕਟਰ ਦਾ ਕੰਮ ਕਰਦਾ ਹੈ ਅਤੇ ਕਪੂਰਥਲਾ ਤੋਂ ਟਰੱਕ 'ਚ ਸਾਮਾਨ ਲੋਡ ਕਰ ਕੇ ਨਵਾਂ ਸ਼ਹਿਰ 'ਚ ਉਤਾਰਨ ਗਿਆ ਸੀ। ਜਦੋਂ ਉਹ ਟਰੱਕ ਤੋਂ ਮਾਲ ਉਤਾਰ ਕੇ ਟਰੱਕ ਉਪਰੋਂ ਤਰਪਾਲ ਇਕੱਠੀ ਕਰ ਰਿਹਾ ਸੀ ਤਾਂ ਅਚਾਨਕ ਉਤੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆਉਣ ਨਾਲ ਉਹ ਜ਼ਖਮੀ ਹੋ ਗਿਆ। ਜਿਸ ਨੂੰ ਪਹਿਲਾ ਇਲਾਜ਼ ਲਈ ਨਵਾਂ ਸ਼ਹਿਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ 'ਚ ਰੈਫ਼ਰ ਕਰ ਦਿੱਤਾ। ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਮਨਪ੍ਰਰੀਤ ਸਿੰਘ ਨੇ ਦੱਸਿਆ ਕਿ ਉਹ ਕਪੂਰਥਲਾ ਦੀ ਹੀ ਟਰਾਂਸਪੋਰਟ ਦੇ ਇਕ ਟਰੱਕ ਦੀ ਕੰਡਕਟਰੀ ਦਾ ਕੰਮ ਕਰਦਾ ਹੈ ਤੇ ਜਦੋਂ ਉਹ ਟਰੱਕ ਤੋਂ ਸਾਮਾਨ ਲੋਡ ਕਰਕੇ ਨਵੇਂ ਸ਼ਹਿਰ 'ਚ ਸਮਾਨ ਉਤਾਰਨ ਗਏ ਤਾਂ ਉਪਰੋਂ ਲੰਘਦੀਆਂ ਤਾਰਾਂ ਦੀ ਲਪੇਟ 'ਚ ਆਉਣ ਨਾਲ ਉਹ ਜ਼ਖਮੀ ਹੋ ਗਿਆ। ਡਿਊਟੀ ਡਾਕਟਰ ਅਨੁਸਾਰ ਨੌਜਵਾਨ ਦਾ ਇਲਾਜ ਜਾਰੀ ਹੈ ਅਤੇ ਉਸ ਦੀ ਹਾਲਤ ਵਿਚ ਪਹਿਲਾ ਨਾਲੋ ਕਾਫੀ ਸੁਧਾਰ ਹੈ।