ਰਘਬਿੰਦਰ ਸਿੰਘ, ਨਡਾਲਾ

ਸੁਭਾਨਪੁਰ ਪੁਲਿਸ ਨੇ ਲਾਕਡਾਊਨ ਦੌਰਾਨ ਸ਼ਰਾਬ ਪੀ ਕੇ ਉੱਚੀ ਉੱਚੀ ਰੌਲਾ ਪਾਉਣ 'ਤੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਸੁਰਜੀਤ ਸਿੰਘ ਪੱਡਾ ਨੇ ਦੱਸਿਆ ਕਿ ਏਐੱਸਆਈ ਗੁਰਮੇਜ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਸੁਭਾਨਪੁਰ ਚੌਕ 'ਚ ਮੌਜੂਦ ਸੀ ਕਿ ਇਕ ਫੋਨ 'ਤੇ ਇਤਲਾਹ ਮਿਲੀ ਕਿ ਇਕ ਨੌਜਵਾਨ ਅੱਡਾ ਸੁਭਾਨਪੁਰ ਵਿਖੇ ਸ਼ਰਾਬ ਪੀ ਕੇ ਉਚੀ ਉਚੀ ਰੋਲਾ ਪਾ ਰਿਹਾ ਹੈ। ਇਸ ਦੌਰਾਨ ਪੁਲਿਸ ਪਾਰਟੀ ਵੱਲੋਂ ਜਦ ਮੌਕੇ 'ਤੇ ਆ ਕੇ ਵੇਖਿਆ ਕਿ ਇਕ ਨੌਜਵਾਨ ਸਰਾਬ ਪੀ ਕੇ ਉੱਚੀ 2 ਰੋਲਾ ਪਾ ਰਿਹਾ ਜਿਸਨੂੰ ਨਾਮ ਪਤਾ ਪੱੁਿਛਆ ਤਾਂ ਉਸਨੇ ਆਪਣਾ ਨਾਮ ਗਗਨਦੀਪ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਗਲੀ ਨੰਬਰ 6, ਮੁਹੱਲਾ ਨਿਊ ਹਰਗੋਬਿੰਦ ਨਗਰ ਨਵਾ ਸ਼ਹਿਰ ਦੱਸਿਆ ਜਿਸਨੇ ਬਿਨਾਂ ਵਜਾ ਰਾਤ ਸਮੇ ਸੜਕ 'ਚ ਘੁੰਮ ਕਿ ਜ਼ਿਲ੍ਹਾ ਮਜਿਸਟ੍ਰੇਟ ਕਪੂਰਥਲਾ ਦੇ ਹੁਕਮ ਦੀ ਉਲੰਘਣਾ ਕੀਤੀ ਹੈ । ਦੋਸ਼ੀ 'ਤੇ ਉਕਤ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।