ਕਰਾਈਮ ਰਿਪੋਰਟਰ, ਕਪੂਰਥਲਾ : ਥਾਣਾ ਦਰ ਪੁਲਿਸ ਨੇ ਗਸ਼ਤ ਦੌਰਾਨ ਜੈਨ ਕਾਰ ਸਵਾਰ ਇਕ ਨੌਜਵਾਨ ਨੂੰ 105 ਨਸ਼ੀਲੇ ਪਦਾਰਥ ਸਮੇਤ ਗਿ੍ਫ਼ਤਾਰ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਅਦਾਲਤ ਦੇ ਹੁਕਮਾਂ ਤੋਂ ਬਾਅਦ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏਐੱਸਆਈ ਜਸਵੰਤ ਸਿੰਘ ਨੇ ਦੱਸਿਆ ਕਿ ਏਐੱਸਆਈ ਜਸਵਿੰਦਰ ਸਿੰਘ ਅਤੇ ਪੁਲਿਸ ਟੀਮ ਗਸ਼ਤ 'ਤੇ ਸੀ। ਆਨੰਦਪੁਰ ਸਾਹਿਬ ਅਕਾਦਮੀ ਲਖਣ ਕਲਾਂ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਲਖਣ ਕਲਾਂ ਵਲੋਂ ਜੈਨ ਕਾਰ ਨੰਬਰ ਪੀਬੀ08 ਏਸੀ-6408 ਆਉਂਦੀ ਦਿਖਾਈ ਦਿੱਤੀ। ਪੁਲਿਸ ਟੀਮ ਨੂੰ ਦੇਖ ਕੇ ਕਾਰ ਚਾਲਕ ਨੇ ਗੱਡੀ ਪਿੱਛੇ ਨੂੰ ਮੋੜ ਲਈ। ਸ਼ੱਕ ਦੇ ਆਧਾਰ 'ਤੇ ਗੱਡੀ ਦਾ ਪਿੱਛਾ ਕਰਦੇ ਹੋਏ ਪੁਲਿਸ ਨੇ ਚਾਲਕ ਨੂੰ ਕਾਬੂ ਕੀਤਾ ਤਾਂ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਨਾਮ ਮਨਪ੍ਰਰੀਤ ਸਿੰਘ ਉਰਫ਼ ਮੰਨਾ ਨਿਵਾਸੀ ਸਮਰਾਏ ਥਾਣਾ ਜਮਸ਼ੇਰ ਜ਼ਿਲ੍ਹਾ ਜਲੰਧਰ ਦੱਸਿਆ। ਗੱਡੀ ਦੀ ਤਲਾਸ਼ੀ ਦੌਰਾਨ ਉਸ ਵਿਚੋਂ 105 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ।