ਅਮਨਜੋਤ ਵਾਲੀਆ, ਕਪੂਰਥਲਾ

ਕੋਰੋਨਾ ਵਾਇਰਸ ਕਾਰਨ ਜਲੰਧਰ ਦੇ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਕਪੂਰਥਲਾ ਦੇ ਮੁਹੱਲਾ ਪ੍ਰਰੀਤ ਵਾਸੀ ਇਕ 65 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਮਿ੍ਤਕ ਵਿਅਕਤੀ ਗੁਰਦਿਆਂ ਦੀ ਬਿਮਾਰੀ ਨਾਲ ਪੀੜਤ ਸੀ ਤੇ ਉਹ ਡਾਇਲਸਿਸ ਕਰਵਾ ਰਿਹਾ ਸੀ। ਇਸ ਵਿਅਕਤੀ ਬੀਤੀ 14 ਜੁਲਾਈ ਨੂੰ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਤੋਂ ਇਲਾਵਾ ਮੁਹੱਲਾ ਸੰਤਪੁਰਾ ਵਾਸੀ ਲੜਕੀ ਦੀ ਰਿਪੋਰਟ ਵੀਰਵਾਰ ਨੂੰ ਪਾਜ਼ੇਟਿਵ ਆਈ ਹੈ। ਇਹ ਲੜਕੀ ਆਰਟੀਓ ਦਫ਼ਤਰ ਜਲੰਧਰ 'ਚ ਕੰਮ ਕਰਦੀ ਹੈ। ਕੁੱਝ ਦਿਨ ਪਹਿਲਾ ਆਰਟੀਓ 'ਚ ਕੰਮ ਕਰ ਰਹੇ ਇਕ ਮੁਲਾਜ਼ਮ ਦੀ ਰਿਪੋਰਟ ਪਾਜ਼ੇਟਿਵ ਆਉਣ 'ਤੇ ਆਰਟੀਓ ਦਫਤਰ ਦੇ ਸਾਰੇ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚ ਇਸ ਲੜਕੀ ਦਾ ਸੈਂਪਲ ਵੀ ਲਿਆ ਗਿਆ ਸੀ, ਬਾਕੀਆਂ ਦੀ ਰਿਪੋਰਟ ਨੈਗੇਟਿਵ ਤੇ ਇਸ ਲੜਕੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦਾ ਇਲਾਜ ਜਲੰਧਰ ਦੇ ਸਿਵਲ ਹਸਪਤਾਲ 'ਚ ਹੀ ਕੀਤਾ ਜਾ ਰਿਹਾ ਹੈ। ਆਰਸੀਐੱਫ ਤੋਂ ਆਏ ਦੋ 53 ਸਾਲਾ ਵਿਅਕਤੀ ਤੇ 27 ਸਾਲਾ ਦੀ ਲੜਕੀ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਨ੍ਹਾਂ ਦਾ ਇਲਾਜ ਆਰਸੀਐੱਫ 'ਚ ਬਣੇ ਲਾਲਾ ਲਾਜਪਤ ਰਾਏ ਹਸਪਤਾਲ ਵਿਚ ਹੋ ਰਿਹਾ ਸੀ। ਡਾਕਟਰਾਂ ਨੇ ਇਨ੍ਹਾਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਜਲੰਧਰ ਰੈਫਰ ਕਰ ਦਿੱਤਾ ਸੀ। ਉਥੇ ਹੀ ਹੋਰ ਟੈਸਟਾਂ ਨਾਲ ਕੋਰੋਨਾ ਦਾ ਸੈਂਪਲ ਲਿਆ ਗਿਆ, ਜਿਸ 'ਚ ਦੋਵਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਬਜ਼ੁਰਗ ਦੀ ਮੌਤ ਦਾ ਕਾਰਨ ਕੋਰੋਨਾ ਨਹੀਂ, ਬਲਕਿ ਉਹ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਹੋਣ ਕਾਰਨ ਉਹ ਡਾਇਲਸਿਸ ਹੋ ਰਿਹਾ ਸੀ। ਬਾਕੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਫਵਾਹਾਂ ਤੋਂ ਬੱਚ ਕੇ ਰਹਿਣਾ ਚਾਹੀਦਾ ਹੈ। ਲੋਕ ਖਬਰਾਂ ਪੜ੍ਹਨ ਤੇ ਇਕ-ਦੂਸਰੇ 'ਤੇ ਯਕੀਨ ਨਾ ਕਰਨ, ਕਿਉਂਕਿ ਝੂਠੀਆਂ ਅਫਵਾਹਾਂ ਫੈਲਾ ਕੇ ਗੁੰਮਰਾਹ ਕਰ ਰਹੇ ਹਨ। ਇਸ ਲਈ ਇਨ੍ਹਾਂ ਤੋਂ ਬਚਣਾ ਚਾਹੀਦਾ ਹੈ ਅਤੇ ਆਪਣਾ ਖੁੱਦ ਧਿਆਨ ਰੱਖਣਾ ਚਾਹੀਦਾ ਹੈ। ਡਾ. ਬਾਵਾ ਨੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ 'ਚ ਵੀਰਵਾਰ ਨੂੰ 551 ਸੈਂਪਲਾਂ ਦੀ ਰਿਪੋਰਟ ਆਈ ਹੈ। ਜਿਨ੍ਹਾਂ ਵਿਚ 548 ਨੈਗਟਿਵ ਅਤੇ 3 ਪਾਜ਼ੇਟਿਵ ਆਏ ਹਨ। ਜੋ ਪਾਜ਼ੇਟਿਵ ਆਏ ਹਨ, ਉਨ੍ਹਾਂ ਦੇ ਟੈੱਸਟ ਜਲੰਧਰ ਵਿਚ ਕੀਤੇ ਗਏ ਸਨ। ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਹੈ। ਉਸ ਦਾ ਇਲਾਜ਼ ਵੀ ਜਲੰਧਰ ਵਿਚ ਚੱਲ ਰਿਹਾ ਸੀ। ਜ਼ਿਲ੍ਹੇ ਭਰ ਵਿਚ ਵੀਰਵਾਰ ਨੂੰ 297 ਸੈਂਪਲ ਲਏ ਗਏ ਹਨ। ਜਿਨ੍ਹਾਂ ਵਿਚ ਕਪੂਰਥਲਾ ਦੇ ਸਿਵਲ ਹਸਪਤਾਲ ਵਿਚ 78 ਸੈਂਪਲ ਲਏ ਗਏ ਹਨ। ਜਿਨ੍ਹਾਂ ਵਿਚ 15 ਡੀਸੀ ਆਿਫ਼ਸ, 5 ਸਰਜੀਕਲ, ਕੁਵੈਤ ਅਤੇ ਡੁਬਈ ਤੋਂ ਆਏ ਹੋਏ 7 ਐੱਨਆਰਆਈ, ਜਨਰਲ ਪੂਲ 36 ਸੈਂਪਲ ਲਏ ਗਏ ਹਨ। ਜਿਨ੍ਹਾਂ ਦੀ ਰਿਪੋਰਟ ਸ਼ੁੱਕਰਵਾਰ ਸ਼ਾਮ ਤੱਕ ਆਵੇਗੀ। ਉਥੇ ਹੀ ਪਾਂਸ਼ਟਾ ਤੋਂ 59, ਫਗਵਾੜਾ ਤੋਂ 47, ਫੱਤੂਢੀਂਗਾ ਤੋਂ 29, ਬੇਗੋਵਾਲ ਤੋਂ 12, ਟਿੱਬਾ ਤੋਂ 26, ਭੁਲੱਥ ਤੋਂ 19 ਸੈਂਪਲ, ਕਾਲਾ ਸੰਿਘਆ ਤੋਂ 13, ਸੁਲਤਾਨਪੁਰ ਲੋਧੀ ਤੋਂ 14 ਸੈਂਪਲ ਲਏ ਗਏ ਹਨ। ਡਾ. ਬਾਵਾ ਨੇ ਦੱਸਿਆ ਕਿ ਲਾਕਡਾਊਨ ਦੇ ਚਲਦਿਆਂ ਕੋਰੋਨਾ ਸੈਂਪਲਾਂ ਦੀ ਗਿਣਤੀ ਲਾਕਡਾਊਨ ਦੌਰਾਨ 16412 ਤੱਕ ਪਹੁੰਚ ਗਈ ਹੈ। ਜਿਨ੍ਹਾਂ ਵਿਚੋਂ ਨਗਟਿਵ 14908 ਹੈ। ਕੋਰੋਨਾ ਪੀੜਤਾਂ ਦੀ ਗਿਣਤੀ 147 ਤੱਕ ਪਹੁੰਚ ਗਈ ਹੈ। ਜਿਨ੍ਹਾਂ ਵਿਚੋਂ 96 ਠੀਕ ਹੋ ਕੇ ਆਪਣੇ ਘਰਾਂ ਵਿਚ ਜਾ ਚੁੱਕੇ ਹਨ। 45 ਕੇਸ ਐਕਟਿਵ ਹਨ। ਜਿਨ੍ਹਾਂ ਦਾ ਇਲਾਜ਼ ਜਲੰਧਰ ਅਤੇ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ 'ਚ ਚੱਲ ਰਿਹਾ ਹੈ। ਡਾ. ਰਾਜੀਵ ਭਗਤ, ਡਾ. ਗੁਰਦੇਵ ਭੱਟੀ ਅਤੇ ਲੈਬ ਟੈਕਨੀਸ਼ੀਅਨ ਨੇ ਕਿਹਾ ਕਿ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਸਮੇਂ ਮੂੰਹ 'ਤੇ ਮਾਸਕ, ਹੱਥਾਂ 'ਤੇ ਸੈਨੇਟਾਈਜ਼ਰ ਦੀ ਵਰਤੋਂ ਅਤੇ ਗਲਬਜ਼ ਤੇ ਬਾਹਰ ਨਿਕਲਣ ਸਮੇਂ ਇਕ-ਦੂਸਰੇ ਤੋਂ ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ ਚਾਹੀਦਾ ਹੈ।