ਅਮਨਜੋਤ ਸਿੰਘ ਵਾਲੀਆ, ਕਪੂਰਥਲਾ

ਸ਼ਨਿਚਰਵਾਰ ਨੂੰ ਕਪੂਰਥਲਾ 'ਚ ਕੋਰੋਨਾ ਨਾਲ 54 ਸਾਲਾ ਵਿਅਕਤੀ ਵਾਸੀ ਫਗਵਾੜਾ ਦੀ ਜਲੰਧਰ ਦੇ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਤੇ ਕੋਰੋਨਾ ਨਾਲ ਚਾਰ ਅੌਰਤਾਂ ਸਮੇਤ 14 ਨਵੇਂ ਮਾਮਲੇ ਪਾਜ਼ੇਟਿਵ ਸਾਹਮਣੇ ਆਏ। ਜਿਨ੍ਹਾਂ ਨਾਲ ਜ਼ਿਲ੍ਹੇ 'ਚ ਕੁੱਲ ਗਿਣਤੀ 4463 ਹੋ ਗਈ ਹੈ ਅਤੇ ਐਕਟਿਵ ਕੇਸ 108 ਹਨ ਤੇ ਠੀਕ ਹੋਏ ਕੇਸ 4168 ਹੋ ਚੁਕੇ ਹਨ। ਸ਼ਨਿਚਰਵਾਰ ਨੂੰ 12 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਆਰਟੀਪੀਸੀਆਰ 'ਤੇ 10 ਪਾਜ਼ੇਟਿਵ ਤੇ ਕੁੱਲ ਸੈਂਪਲ 1406, ਪ੍ਰਰਾਇਵੇਟ ਲੈਬ ਵਿਚੋਂ 3 ਸੈਂਪਲ ਲਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਕਪੂਰਥਲਾ ਵਿਚ ਕੋਰੋਨਾ ਮਰੀਜ਼ਾਂ ਦੇ 1452 ਸੈਂਪਲ ਲਏ ਗਏ ਤੇ ਉਨ੍ਹਾਂ 'ਚੋਂ ਨਵੇਂ 14 ਕੇਸ ਆਏ ਹਨ ਅਤੇ ਇਨ੍ਹਾਂ ਸਾਰੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਡਾਕਟਰ ਰਾਜੀਵ ਭਗਤ ਨੇ ਦੱਸਿਆ ਕਿ ਕਪੂਰਥਲਾ 'ਚ ਸ਼ਨਿਚਰਵਾਰ ਨੂੰ 14 ਨਵੇਂ ਕੇਸ ਆਏ ਹਨ, ਜਿਸ 'ਚ 30 ਸਾਲਾ ਵਿਅਕਤੀ ਵਾਸੀ ਫਗਵਾੜਾ, 59 ਸਾਲਾ ਵਿਅਕਤੀ ਵਾਸੀ ਫਗਵਾੜਾ, 54 ਸਾਲਾ ਵਿਅਕਤੀ ਵਾਸੀ ਫਗਵਾੜਾ, 65 ਸਾਲਾ ਵਿਅਕਤੀ ਵਾਸੀ ਫਗਵਾੜਾ, 58 ਸਾਲਾ ਵਿਅਕਤੀ ਵਾਸੀ ਕਪੂਰਥਲਾ, 61 ਸਾਲਾ ਵਿਅਕਤੀ ਵਾਸੀ ਕਪੂਰਥਲਾ, 58 ਸਾਲਾ ਵਿਅਕਤੀ ਵਾਸੀ ਕਪੂਰਥਲਾ, 54 ਸਾਲਾ ਅੌਰਤ ਵਾਸੀ ਫਗਵਾੜਾ, 48 ਸਾਲਾ ਵਿਅਕਤੀ ਵਾਸੀ ਕਪੂਰਥਲਾ, 33 ਸਾਲਾ ਵਿਅਕਤੀ ਵਾਸੀ ਕਪੂਰਥਲਾ, 31 ਸਾਲਾ ਵਿਅਕਤੀ ਵਾਸੀ ਭਗਵਾਨਪੁਰ ਸ਼ਾਮਲ ਹਨ। ਡਾ. ਰਾਜੀਵ ਭਗਤ ਨੇ ਦੱਸਿਆ ਕਿ ਜ਼ਿਲ੍ਹੇ 'ਚ ਅੱਜ ਕੋਰੋਨਾ ਦੇ ਸ਼ੱਕੀ ਕੁੱਲ 1452 ਸੈਂਪਲ ਲਏ ਗਏ ਹਨ, ਜਿਸ 'ਚ ਕਪੂਰਥਲਾ ਦੇ ਸਿਵਲ ਹਸਪਤਾਲ 'ਚ 237, ਫੱਤੂਢੀਂਗਾ 'ਚ 127, ਕਾਲਾ ਸੰਿਘਆਂ 'ਚ 164, ਿਢਲਵਾਂ ਵਿੱਚ 156, ਫਗਵਾੜਾ 'ਚ 267, ਭੁਲੱਥ ਵਿੱਚ 40, ਸੁਲਤਾਨਪੁਰ ਲੋਧੀ ਵਿੱਚ 87, ਬੇਗੋਵਾਲ ਵਿੱਚ 107, ਪਾਸ਼ਟਾਂ 'ਚ 181, ਟਿੱਬਾ 'ਚ 86 ਸੈਂਪਲ ਲਏ ਗਏ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਹਤ ਮਹਿਕਮੇ ਦੀਆਂ ਹਿਦਾਇਤਾਂ ਅਨੁਸਾਰ ਮਾਸਕ ਪਹਿਨਣਾ ਚਾਹੀਦਾ ਹੈ, ਸੋਸਲ ਡਿਸਟੈਂਸ ਰੱਖਣਾ ਚਾਹੀਦਾ ਹੈ ਤੇ ਭੀੜ-ਭੜੱਕੇ ਵਾਲੇ ਇਲਾਕੇ ਤੋਂ ਦੂਰ ਰਹਿਣਾ ਚਾਹੀਦਾ ਹੈ।