ਅਰਸ਼ਦੀਪ ਸਿੰਘ, ਸੁਲਤਾਨਪੁਰ ਲੋਧੀ : ਥਾਣਾ ਫੱਤੂਢੀਂਗਾ ਦੀ ਪੁਲਿਸ ਵੱਲੋਂ ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ ਇਕ ਕਬੱਡੀ ਖਿਡਾਰੀ ਦੀ ਹੋਈ ਮੌਤ ਦੇ ਮਾਮਲੇ 'ਚ ਕਾਰ ਚਾਲਕ ਬਲਜਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਜ਼ਿਲ੍ਹਾ ਤਰਨਤਾਰਨ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਗਏ ਆਪਣੇ ਬਿਆਨਾਂ 'ਚ ਅਮਨਦੀਪ ਸਿੰਘ ਰਣਜੀਤ ਸਿੰਘ ਜਹਾਂਗੀਰਪੁਰ ਥਾਣਾ ਫੱਤੂਢੀਂਗਾ ਨੇ ਦੱਸਿਆ ਕਿ ਉਹ ਕਬੱਡੀ ਦਾ ਖਿਡਾਰੀ ਹੈ ਤੇ 16 ਅਕਤੂਬਰ ਨੂੰ ਉਹ ਤੇ ਉਸ ਦੇ ਤਾਏ ਦਾ ਲੜਕਾ ਖੇਡ ਸਟੇਡੀਅਮ ਖੀਰਾਂਵਾਲੀ ਵਿਚ ਪ੍ਰਰੈਕਟਿਸ ਕਰ ਕੇ ਵਾਪਸ ਘਰ ਨੂੰ ਜਾ ਰਹੇ ਸੀ ਤੇ ਉਸ ਦੇ ਤਾਏ ਦਾ ਲੜਕਾ ਸੁਖਵਿੰਦਰ ਸਿੰਘ ਪੁੱਤਰ ਸਵ. ਅਜੈਬ ਸਿੰਘ ਆਪਣੇ ਮੋਟਰਸਾਈਕਲ 'ਤੇ ਸੀ ਤੇ ਉਸ ਦੇ ਪਿੱਛੇ ਆ ਰਿਹਾ ਸੀ, ਜਦੋਂ ਉਹ ਪੈਟਰੋਲ ਪੰਪ ਖੀਰਾਂਵਾਲੀ ਤੋਂ ਅੱਗੇ ਪਹੁੰਚੇ ਤਾਂ ਕਪੂਰਥਲਾ ਸਾਈਡ ਤੋਂ ਇੰਡੀਗੋ (ਪੀਬੀ10ਬੀ ਜੈੈੱਡ 6591) ਦੇ ਚਾਲਕ ਨੇ ਗਲਤ ਸਾਈਡ ਤੋਂ ਗੱਡੀ ਲਿਆ ਕੇ ਉਸ ਦੇ ਤਾਏ ਦੇ ਲੜਕੇ ਸੁਖਵਿੰਦਰ ਸਿੰਘ ਦੇ ਮੋਟਰਸਾਈਕਲ ਵਿਚ ਮਾਰੀ ਅਤੇ ਸੁਖਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਕੇ ਸੜਕ 'ਤੇ ਡਿੱਗ ਗਿਆ। ਉਹ ਗੱਡੀ ਦਾ ਪ੍ਰਬੰਧ ਕਰ ਕੇ ਇਲਾਜ ਲਈ ਹਸਪਤਾਲ ਲਿਜਾ ਰਿਹਾ ਸੀ ਕਿ ਰਸਤੇ 'ਚ ਉਸ ਦੇ ਤਾਏ ਦੇ ਲੜਕੇ ਦੀ ਮੌਤ ਹੋ ਗਈ।