ਬੀ.ਕੇ. ਗੌਤਮ, ਭੁਲੱਥ : ਬੀਤੀ ਰਾਤ ਟਰਾਲੀ ਦੀ ਸਾਈਡ ਵੱਜਣ ਨਾਲ 15 ਸਾਲਾ ਸਕੂਟਰ ਚਾਲਕ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪੁਲਿਸ ਕੋਲੋਂ ਮਿਲੀ ਜਾਣਕਾਰੀ ਆਨੁਸਾਰ ਪੈਟਰੋਲ ਪੰਪ ਨੇੜਲੀ ਆਟੋ ਵਰਕਸ ਦੀ ਦੁਕਾਨ 'ਤੇ ਇਹ ਨੌਜਵਾਨ ਕੰਮ ਕਰਦਾ ਹੋਣ ਕਰਕੇ ਰਾਤ ਕਰੀਬ 9 ਵਜੇ ਨੌਜਵਾਨ ਇੰਦਰਜੀਤ ਪੁਤਰ ਕਮਲੇਸ਼ਵਰ ਵਾਸੀ ਮੁਬਾਰਕਪੁਰ ਥਾਣਾ ਭੁਲੱਥ ਦੁਕਾਨ ਬੰਦ ਕਰਕੇ ਆਪਣੇ ਪਿੰਡ ਜਾ ਰਿਹਾ ਸੀ ਕਿ ਕਸਬੇ ਦੇ ਨਡਾਲਾ ਅੱਡੇ ਕੋਲ ਬੇਗੋਵਾਲ ਸਾਈਡ ਤੋਂ ਆ ਰਹੀ ਟਰਾਲੀ ਦੀ ਸਾਈਡ ਲੜਕੇ ਦੇ ਸਕੂਟਰ ਨਾਲ ਵੱਜੀ ਜਿਸ ਕਾਰਨ ਲੜਕਾ ਸੜਕ ਦੀ ਹਦੂਦ ਵਿੱਚ ਪਈ ਬੱਜ਼ਰੀ 'ਤੇ ਜਾ ਡਿੱਗਾ ਤੇ ਜ਼ਖ਼ਮੀ ਹੋ ਗਿਆ। ਜਿਸ ਦੀ ਹਾਲਤ ਗੰਭੀਰ ਹੋਣ ਕਰਕੇ ਭੁਲੱਥ ਹਸਪਤਾਲ ਤੋਂ ਫੌਰੀ ਰੈਫਰ ਕੀਤਾ ਜਿਸ ਕਰਕੇ ਉਸ ਦੀ ਕੁੱਝ ਸਮੇਂ ਬਾਅਦ ਮੌਤ ਹੋ ਗਈ। ਵਰਣਨਯੋਗ ਹੈ ਇਸ ਸੜਕ ਦੇ ਕਿਨਾਰੇ ਨੂੰ ਰੇਤ ਬੱਜਰੀ ਤੇ ਦੂਸਰੀ ਸਾਈਡ ਨੂੰ ਇੰਟਰ ਲਾਕ ਪਈ ਹੋਣ ਕਰਕੇ ਸੜਕ ਸੌੜੀ ਸੀ ਜਿਸ ਕਰਕੇ ਰਾਤ ਹੋਣ ਕਰਕੇ ਵਹੀਕਲਾਂ ਦੀਆਂ ਲਾਈਟਾਂ ਤੇਜ ਹੋਣ ਕਰਕੇ ਵੀ ਇਹ ਹਾਦਸੇ ਦਾ ਕਾਰਨ ਬਣਿਆ। ਪੁਲਿਸ ਨੇ ਕਾਨੂੰਨੀ ਕਾਰਵਾਈ ਕਰਕੇ ਲਾਸ਼ ਵਾਰਸਾਂ ਹਵਾਲੇ ਸੌਂਪ ਦਿੱਤੀ ।