ਪੱਤਰ ਪ੍ਰੇਰਕ, ਫ਼ਗਵਾੜਾ : 24 ਬੋਤਲਾ ਸ਼ਰਾਬ ਸਹਿਤ ਇਕ ਮੁਲਜ਼ਮ ਨੂੰ ਸਤਨਾਮਪੁਰਾ ਪੁਲਿਸ ਵਲੋਂ ਕਾਬੂ ਕੀਤਾ ਗਿਆ। ਜਿਸਦੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ 'ਤੇ ਇਕ ਮੁਲਜ਼ਮ ਨੂੰ 24 ਬੋਤਲਾ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ ਸੀ, ਜਿਸ 'ਤੇ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਪਹਿਚਾਣ ਬਲਵੀਰ ਕੁਮਾਰ ਵੀਰੂ ਵਾਸੀ ਨਵੀ ਅਬਾਦੀ ਨਾਰੰਗਸ਼ਾਹਪੁਰ ਵਜੋਂ ਹੋਈ ਹੈ।