ਵਿਜੇ ਸੋਨੀ, ਫਗਵਾੜਾ : ਪ੍ਾਈਵੇਟ ਕਾਲਜ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ ਐਡਿਡ ਅਤੇ ਅਨ-ਐਡਿਡ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ ਯੂਨਿਟ ਦੀ ਮੀਟਿੰਗ ਯੂਨਿਟ ਪ੍ਧਾਨ ਅਮਿੰਦਰ ਸਿੰਘ ਦੀ ਪ੍ਧਾਨਗੀ ਹੇਠ ਹੋਈ। ਇਸ ਮੌਕੇ ਪਿਛਲੇ ਲੰਬੇ ਸਮੇਂ ਤੋਂ ਪ੍ਾਈਵੇਟ ਕਾਲਜਾਂ ਵਿਚ ਕੰਮ ਕਰਦੇ ਨਾਨ ਟੀਚਿੰਗ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨਣ 'ਤੇ ਪੰਜਾਬ ਸਰਕਾਰ ਦੀ ਜੰਮ ਕੇ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਜਾਣ ਬੁਝ ਕੇ ਨਾਨ ਟਿਚਿੰਗ ਇੰਪਲਾਈਜ਼ ਦੀਆਂ ਮੰਗਾਂ ਵੱਲ ਧਿਆਨ ਨਹੀ ਦੇ ਰਹੀ ਹੈ। ਪ੍ਧਾਨ ਅਮਿੰਦਰ ਸਿੰਘ ਨੇ ਕਿਹਾ ਕਿ ਯੂਨੀਅਨ ਦੀ ਸੁਬਾਈ ਲੀਡਰਸ਼ਿਪ ਨਾਲ ਸਲਾਹ ਮਸ਼ਵਰਾ ਕਰਕੇ ਸੰਘਰਸ਼ ਹੋਰ ਵੀ ਤੇਜ ਕੀਤਾ ਜਾਵੇਗਾ। ਯੂਨੀਅਨ ਸਕੱਤਰ ਜਤਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਸਰਕਾਰ ਐਡਿਡ ਕਾਲਜਾਂ ਦੇ ਨਾਨ ਟੀਚਿੰਗ ਕਰਮਚਾਰੀਆਂ ਦੀਆਂ ਮੰਗਾਂ ਇਕ ਦਸੰਬਰ 2011 ਤੋਂ ਸੋਧ ਹੋਈ ਗ੍ੇਡ ਪੇ ਦੀ ਨੋਟਿਫਿਕੇਸ਼ਨ ਨੂੰ ਜਾਰੀ ਕਰਨਾ, ਵਧੀ ਦਰ ਨਾਲ ਹਾਊਸ ਰੈਂਟ ਅਤੇ ਮੈਡੀਕਲ ਭੱਤਾ ਜਾਰੀ ਕਰਨਾ ਅੰਤਰਿਮ ਰਾਹਤ ਦਾ ਨੋਟੀਫਿਕੇਸਨ, ਇੰਕਰੀਮੈਂਟ ਦਾ ਨੋਟੀਫਿਕੇਸ਼ਨ ਜਾਰੀ ਕਰਨਾ, ਪੈਨਸ਼ਨ ਸਕੀਮ ਲਾਗੂ ਕਰਨਾ ਆਦਿ ਤੁਰੰਤ ਪ੍ਵਾਨ ਕਰੇ ਇਸ ਮੌਕੇ ਜੋਧਨ ਸਿੰਘ, ਰਜਨੀ ਸ਼ਰਮਾ, ਜਸਪ੍ਰੀਤ ਸਿੰਘ, ਬਲਜੀਤ ਸਿੰਘ, ਮੱਖਣ ਸਿੰਘ, ਹਰਿੰਦਰ ਸਿੰਘ, ਨਿਆਜ ਅਹਿਮਦ, ਕਮਲਜੀਤ ਆਦਿ ਹਾਜ਼ਰ ਸਨ।