ਅਮਨਜੋਤ ਵਾਲੀਆ, ਕਪੂਰਥਲਾ

ਜ਼ਿਲ੍ਹਾ ਕਪੂਰਥਲਾ 'ਚ ਇਕ ਛੋਟੀ ਬੱਚੀ, ਇਕ ਮਹਿਲਾ, ਇਕ ਮਾਡਰਨ ਜੇਲ੍ਹ ਦੇ ਕੈਦੀ ਸਮੇਤ 9 ਕੋਰੋਨਾ ਪਾਜ਼ੇਟਿਵ ਮਰੀਜ਼ ਆਏ ਹਨ। ਅੰਮਿ੍ਤਸਰ ਦੇ ਮੈਡੀਕਲ ਕਾਲਜ ਵਿਚੋਂ 383 ਕੋਰੋਨਾ ਸੈਂਪਲਾਂ ਦੀ ਰਿਪੋਰਟ ਆਈ। ਜਿਨ੍ਹਾਂ 'ਚੋਂ 380 ਨੈਗੇਟਿਵ ਤੇ 3 ਕੋਰੋਨਾ ਪੀੜਤ ਆਏ। ਕਪੂਰਥਲਾ ਦੇ ਸਿਵਲ ਹਸਪਤਾਲ ਵਿਚ ਲੱਗੀ ਟੂ-ਨੈੱਟ ਮਸ਼ੀਨ 'ਤੇ 10 ਟੈੱਸਟ ਕੀਤੇ ਗਏ ਹਨ। ਇਸ ਸਬੰਧੀ ਡਾ. ਪ੍ਰਰੇਮ ਕੁਮਰ ਨੇ ਦੱਸਿਆ ਕਿ 10 ਟੈਸਟਾਂ 'ਚੋਂ 8 ਨੈਗੇਟਿਵ ਤੇ 2 ਪਾਜ਼ੇਟਿਵ ਆਏ ਹਨ। ਸਿਵਲ ਹਸਪਤਾਲ ਦੇ ਡਾ. ਪਰੀਤੋਸ਼ ਗਰਗ ਵੱਲੋਂ ਐਂਟੀਜ਼ਨ ਲਗਾਏ ਗਏ 28 ਟੈਸਟਾਂ 'ਚੋਂ 24 ਨੈਗੇਟਿਵ ਤੇ 4 ਪਾਜ਼ੇਟਿਵ ਆਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਕਪੂਰਥਲਾ ਦੇ ਸਿਵਲ ਹਸਪਤਾਲ 'ਚ ਟੂ-ਨੈੱਟ ਅਤੇ ਐਂਟੀਜ਼ਨ ਅਤੇ ਫਲੂ ਕਾਰਨਰ 'ਤੇ ਟੈਸਟਾਂ ਦੀ ਰਫਤਾਰ ਵਧਾ ਦਿੱਤੀ ਗਈ ਹੈ। ਇਸ ਦੀ ਰਿਪੋਰਟ ਤਿੰਨ ਘੰਟੇ ਬਾਅਦ ਮਰੀਜ਼ ਨੂੰ ਦੇ ਦਿੱਤੀ ਜਾਂਦੀ ਹੈ। ਜ਼ਿਲ੍ਹਾ ਕਪੂਰਥਲਾ 'ਚ ਕੀਤੇ ਗਏ ਕੋਰੋਨਾ ਟੈਸਟਾਂ 'ਚੋਂ 480 ਦੀ ਰਿਪੋਰਟ ਐਤਵਾਰ ਨੂੰ ਨੈਗੇਟਿਵ ਆਈ। ਜਿਨ੍ਹਾਂ 'ਚ 9 ਪਾਜ਼ੇਟਿਵ ਆਏ। 47 ਸਾਲਾਂ ਅੌਰਤ ਗੁਰੂ ਤੇਗ ਬਹਾਦਰ ਨਗਰ, 34 ਸਾਲਾਂ ਨੌਜਵਾਨ ਪੀਰ ਚੌਧਰੀ ਰੋਡ, 68 ਸਾਲਾਂ ਵਿਅਕਤੀ ਮੱਛੀ ਚੌਂਕ, 5 ਸਾਲਾਂ ਬੱਚੀ ਮੱਛੀ ਚੌਂਕ, 37 ਸਾਲਾਂ ਵਿਅਕਤੀ ਮੱਛੀ ਚੌਂਕ, 32 ਸਾਲਾਂ ਵਿਅਕਤੀ ਮੁਹੱਬਤ ਨਗਰ, 52 ਸਾਲਾਂ ਵਿਅਕਤੀ ਫਗਵਾੜਾ, 48 ਸਾਲਾਂ ਵਿਅਕਤੀ ਹਰਕ੍ਰਿਸ਼ਨ ਨਗਰ ਬੰਗਾ ਰੋਡ ਫਗਵਾੜਾ, 35 ਸਾਲਾਂ ਸੈਂਟਰਲ ਜੇਲ੍ਹ ਤੋਂ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਡਾ. ਰਾਜੀਵ ਭਗਤ ਨੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਵਿਚ 209 ਸੈਂਪਲ ਲਏ ਗਏ ਹਨ। ਜਿਸ ਵਿਚ ਸਿਵਲ ਹਸਪਤਾਲ ਕਪੂਰਥਲਾ ਤੋਂ 49 ਸੈਂਪਲ ਲਏ ਗਏ ਹਨ। ਜਿਸ ਵਿਚ 24 ਐੱਨਆਰਆਈ, 10 ਓਪੀਡੀ, 3 ਗਰਭਵਤੀ ਮਹਿਲਾ ਦੇ ਸੈਂਪਲ ਲਏ ਗਏ ਹਨ। ਉਥੇ ਹੀ ਫਗਵਾੜਾ ਤੋਂ 99, ਪਾਂਸ਼ਟਾ ਤੋਂ 25, ਫੱਤੂਢੀਂਗਾ ਤੋਂ 13 ਅਤੇ ਟਿੱਬਾ ਤੋਂ 11 ਸੈਂਪਲ ਲਏ ਗਏ ਹਨ। ਡਾ. ਭਗਤ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਹੁਣ ਤੱਕ ਸੈਂਪਲਾਂ ਦੀ ਗਿਣਤੀ 22893 ਸੈਂਪਲ ਲਏ ਗਏ ਹਨ। ਜਿਨ੍ਹਾਂ ਵਿਚ ਨੈਗੇਟਿਵ ਕੇਸ 20627 ਹਨ। ਐਕਟਿਵ ਕੇਸ 236 ਹਨ। ਕੋਰੋਨਾ ਨਾਲ ਕੁੱਲ 15 ਮਰੀਜ਼ਾਂ ਦੀ ਗਿਣਤੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਸਮੇਂ ਮੂੰਹ 'ਤੇ ਮਾਸਕ, ਹੱਥਾਂ 'ਤੇ ਸੈਨੇਟਾਈਜ਼ਰ ਅਤੇ ਇਕ-ਦੂਸਰੇ ਤੋਂ ਸੋਸ਼ਲ ਡਿਸਟੈਂਸ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਡਾ. ਰਾਜੀਵ ਭਗਤ ਨੇ ਦੱਸਿਆ ਕਿ ਿਢੱਲਵਾਂ ਤੋਂ 58 ਸਾਲਾਂ ਅੌਰਤ ਜਿਸ ਦਾ ਇਲਾਜ਼ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਸੀ, ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ 'ਤੇ ਐਤਵਾਰ ਨੂੰ ਉਸ ਦੀ ਮੌਤ ਹੋ ਗਈ।