ਅਮਨਜੋਤ ਸਿੰਘ ਵਾਲੀਆ, ਕਪੂਰਥਲਾ

ਕੇਂਦਰੀ ਗਾਈਡ ਲਾਈਨਜ਼ ਤਹਿਤ ਪੰਜਾਬ ਸਰਕਾਰ ਵੱਲੋਂ 9ਵੀਂ ਤੋਂ 12ਵੀਂ ਤਕ ਜਮਾਤਾਂ ਲਈ ਸਰਕਾਰੀ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਪਰ ਇਹ ਫੈਸਲਾ ਆਪਣੀ ਸਾਰਥਕਤਾ ਦਰਸਾਉਣ 'ਚ ਅਸਫਲ ਹੋ ਰਿਹਾ ਹੈ ਅਤੇ ਕੋਰੋਨਾ ਦੇ ਕੇਸ ਸਕੂਲਾਂ 'ਚ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਅਤੇ ਇਸੇ ਲੜੀ ਤਹਿਤ ਕਪੂਰਥਲਾ ਜ਼ਿਲ੍ਹੇ ਦੇ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਦਿਆਲਪੁਰ ਮੁੰਡੇ ਵਿਖੇ 44 ਸਾਲਾ ਕਰਮਚਾਰੀ ਪਾਜ਼ੇਟਿਵ ਪਾਇਆ ਗਿਆ ਹੈ ਤੇ ਹੁਣ ਉਸ ਦੇ ਸੰਪਰਕ 'ਚ ਆਏ ਵਿਅਕਤੀਆਂ ਦੇ ਟੈਸਟ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਉਪਰੋਕਤ ਜਾਣਕਾਰੀ ਸਿਵਲ ਸਰਜਨ ਕਪੂਰਥਲਾ ਡਾ. ਸੁਰਿੰਦਰ ਕੁਮਾਰ ਵਲੋਂ ਪੰਜਾਬੀ ਜਾਗਰਣ ਨੂੰ ਦਿੱਤੀ ਗਈ। ਇਸ ਸਬੰਧੀ ਡਾ. ਜਸਵਿੰਦਰ ਕੁਮਾਰੀ ਐੱਸਐੱਮਓ ਿਢੱਲਵਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਪਰੋਕਤ ਸਕੂਲ ਵਿਚ ਹਾਲੇ ਵਿਦਿਆਰਥੀ ਨਹੀਂ ਆਏ ਸਨ ਅਤੇ ਸਿਰਫ ਸਕੂਲ ਸਟਾਫ ਹੀ ਹਾਜ਼ਰ ਸੀ ਅਤੇ ਅੱਜ ਮਿਤੀ 24 ਅਕਤੂਬਰ ਨੂੰ ਸਾਰੇ ਸਟਾਫ ਦੇ ਦੁਬਾਰਾ ਸੈਂਪਲ ਲੈ ਲਏ ਗਏ ਹਨ ਤੇ ਪਾਜ਼ੇਟਿਵ ਆਏ ਕਰਮਚਾਰੀ, ਜੋ ਕਿ ਜਲੰਧਰ ਦਾ ਵਸਨੀਕ ਹੈ, ਨੂੰ ਉਸ ਦੇ ਘਰ ਏਕਾਂਤਵਾਸ ਵਿਚ ਭੇਜ ਦਿੱਤਾ ਗਿਆ ਹੈ ਅਤੇ ਸਕੂਲ ਨੂੰ ਅਗਲੇ ਹੁਕਮਾਂ ਤਕ ਬੰਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 9ਵੀਂ ਤੋਂ ਬਾਰ੍ਹਵੀਂ ਤਕ ਜਮਾਤਾਂ ਦੇ ਵਿਦਿਆਰਥੀਆਂ ਲਈ ਖੁੱਲ੍ਹੇ ਸਕੂਲਾਂ 'ਚ ਕੋਰੋਨਾ ਦੇ ਡਰ ਕਾਰਨ ਪਹਿਲਾਂ ਹੀ ਘੱਟ ਗਿਣਤੀ ਵਿਚ ਆ ਰਹੇ ਹਨ ਤੇ ਮਾਪੇ ਬੱਚਿਆਂ ਨੂੰ ਸਕੂਲ ਭੇਜਣ ਲਈ ਲਿਖਤੀ ਸਹਿਮਤੀ ਵੀ ਦੇਣ ਲਈ ਤਿਆਰ ਨਹੀਂ ਹਨ। ਮਾਪਿਆਂ ਵਿਚ ਕੋਰੋਨਾ ਦਾ ਡਰ ਕਾਫੀ ਪਾਇਆ ਜਾ ਰਿਹਾ ਹੈ।

ਅੱਜ ਮਿਤੀ 24 ਅਕਤੂਬਰ ਨੂੰ ਜ਼ਿਲ੍ਹਾ ਕਪੂਰਥਲਾ ਵਿਖੇ ਕੋਰੋਨਾ ਦੇ ਕੁੱਲ 9 ਕੇਸ ਪਾਜ਼ੇਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਕਪੂਰਥਲਾ ਵਿਖੇ ਕੁੱਲ ਅੱਜ ਤਕ ਪਾਜ਼ੇਟਿਵ ਮਰੀਜ਼ 3958, ਐਕਟਿਵ ਕੇਸ 140, ਠੀਕ ਹੋ ਚੱੁਕੇ 3651, ਅੱਜ ਡਿਸਚਾਰਜ ਹੋਏ 11 ਮਰੀਜ ਹਨ। ਡਾ: ਰਾਜੀਵ ਭਗਤ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਪਾਜ਼ੇਟਿਵ ਮਰੀਜਾਂ ਵਿੱਚ 24 ਸਾਲਾ ਪੁਰਸ਼ ਮੰਨਣ ਤੋਂ 48 ਸਾਲਾ ਪੁਰਸ਼ ਤਰਨਤਾਰਨ ਤੋਂ, 40 ਅਤੇ 27 ਸਾਲਾ ਪੁਰਸ਼ ਆਈ ਟੀ ਸੀ ਕਪੂਰਥਲਾ ਤੋਂ, 35 ਸਾਲਾ ਪੁਰਸ਼ ਤੇ 33 ਸਾਲਾ ਇਸਤਰੀ ਗ੍ਰੀਨ ਪਾਰਕ ਫਗਵਾੜਾ ਤੋਂ, 17 ਸਾਲਾ ਪੁਰਸ਼ ਦਾਣਾ ਮੰਡੀ ਫਗਵਾੜਾ ਤੋਂ, 37 ਸਾਲਾ ਪੁਰਸ਼ ਨੁਰਪੁਰ ਖੀਰਾਂਵਾਲੀ ਤੋਂ, 47 ਸਾਲਾ ਪੁਰਸ਼ ਪੰਨਗੋਟੀ ਤੋਂ ਪਾਜ਼ੇਟਿਵ ਪਾਏ ਗਏ ਹਨ। ਡਾ. ਰਾਜੀਵ ਭਗਤ ਨੇ ਦੱਸਿਆ ਕਿ ਅੱਜ ਕੁੱਲ 1329 ਸੈਂਪਲ ਲਏ ਗਏ, ਜਿਸ 'ਚੋਂ ਕਪੂਰਥਲਾ 108, ਫੱਤੂਢੀਗਾ ਤੋਂ 121, ਕਾਲਾ ਸੰਿਘਆ 122, ਿਢੱਲਵਾਂ 124, ਫਗਵਾੜਾ 163, ਭੁੱਲਥ 84, ਸੁਲਤਾਨਪੁਰ 127, ਬੇਗੋਵਾਲ 102, ਪਾਸ਼ਟ 202, ਟਿੱਬਾ 180 ਹੋਰ 00 ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਹਤ ਮਹਿਕਮੇ ਦੀ ਹਿਦਾਇਤਾਂ ਅਨੁਸਾਰ ਮਾਸਕ, ਸ਼ੋਸ਼ਲ ਡਿਸਟੈਂਸ, ਭੀੜ-ਭੜੱਕੇ ਵਾਲੇ ਇਲਾਕੇ ਤੋਂ ਦੂਰ ਰਹਿਣਾ ਚਾਹੀਦਾ ਹੈ।