ਅਮਨਜੋਤ ਵਾਲੀਆ, ਕਪੂਰਥਲਾ

ਐਤਵਾਰ ਨੂੰ ਕਪੂਰਥਲਾ 'ਚ ਕੋਰੋਨਾ ਦੇ 9 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਨਾਲ ਜ਼ਿਲ੍ਹੇ 'ਚ ਕੁੱਲ ਗਿਣਤੀ 4902 ਹੋ ਗਈ ਹੈ। ਐਕਟਿਵ ਕੇਸ 64 ਹਨ ਤੇ ਠੀਕ ਹੋਏ ਕੇਸ 4638 ਹਨ। ਐਤਵਾਰ ਨੂੰ 7 ਮਰੀਜਾਂ ਨੂੰ ਛੁੱਟੀ ਦਿੱਤੀ ਗਈ। ਆਰਟੀਪੀਸੀਆਰ 'ਤੇ 7 ਕੇਸ ਪਾਜ਼ੇਟਿਵ ਤੇ ਕੁੱਲ 962 ਹਨ, ਇਸਦੇ ਨਾਲ ਹੀ ਪ੍ਰਰਾਇਵੇਟ ਲੈਬਾਂ ਵਿਚੋਂ 2 ਕੇਸ ਪਾਜ਼ੇਟਿਵ ਪਾਏ ਗਏ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਐਤਵਾਰ ਨੂੰ ਕਪੂਰਥਲਾ 'ਚ ਕੋਰੋਨਾ ਮਰੀਜ਼ਾਂ ਦੇ 519 ਸੈਂਪਲ ਲਏ ਗਏ ਅਤੇ ਜਿਨ੍ਹਾਂ ਵਿੱਚੋਂ ਨਵੇਂ 9 ਕੇਸ ਆਏ ਹਨ ਅਤੇ ਇਨ੍ਹਾਂ ਸਾਰੇ ਮਰੀਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਡਾ. ਰਾਜੀਵ ਭਗਤ ਨੇ ਦੱਸਿਆ ਕਿ ਕਪੂਰਥਲਾ ਵਿੱਚ ਮੰਗਲਵਾਰ ਨੂੰ 9 ਨਵੇਂ ਕੇਸ ਆਏ ਹਨ ਜਿਸ ਵਿੱਚ 55 ਸਾਲਾ ਵਿਅਕਤੀ ਕਪੂਰਥਲਾ, 44 ਸਾਲਾ ਅੌਰਤ ਕਪੂਰਥਲਾ, 28 ਸਾਲਾ ਅੌਰਤ ਕਪੂਰਥਲਾ, 54 ਸਾਲਾ ਅੌਰਤ ਕਪੂਰਥਲਾ, 55 ਸਾਲਾ ਵਿਅਕਤੀ ਕਪੂਰਥਲਾ, 22 ਸਾਲਾ ਅੌਰਤ ਕਪੂਰਥਲਾ, 11 ਸਾਲਾ ਲੜਕੀ ਫਗਵਾੜਾ ਸ਼ਾਮਿਲ ਹਨ। ਡਾ. ਰਾਜੀਵ ਭਗਤ ਨੇ ਦੱਸਿਆ ਕਿ ਜਿਲ੍ਹੇ ਵਿੱਚ ਅੱਜ ਕੋਰੋਨਾ ਦੇ ਸ਼ੱਕੀ ਕੁੱਲ 519 ਸੈਂਪਲ ਲਏ ਗਏ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਹਤ ਮਹਿਕਮੇ ਦੀਆਂ ਹਿਦਾਇਤਾਂ ਅਨੁਸਾਰ ਮਾਸਕ ਪਹਿਨਣਾ ਚਾਹੀਦਾ ਹੈ, ਸੋਸਲ ਡਿਸਟੈਂਸ ਰੱਖਣਾ ਚਾਹੀਦਾ ਹੈ ਤੇ ਭੀੜ-ਭੜੱਕੇ ਵਾਲੇ ਇਲਾਕੇ ਤੋਂ ਦੂਰ ਰਹਿਣਾ ਚਾਹੀਦਾ ਹੈ।