ਅਮਨਜੋਤ ਸਿੰਘ ਵਾਲੀਆ, ਕਪੂਰਥਲਾ

ਜ਼ਿਲ੍ਹੇ 'ਚ ਐਤਵਾਰ ਨੂੰ ਕੋਰੋਨਾ ਤੋਂ ਪੀੜਤ ਸੱਤ ਅੌਰਤਾਂ ਸਮੇਤ 16 ਪਾਜ਼ੇਟਿਵ ਪਾਏ ਗਏ, ਜਿਸ ਕਾਰਨ ਕੋਰੋਨਾ ਪੀੜਤਾਂ ਦੀ ਗਿਣਤੀ 3885 ਤਕ ਪੁੱਜ ਗਈ। ਇਸ ਤੋਂ ਇਲਾਵਾ ਅੱਜ 21 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ, ਜਿਸ ਨਾਲ ਠੀਕ ਹੋਣ ਵਾਲਿਆਂ ਦਾ ਅੰਕੜਾ 3560 ਪਹੁੰਚ ਗਿਆ। ਇਸ ਸਮੇਂ ਜ਼ਿਲ੍ਹੇ 'ਚ 162 ਕੋਰੋਨਾ ਨਾਲ ਪੀੜਤ ਹਨ, ਜਿਨ੍ਹਾਂ ਦਾ ਇਲਾਜ ਨਸ਼ਾ ਛੁਡਾਓ ਕੇਂਦਰ 'ਚ ਬਣਾਏ ਗਏ ਆਈਸੋਲੇਸ਼ਨ ਵਾਰਡ ਤੇ ਘਰਾਂ 'ਚ ਚੱਲ ਰਿਹਾ ਹੈ। ਇਸ ਤੋਂ ਇਲਾਵਾ ਅੰਮਿ੍ਤਸਰ ਮੈਡੀਕਲ ਕਾਲਜ ਤੋਂ 391 ਸੈਂਪਲਾਂ ਦੀ ਰਿਪੋਰਟ ਆਈ, ਜਿਸ 'ਚ 390 ਨੈਗੇਟਿਵ ਤੇ ਇਕ ਪਾਜ਼ੇਟਿਵ ਰਿਪੋਰਟ ਆਈ। ਐਂਟੀਜਨ 'ਤੇ 11 ਟੈਸਟ ਤੇ ਨਿੱਜੀ ਲੈਬਾਂ 'ਚ ਚਾਰ ਪਾਜ਼ੇਟਿਵ ਪਾਏ ਗਏ, ਜਿਸ ਨਾਲ ਐਤਵਾਰ ਨੂੰ 16 ਪਾਜ਼ੇਟਿਵ ਪਾਏ ਗਏ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ 'ਚ 1152 ਸ਼ੱਕੀਆਂ ਦੇ ਸੈਂਪਲ ਲਏ ਗਏ, ਜਿਨ੍ਹਾਂ 'ਚੋਂ ਕਪੂਰਥਲਾ ਦੇ ਸਿਵਲ ਹਸਪਤਾਲ ਦੇ ਆਰਟੀਪੀਸੀਆਰ 'ਤੇ 35, ਐਂਟੀਜਨ 'ਤੇ 13 ਸੈਂਪਲ ਲਏ ਗਏ। ਇਨ੍ਹਾਂ ਸੈਂਪਲਾਂ 'ਚ ਖੰਘ, ਜੁਕਾਮ, ਦਮਾ, ਬੁਖਾਰ, ਟੀਬੀ, ਗਰਭਵਤੀ ਅੌਰਤ ਆਦਿ ਦੇ ਸੈਂਪਲ ਲਏ ਗਏ। ਉਥੇ ਫਗਵਾੜਾ ਦੇ ਆਰਟੀਪੀਸੀਆਰ 'ਤੇ 1, ਐਂਟੀਜਨ 'ਤੇ 174, ਭੁਲੱਥ ਦੇ ਐਂਟੀਜਨ 'ਤੇ 85, ਸੁਲਤਾਨਪੁਰ ਲੋਧੀ ਦੇ ਆਰਟੀਪੀਸੀਆਰ 'ਤੇ 19, ਬੇਗੋਵਾਲ ਦੇ ਐਂਟੀਜਨ 'ਤੇ 75, ਿਢੱਲਵਾਂ ਦੇ ਆਰਟੀਪੀਸੀਆਰ 'ਤੇ 41, ਐਂਟੀਜਨ 'ਤੇ 78, ਕਾਲਾ ਸੰਿਘਆਂ ਦੇ ਐਂਟੀਜਨ 'ਤੇ 104, ਫੱਤੂਢੀਂਗਾ ਦੇ ਐਂਟੀਜਨ 'ਤੇ 138, ਪਾਂਸ਼ਟਾ ਦੇ ਆਰਟੀਪੀਸੀਆਰ 'ਤੇ 47, ਐਂਟੀਜਨ 'ਤੇ 142, ਟਿੱਬਾ ਦੇ ਆਰਟੀਪੀਸੀਆਰ 'ਤੇ 78 ਤੇ ਐਂਟੀਜਨ 'ਤੇ 40 ਸੈਂਪਲ ਲਏ ਗਏ।

ਲਏ ਗਏ ਸੈਂਪਲਾਂ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਕੁਝ ਦਿਨ ਤੋਂ ਕਾਫੀ ਘੱਟ ਆ ਰਹੀ ਹੈ, ਜਿਸ ਨਾਲ ਜਲਦੀ ਜ਼ਿਲ੍ਹਾ ਕਪੂਰਥਲਾ ਕੋਰੋਨਾ ਤੋਂ ਮੁਕਤ ਹੋ ਕੇ ਗ੍ਰੀਨ ਜ਼ੋਨ 'ਚ ਆ ਜਾਵੇਗਾ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰਾਂ 'ਚੋਂ ਨਿਕਲਣ ਸਮੇਂ ਮਾਸਕ ਤੇ ਸੋਸ਼ਲ ਡਿਸਟੈਂਸ ਦੀ ਪਾਲਣਾ ਜਰੂਰ ਕਰੋ।

ਡਾ. ਰਾਜੀਵ ਭਗਤ ਨੇ ਦੱਸਿਆ ਕਿ ਐਤਵਾਰ ਨੂੰ ਕੋਰੋਨਾ ਪਾਜ਼ੇਟਿਵ ਆਉਣ ਵਾਲਿਆਂ 'ਚ 18 ਸਾਲਾ ਨੌਜਵਾਨ ਵਾਸੀ ਰਮਨੀਕ ਚੌਕ ਕਪੂਰਥਲਾ, 42 ਸਾਲਾ ਅੌਰਤ ਵਾਸੀ ਐੱਸਬੀਐੱਸ ਨਗਰ ਫਗਵਾੜਾ, 23 ਸਾਲਾ ਨੌਜਵਾਨ ਵਾਸੀ ਫਗਵਾੜਾ, 45 ਸਾਲਾ ਅੌਰਤ ਵਾਸੀ ਜੇਸੀਟੀ ਮਿੱਲ ਫਗਵਾੜਾ, 16 ਸਾਲਾ ਲੜਕੀ ਵਾਸੀ ਜੇਸੀਟੀ ਮਿੱਲ ਫਗਵਾੜਾ, 50 ਸਾਲਾ ਅੌਰਤ ਵਾਸੀ ਐੱਸਬੀਐੱਸ ਨਗਰ ਫਗਵਾੜਾ, 70 ਸਾਲਾ ਵਿਅਕਤੀ ਵਾਸੀ ਨੰਗਲ ਲੁਬਾਣਾ ਬੇਗੋਵਾਲ, 25 ਸਾਲਾ ਨੌਜਵਾਨ ਵਾਸੀ ਪਿੰਡ ਤਲਵਾੜਾ ਬੇਗੋਵਾਲ, 45 ਸਾਲਾ ਅੌਰਤ ਵਾਸੀ ਨੰਗਲ ਲੁਬਾਣਾ ਬੇਗੋਵਾਲ, 42 ਸਾਲਾ ਵਿਅਕਤੀ ਵਾਸੀ ਨੰਗਲ ਲੁਬਾਣਾ, 70 ਸਾਲਾ ਅੌਰਤ ਵਾਸੀ ਕਪੂਰਥਲਾ, 36 ਸਾਲਾ ਅੌਰਤ ਵਾਸੀ ਕਪੂਰਥਲਾ ਆਦਿ ਸ਼ਾਮਲ ਹਨ।