ਰੌਸ਼ਨ ਖੇੜਾ, ਕਪੂਰਥਲਾ : 21 ਪੰਜਾਬ ਬਟਾਲੀਅਨ ਐÎੱਨਸੀਸੀ ਕਪੂਰਥਲਾ ਵੱਲੋਂ ਜਲੰਧਰ ਗਰੁੱਪ ਦੀ ਨਿਗਰਾਨੀ ਹੇਠ ਆਲ ਇੰਡੀਆ ਥਲ ਸੈਨਿਕ ਕੈਂਪ ਨਵੀਂ ਦਿੱਲੀ ਵਿਖੇ ਹਿੱਸਾ ਲੈਣ ਵਾਲੇ ਐੱਨਸੀਸੀ ਕੈਡਿਟਾਂ ਨੂੰ ਸਨਮਾਨਿਤ ਕੀਤਾ ਗਿਆ। 21 ਪੰਜਾਬ ਬਟਾਲੀਅਨ ਐੱਨਸੀਸੀ ਕਪੂਰਥਲਾ ਦੇ ਕਮਾਂਡਿੰਗ ਅਫ਼ਸਰ ਕਰਨਲ ਹਿਤੇਸ਼ ਦੁੱਗਲ (ਸੈਨਾ ਮੈਡਲ) ਤੇ ਕਰਨਲ ਜੀਐੱਸ ਭੁੱਲਰ ਦੀ ਅਗਵਾਈ ਹੇਠ ਬਟਾਲੀਅਨ ਦਫ਼ਤਰ ਕਪੂਰਥਲਾ ਵਿਖੇ ਕਰਵਾਏ ਇਸ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੈਂਪ ਵਿਚ ਭਾਗ ਲੈਣ ਵਾਲੇ ਵੱਖ-ਵੱਖ ਸਕੂਲਾਂ-ਕਾਲਜਾਂ ਦੇ ਕੈਡਿਟਾਂ ਨੂੰ ਸਨਮਾਨ ਚਿੰਨ੍ਹ, ਮੈਡਲ ਤੇ ਦੋ ਹਜ਼ਾਰ ਰੁਪਏ ਦੇ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਕੈਡਿਟਾਂ ਵਿਚ ਬੇਬੇ ਨਾਨਕ ਕਾਲਜ ਮਿੱਠੜਾ ਦੇ ਕੈਡਿਟ ਜੁਗਰਾਜ ਕੌਰ, ਮਨੂਪਿ੍ਰਆ ਤੇ ਰਿਤੂ, ਨਵਾਬ ਜੱਸਾ ਸਿੰਘ ਸਰਕਾਰੀ ਕਾਲਜ ਕਪੂਰਥਲਾ ਦੇ ਸਤਬੀਰ ਸਿੰਘ ਅਤੇ ਗੁਲਸ਼ਨ ਕੌਰ, ਪਾਥਸੀਕਰ ਬਿਆਸ ਦੇ ਸਤਪ੍ਰਰੀਤ ਸਿੰਘ, ਪਰਮੀਤ ਕੌਰ ਤੇ ਰੀਤਿਕਾ, ਜੀਐÎੱਨ ਅÎੱੈਨ ਕਾਲਜ ਨਕੋਦਰ ਦੇ ਹਰਜੀਤ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਕੈਡਿਟ ਮੋਨੂੰ ਸ਼ਾਮਿਲ ਸਨ। ਇਸ ਮੌਕੇ ਇਨ੍ਹਾਂ ਕੈਡਿਟਾਂ ਦੇ ਮਾਤਾ-ਪਿਤਾ ਤੇ ਪਿ੍ਰੰਸੀਪਲ ਸਾਹਿਬਾਨ ਨੂੰ ਵੀ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਕਰਨਲ ਹਿਤੇਸ਼ ਦੁੱਗਲ ਨੇ ਦੱਸਿਆ ਕਿ ਆਲ ਇੰਡੀਆ ਥਲ ਸੈਨਿਕ ਕੈਂਪ ਨਵੀਂ ਦਿੱਲੀ ਵਿਖੇ ਪੂਰੇ ਭਾਰਤ ਵਿਚੋਂ 17 ਡਾਇਰੈਕਟੋਰੇਟਾਂ ਨੇ ਭਾਗ ਲਿਆ, ਜਿਸ ਵਿਚ ਵੱਖ-ਵੱਖ ਗਤੀਵਿਧੀਆਂ ਤਹਿਤ ਫਾਇਰਿੰਗ, ਮੈਪ ਰੀਡਿੰਗ ਅਤੇ ਆਬਸਟੈਕਲ ਕੋਰਸ ਆਦਿ ਦੇ ਮੁਕਾਬਲੇ ਹੋਏ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ 21 ਪੰਜਾਬ ਬਟਾਲੀਅਨ ਅÎੱੈਨਸੀਸੀ ਕਪੂਰਥਲਾ ਦੇ 10 ਕੈਡਿਟਾਂ ਨੇ ਭਾਗ ਲਿਆ ਤੇ ਇਨ੍ਹਾਂ ਦੇ ਵੱਡੇ ਯੋਗਦਾਨ ਸਦਕਾ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਡਾਇਰੈਕਟੋਰੇਟ ਨੇ ਪੂਰੇ ਭਾਰਤ ਵਿਚ ਪਹਿਲਾ ਸਥਾਨ ਪ੍ਰਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਇਸ ਟੀਮ ਨੂੰ ਸੂਬੇਦਾਰ ਅਵਤਾਰ ਸਿੰਘ ਨੇ ਟ੍ਰੇਨਿੰਗ ਕਰਵਾਈ ਤੇ ਐÎੱਨਸੀਸੀ ਅਫ਼ਸਰ ਸ਼ਰਵਨ ਕੁਮਾਰ ਯਾਦਵ ਨੇ ਇਸ ਟੀਮ ਦੇ ਕੰਟੀਜੰਟ ਕਮਾਂਡਰ ਵਜੋਂ ਸੇਵਾ ਨਿਭਾਈ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਕਪੂਰਥਲਾ ਦੇ ਪਿ੍ਰੰਸੀਪਲ ਡਾ. ਤੇਜਿੰਦਰ ਪਾਲ, ਐੱਨਸੀਸੀ ਅਫ਼ਸਰ ਕੈਪਟਨ ਅਮਰੀਕ ਸਿੰਘ, ਲੈਫਟੀਨੈਂਟ ਜਗਬੀਰ ਸਿੰਘ ਭੁੱਲਰ, ਪ੍ਰਬਲ ਕੁਮਾਰ ਜੋਸ਼ੀ, ਆਲੋਕ ਗੋਸਵਾਮੀ, ਰਾਜੇਸ਼ ਕੁਮਾਰ, ਪੁਨੀਤ ਪਾਸੀ, ਸ਼ਰਵਨ ਕੁਮਾਰ ਯਾਦਵ, ਸ਼ਮਿੰਦਰ ਸਿੰਘ, ਸੂਬੇਦਾਰ ਮੇਜਰ ਚਿਮਨ ਸਿੰਘ, ਸੁਪਰਡੈਂਟ ਬਲਵਿੰਦਰ ਸਿੰਘ, ਸੂਬੇਦਾਰ ਅਵਤਾਰ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜ਼ਿਰ ਸਨ।