ਸੁਖਪਾਲ ਸਿੰਘ ਹੁੰਦਲ, ਕਪੂਰਥਲਾ : ਨੈਸ਼ਨਲ ਲੋਕ ਅਦਾਲਤ ਦੇ ਮੌਕੇ ਕਿਸ਼ੋਰ ਕੁਮਾਰ ਜ਼ਿਲ੍ਹਾ ਤੇ ਸੈਸ਼ਨ ਜੱਜ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਕਚਹਿਰੀ ਕਪੂਰਥਲਾ ਵਿਖੇ 8, ਸਬ-ਡਵੀਜ਼ਨ ਫਗਵਾੜਾ ਵਿਖੇ 3 ਤੇ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ 2 ਬੈਂਚ ਗਠਿਤ ਕੀਤੇ ਗਏ। ਅੱਜ ਦੀ ਨੈਸ਼ਨਲ ਲੋਕ ਅਦਾਲਤ ਵਿਚ ਕ੍ਰਿਮਨਲ ਕੰਪਾਊਂਡਏਬਲ, ਧਾਰਾ 138 ਐੱਨਆਈ ਐਕਟ ਬੈਂਕ ਰਿਕਵਰੀ ਕੇਸ, ਐੱਮਏਸੀਟੀ ਕੇਸ, ਲੇਬਰ ਮੈਟਰਸ, ਬਿਜਲੀ ਤੇ ਪਾਣੀ ਦੇ ਬਿੱਲਾਂ ਸਬੰਧੀ ਮਾਮਲੇ, ਵਿਵਾਹਿਕ ਮਾਮਲੇ, ਲੈਂਡ ਐਕੂਜੀਸ਼ਨ ਕੇਸ, ਸਰਵਿਸ ਮੈਟਰਸ, ਰੈਵਨਿਊ ਕੇਸ ਅਤੇ ਹੋਰ ਸਿਵਲ ਮੈਟਰਸ, ਰੈਂਟ, ਇੰਜਕਸ਼ਨ ਸੂਟ, ਸਪੈਸਫਿਕ ਪ੍ਰਫੋਰਮੈਂਸ ਵਗੈਰਾ ਪ੍ਰਰੀ-ਲਿਟੀਗੇਟਿਵ ਤੇ ਲੰਬਿਤ ਕੇਸ ਸ਼ਾਮਿਲ ਕੀਤੇ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਅਦਾਲਤ ਵਿਚ ਕੇਸ ਲਗਾਉਣ ਨਾਲ ਸਮਾਂ ਅਤੇ ਧੰਨ ਦੋਵਾਂ ਦੀ ਬਚਤ ਹੁੰਦੀ ਹੈ, ਇਸ ਦੇ ਫੈਸਲੇ ਦੇ ਖ਼ਿਲਾਫ਼ ਅਪੀਲ ਕਿਸੇ ਵੀ ਉੱਚ ਅਦਾਲਤ ਵਿਚ ਨਹੀਂ ਲਗਾਈ ਜਾ ਸਕਦੀ ਹੈ ਅਤੇ ਲੋਕ ਅਦਾਲਤ ਰਾਹੀਂ ਨਿਪਟਾਏ ਗਏ ਕੇਸਾਂ ਵਿਚ ਦੋਵਾਂ ਧਿਰਾਂ ਦੀ ਜਿੱਤ ਹੁੰਦੀ ਹੈ। ਨੈਸ਼ਨਲ ਲੋਕ ਅਦਾਲਤ ਮੌਕੇ ਹਾਜ਼ਰ ਲੋਕਾਂ ਵਿਚ ਆਪਣੇ ਕੇਸਾਂ ਦੇ ਨਿਪਟਾਰੇ ਕਰਵਾਉਣ ਦਾ ਬੜਾ ਉਤਸ਼ਾਹ ਸੀ। ਨੈਸ਼ਨਲ ਲੋਕ ਅਦਾਲਤ ਤੇ ਇਸ ਨਾਲ ਸਬੰਧਤ ਪ੍ਰਰੀ-ਲੋਕ ਅਦਾਲਤਾਂ ਵਿਚ ਲੱਗਭਗ 2266 ਕੇਸ ਸ਼ਾਮਲ ਕੀਤੇ ਗਏ। ਜਿਨ੍ਹਾਂ 'ਚੋਂ 817 ਕੇਸਾਂ ਦਾ ਨਿਪਟਾਰਾ ਕੀਤਾ ਗਿਆ।ਕਪੂਰਥਲਾ ਵਿਖੇ ਜੂਡੀਸ਼ੀਅਲ ਬੈਂਚਾਂ ਦੀ ਪ੍ਰਧਾਨਗੀ ਕਿਸ਼ੋਰ ਕੁਮਾਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਪੂਰਥਲਾ, ਰਾਜਵਿੰਦਰ ਕੌਰ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਪੂਰਥਲਾ, ਰਮਨ ਕੁਮਾਰ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਕਪੂਰਥਲਾ, ਜ਼ਸਬੀਰ ਕੌਰ ਸਿਵਲ ਜੱਜ (ਸੀਨੀਅਰ ਡਵੀਜਨ) ਕਪੂਰਥਲਾ, ਮੋਨਿਕਾ ਲਾਂਬਾ ਚੀਫ ਜੂਡੀਸ਼ੀਅਲ ਮੇਜਿਸਟ੍ਰੇਟ ਕਪੂਰਥਲਾ, ਮਹੇਸ਼ ਕੁਮਾਰ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜਨ) ਕਪੂਰਥਲਾ, ਸੁਸ਼ੀਲ ਬੋਧ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜਨ) ਭੁਲੱਥ ਪਿ੍ਰਅੰਕਾ ਸ਼ਰਮਾ ਸਿਵਲ ਜੱਜ (ਜੂ.ਡੀ), ਪੂਨਮ ਕਸ਼ੱਪ ਸਿਵਲ ਜੱਜ (ਜੂ.ਡੀ) ਕਪੂਰਥਲਾ ਵਲੋਂ ਕੀਤੀ ਗਈ ਇਨ੍ਹਾਂ ਬੈਂਚਾਂ ਵਿਚ ਜੁਗਰਾਜ ਸਿੰਘ ਕਾਹਲੋਂ ਪ੍ਰਧਾਨ, ਜ਼ਿਲ੍ਹਾ ਬਾਰ ਐਸੋਸੀਏਸ਼ਨ ਜੇਜੇਐੱਸ ਅਰੋੜਾ, ਪਰਮਜੀਤ ਕੌਰ ਕਾਹਲੋਂ ਉਪ ਪ੍ਰਧਾਨ, ਜ਼ਿਲ੍ਹਾ ਬਾਰ ਐਸੋਸੀਏਸ਼ਨ ਪਿਊਸ਼ ਮਨਚੰਦਾ ਸੈਕਟਰੀ ਜ਼ਿਲ੍ਹਾ ਬਾਰ ਐਸੋਸੀਏਸ਼ਨ, ਪਰਮਜੀਤ ਹੰਸਪਾਲ, ਨੀਤੀਨ ਸ਼ਰਮਾ, ਹਮੀਸ਼ ਕੁਮਾਰ, ਪ੍ਰਦੀਪ ਕੁਮਾਰ ਠਾਕੁਰ, ਡੇਵਿਡ ਜੋਨ, ਅਜੈ ਕੁਮਾਰ, ਖਲਾਰ ਸਿੰਘ, ਚੰਦਰ ਸ਼ੇਖਰ, ਗਿਆਨ ਸਿੰਘ ਨੂਰਪੁਰੀ, ਮਨੀਸ਼ ਲੁਥਰਾ, ਅਬੀਸ਼ੇਕ ਢੰਲ ਅਤੇ ਮੰਜੂ ਬਾਲਾ ਐਡਵੋਕੇਟਸ ਅਤੇ ਜ਼ਯੋਤੀ ਧੀਰ ਅਤੇ ਸੰਜੀਵ ਅਗਰਵਾਲ ਸੋਸ਼ਲ ਵਰਕਰ ਵਲੋਂ ਬਤੌਰ ਮੈਂਬਰ ਭਾਗ ਲਿਆ ਗਿਆ। ਕਿਸ਼ੋਰ ਕੁਮਾਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਪੂਰਥਲਾ ਅਤੇ ਅਜੀਤਪਾਲ ਸਿੰਘ ਚੀਫ ਜੂਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵਲੋਂ ਵੱਖ-ਵੱਖ ਲੋਕ ਅਦਾਲਤਾਂ ਦੇ ਬੈਂਚਾਂ ਦੇ ਨਿਰੀਖਣ ਦੌਰਾਨ ਧਿਰਾਂ ਦੇ ਆਪਸੀ ਰਾਜੀਨਾਮੇ ਕਰਵਾਉਣ ਦੇ ਉਪਰਾਲੇ ਕੀਤੇ ਗਏ ਅਤੇ ਹਾਜ਼ਰ ਧਿਰਾਂ ਵਲੋਂ ਆਪਣੇ ਕੇਸਾਂ ਦੇ ਨਿਪਟਾਰੇ ਰਾਜੀਨਾਮੇ ਰਾਹੀਂ ਕਰਵਾਉਣ ਵਿਚ ਰੂਚੀ ਦਿਖਾਈ ਗਈ। ਉਪ ਮੰਡਲ ਫਗਵਾੜਾ ਵਿਖੇ ਜੂਡੀਸ਼ੀਅਲ ਬੈਂਚਾਂ ਦੀ ਪ੍ਰਧਾਨਗੀ ਸੁਖਵਿੰਦਰ ਸਿੰਘ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜਨ ਫਗਵਾੜਾ, ਰਵੀਪਾਲ ਸਿੰਘ ਸਿਵਲ ਜੱਜ (ਜੂਨੀਅਰ ਡਵੀਜਨ) ਫਗਵਾੜਾ ਅਤੇ ਜਾਗਇੰਦਰ ਸਿੰਘ ਸਿਵਲ ਜੱਜ (ਜੂ.ਡੀ.) ਫਗਵਾੜਾ ਵਲੋਂ ਕੀਤੀ ਗਈ। ਇਨ੍ਹਾਂ ਬੈਂਚਾਂ ਵਿਚ ਸੁਖਵਿੰਦਰ ਸਿੰਘ, ਜਤਿੰਦਰ ਠਾਕੁਰ, ਗੁਰਦੀਪ ਸੰਗਰ ਐਡਵੋਕੇਟ ਅਤੇ ਮਲਕੀਤ ਸਿੰਘ ਰਘਬੋਤਰਾ, ਅਸ਼ਵਨੀ ਕੋਹਲੀ ਅਤੇ ਅਸ਼ੋਕ ਚੱਡਾ ਸੋਸ਼ਲ ਵਰਕਰਾਂ ਵਲੋਂ ਬਤੌਰ ਮੈਂਬਰ ਭਾਗ ਲਿਆ ਗਿਆ।