ਸੁਖਵਿੰਦਰ ਸਿੰਘ ਸਿੱਧੂ, ਕਾਲਾ ਸੰਿਘਆ : ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਵੱਖ-ਵੱਖ ਧਾਰਮਿਕ ਅਸਥਾਨਾਂ, ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਤੋਂ ਨਗਰ ਕੀਰਤਨ ਸਜਾਏ ਜਾ ਰਹੇ ਹਨ। ਇਸੇ ਲੜੀ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਰਾਪਤ ਪਵਿੱਤਰ ਵੇਈਂ ਦੇ ਮੁੱਢ ਸਰੋਤ ਪਿੰਡ ਧਨੋਆ ਤੋਂ ਸੰਤ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਦੇ ਉੱਦਮ ਸਦਕਾ ਸ਼ੁਰੂ ਕੀਤੇ ਗਏ ਨਗਰ ਕੀਰਤਨਾਂ ਤਹਿਤ ਅੱਜ ਤੀਸਰਾ ਨਗਰ ਕੀਰਤਨ ਗੁਰਦੁਆਰਾ ਟਾਹਲੀ ਸਾਹਿਬ ਬਲ੍ਹੇਰਖਾਨਪੁਰ ਤੋਂ ਸੰਤ ਬਾਬਾ ਦਇਆ ਸਿੰਘ ਟਾਹਲੀ ਸਾਹਿਬ ਤੇ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ, ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਅਮਰੀਕ ਸਿੰਘ ਖੁਖਰੈਣ, ਸੁਆਮੀ ਮਹਾਤਮਾ ਮੁਨੀ ਖੈੜਾ ਬੇਟ, ਬਾਬਾ ਗੁਰਮੇਜ ਸਿੰਘ ਸੈਦਰਾਣਾ ਸਾਹਿਬ ਬਿੱਲੀ ਬੜੈਂਚ ਤੇ ਬਾਬਾ ਬਲਦੇਵ ਕਿ੍ਸ਼ਨ ਸਿੰਘ ਗਿੱਲਾਂ ਵਾਲੇ ਸਰਪ੍ਰਸਤੀ ਅਕਾਦਮੀ ਆਫ਼ ਪੰਜਾਬੀ ਪੀਪਲਜ਼ ਆਦਿ ਮਹਾਪੁਰਸ਼ਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਰਵਾਨਾ ਕੀਤਾ ਗਿਆ, ਜੋ ਕਿ ਪਿੰਡ ਚੱਕ, ਸੁੰਨੜਵਾਲ, ਸੰਧੂਚੱਠਾ, ਆਧੀ, ਸ਼ਾਹਪੁਰ, ਫਤਹਿਪੁਰ, ਕੁਲਾਰ, ਨਰੰਗਪੁਰ, ਕੋਟਲਾ ਹੇਰਾਂ, ਬਿੱਲੂ ਚਾਓ, ਚਵਿੰਡਾ, ਗੁਰਦੁਆਰਾ ਸ੍ਰੀ ਸੈਦਰਾਣਾ ਸਾਹਿਬ ਬਿੱਲੀ ਵੜੈਂਚ, ਜਾਫਰਾਪੁਰ, ਰਾਈਵਾਲ, ਮਾਲ੍ਹਾਂ, ਚਾਚੋਵਾਲ, ਮੋਤੀਪੁਰ, ਰਾਮਪੁਰ ਜਗੀਰ, ਕੀੜ੍ਹੀ, ਗੁਰਦੁਆਰਾ ਸ੍ਰੀ ਬਾਊਲੀ ਸਾਹਿਬ ਡੱਲ੍ਹਾ, ਅਮਰਜੀਤਪੁਰ, ਗਿੱਲਾਂ, ਚੰਡੀਗੜ੍ਹ ਬਸਤੀ, ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਪਵਿੱਤਰ ਵੇਈਂ ਦੇ ਕੰਢੇ-ਕੰਢੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਪੁੱਜ ਕੇ ਸੰਪੰਨ ਹੋਵੇਗਾ। ਇਸ ਨਗਰ ਕੀਰਤਨ ਦੌਰਾਨ ਨਿਰਮਲ ਕੁਟੀਆ ਸੀਚੇਵਾਲ ਤੋਂ ਗੱਤਕਾ ਟੀਮ ਜਿੱਥੇ ਗੱਤਕੇ ਦੇ ਜੰਗਜੂ ਕਰਤੱਵ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ, ਉੱਥੇ ਹੀ ਸੀਚੇਵਾਲ ਸਕੂਲਾਂ ਦੇ ਵਿਦਿਆਰਥੀ ਜਿਨ੍ਹਾਂ ਦੇ ਹੱਥਾਂ ਵਿੱਚ ਪਾਣੀ, ਹਵਾ ਅਤੇ ਧਰਤੀ ਨੂੰ ਪ੍ਰਦੂਸ਼ਨ ਰਹਿਤ ਰੱਖਣ ਲਈ ਹੋਕਾ ਦੇਣ ਵਾਲੇ ਪੋਸਟਰ ਫੜ੍ਹੇ ਹੋਏ ਸਨ, ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਮੌਕੇ ਸਮੁੱਚੀ ਦੁਨੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਜੀ ਦੇ ਜਨਮ ਦਿਹਾੜੇ 'ਤੇ ਸਾਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਸਾਨੂੰ ਵਾਤਾਵਰਨ ਦੀ ਸ਼ੁੱਧਤਾ ਲਈ ਆਪਣਾ ਫਰਜ਼ ਸਮਝਦੇ ਹੋਏ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਕੀਰਤਨ ਜਥੇ ਤੇ ਸੰਗਤਾਂ ਵਾਹਿਗੁਰੂ ਦਾ ਜਾਪ ਕਰਦਿਆਂ ਸਮੁੱਚੇ ਮਾਹੌਲ ਨੂੰ ਖੁਸ਼ਗਵਾਰ ਬਣਾ ਰਹੇ ਸਨ ਤੇ ਇਹ ਆਲੌਕਿਕ ਨਜ਼ਾਰਾ ਵੇਖਿਆ ਹੀ ਬਣਦਾ ਸੀ। ਇਸ ਨਗਰ ਕੀਰਤਨ ਰਸਤੇ ਵਿਚ ਸ਼ਰਧਾਲੂ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਰਵਾਨਾ ਹੋਣ ਸਮੇਂ ਬਾਬਾ ਸੁਖਜੀਤ ਸਿੰਘ ਸੀਚੇਵਾਲ, ਸੁਰਜੀਤ ਸਿੰਘ ਸ਼ੰਟੀ, ਦਇਆ ਸਿੰਘ ਸੀਚੇਵਾਲ, ਹਰਮਿੰਦਰ ਸਿੰਘ ਸੀਚੇਵਾਲ, ਮਨਜੀਤ ਸਿੰਘ ਸੋਹਲ, ਅਮਰਜੀਤ ਸਿੰਘ ਨਿੱਝਰ, ਜੋਗਾ ਸਿੰਘ ਸਰਪੰਚ ਚੱਕ ਚੇਲਾ, ਅਮਰੀਕ ਸਿੰਘ ਵਿੱਕੀ ਪੱਡਾ, ਚਰਨਜੀਤ ਸਿੰਘ ਚੰਨਾ, ਭਜਨ ਸਿੰਘ ਬਲ੍ਹੇਰ, ਮਾਸਟਰ ਇੰਦਰਜੀਤ ਸਿੰਘ ਖਹਿਰਾ, ਡਾ. ਰਾਮ ਮੂਰਤੀ, ਬਲਬੀਰ ਸਿੰਘ ਚੌਂਕੀ ਇੰਚਾਰਜ਼ ਕਾਲਾ ਸੰਿਘਆ ਆਦਿ ਹਾਜ਼ਰ ਸਨ।