ਸਰਬੱਤ ਸਿੰਘ ਕੰਗ, ਬੇਗੋਵਾਲ : ਸਿਹਤ ਵਿਭਾਗ ਦੀਆਂ ਹਦਾਇਤਾਂ ਤੇ ਨਗਰ ਪੰਚਾਇਤ ਬੇਗੋਵਾਲ ਵੱਲੋਂ ਪ੍ਰਧਾਨ ਰਜਿੰਦਰ ਸਿੰਘ ਲਾਡੀ ਤੇ ਈਓ ਰਾਜੇਸ਼ ਕੁਮਾਰ ਖੋਸਲਾ ਦੀ ਅਗਵਾਈ ਹੇਠ ਡੇਂਗੂ ਦੇ ਵੱਧ ਰਹੇ ਖ਼ਤਰੇ ਤੋਂ ਬਚਾਅ ਲਈ ਕਸਬਾ ਬੇਗੋਵਾਲ 'ਚ ਫੌਗਿੰਗ ਕਰਵਾਈ । ਵਾਈਸ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਨਗਰ ਪੰਚਾਇਤ ਕਸਬਾ ਵਾਸੀਆਂ ਦੀ ਹਰ ਮੁਸ਼ਕਲ ਦੇ ਹੱਲ ਲਈ ਤਤਪਰ ਰਹਿੰਦੀ ਹੈ । ਉਨ੍ਹਾਂ ਦੱਸਿਆ ਕਿ ਨੇੜਲੇ ਕਸਬੇ ਭੁਲੱਥ 'ਚ ਡੇਂਗੂ ਦੇ ਕੇਸ ਸਾਹਮਣੇ ਆਉਣ 'ਤੇ ਖਦਸ਼ਾ ਬਣਿਆ ਹੋਇਆ ਹੈ । ਇਸ ਲਈ ਨਗਰ ਪੰਚਾਇਤ ਵੱਲੋਂ ਵਾਰਡ ਵਾਈਜ ਫੌਗਿੰਗ ਕਰਵਾਈ ਜਾ ਰਹੀ ਹੈ । ਇਸ ਮਕਸਦ ਸਿਹਤ ਵਿਭਾਗ ਵੱਲੋਂ ਐਸ.ਐਮ.ਓ ਬੇਗੋਵਾਲ ਡਾ. ਕਿਰਨਪ੍ਰਰੀਤ ਕੌਰ ਸੇਂਖੋ ਵੱਲੋਂ ਹਰ ਤਰਾਂ੍ਹ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਡਾ. ਕਿਰਨਪ੍ਰਰੀਤ ਕੌਰ ਸੇਂਖੋ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਨੇੜੇ ਅਤੇ ਛੱਤਾਂ, ਘਰ ਵਿਚ ਰੱਖੇ ਗਮਲਿਆਂ, ਕੂਲਰਾਂ, ਪੁਰਾਣੇ ਟਾਇਰਾਂ ਵਿਚ ਪਾਣੀ ਜਮਾਂ ਨਾ ਹੋਣ ਦੇਣ। ਡੇਂਗੂ ਸਬੰਧੀ ਕਿਸੇ ਨੂੰ ਕੋਈ ਵੀ ਸ਼ਿਕਾਇਤ ਆਉਂਦੀ ਹੈ ਤਾਂ ਤੇ ਤੁਰੰਤ ਨੇੜੇ ਦੇ ਹਸਪਤਾਲ ਵਿਚ ਜਾ ਕੇ ਚੈਕ ਕਰਵਾਇਆ ਜਾਵੇ । ਸਰਕਾਰੀ ਹਸਪਤਾਲ ਵਿੱਚ ਡੇਂਗੂ, ਮਲੇਰੀਆ ਆਦਿ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਸਫਾਈ ਸੁਪਵਾਈਜਰ ਸਲੀਮ ਦੀ ਨਿਗਰਾਨੀ ਹੇਠ ਵੱਖ ਵੱਖ ਥਾਵਾਂ ਤੇ ਮੱਛਰ ਮਾਰਨ ਲਈ ਫੌਗਿੰਗ ਕਰਵਾਈ ਜਾ ਰਹੀ ਹੈ ।