ਪੱਤਰ ਪ੍ੇਰਕ, ਕਪੂਰਥਲਾ : ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਰੇਲ ਕੋਚ ਫ਼ੈਕਟਰੀ ਕਪੂਰਥਲਾ ਤੋਂ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਰੇਲ ਕੋਚ ਫ਼ੈਕਟਰੀ ਤੋਂ ਆਰੰਭ ਹੋ ਕਿ ਪ੍ਰੀਤ ਨਗਰ, ਬਾਬਾ ਦੀਪ ਸਿੰਘ ਨਗਰ, ਪਿੰਡ ਰਾਵਲ, ਨਿਊ ਗੁਰੂ ਨਾਨਕ ਨਗਰ, ਦਸਮੇਸ਼ ਨਗਰ, ਅਮਰੀਕ ਨਗਰ, ਸ਼ਹੀਦ ਭਗਤ ਸਿੰਘ ਨਗਰ, ਵਿਜੈ ਨਗਰ, ਭੁਲਾਣਾ, ਚੰਡੀਗੜ੍ਹ ਨਗਰ ਅਤੇ ਆਰਸੀਐਫ ਦੀਆਂ ਸਮੂਹ ਕਾਲੋਨੀਆਂ ਵਿਚੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਆਰਸੀਐਫ ਵਿਖੇ ਆ ਕੇ ਸਮਾਪਤ ਹੋਇਆ। ਇਸ ਵਿਸ਼ਾਲ ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ 'ਤੇ ਇਕੱਤਰ ਵੱਡੀ ਗਿਣਤੀ ਵਿਚ ਸੰਗਤਾਂ ਨੇ ਜਿੱਥੇ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਨਗਰ ਕੀਰਤਨ ਵਿਚ ਸ਼ਾਮਲ ਸੰਗਤਾਂ ਲਈ ਸ਼ਰਧਾਲੂਆਂ ਨੇ ਚਾਹ ਪਕੌੜਿਆਂ, ਫਰੂਟ, ਮਠਿਆਈ ਤੇ ਜੂਸ ਦੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ। ਇਸ ਮੌਕੇ ਪ੍ਧਾਨ ਅਮਰਜੀਤ ਸਿੰਘ ਮੱਲ੍ਹ, ਸੀਨੀਅਰ ਮੀਤ ਪ੍ਧਾਨ ਕਿ੍ਸ਼ਨ ਸਿੰਘ, ਮੀਤ ਪ੍ਧਾਨ ਕਸ਼ਮੀਰ ਸਿੰਘ, ਜਨਰਲ ਸਕੱਤਰ ਮਨਜੀਤ ਸਿੰਘ, ਸਹਾਇਕ ਸਕੱਤਰ ਨਰੇਸ਼ ਕੁਮਾਰ, ਕੈਸ਼ੀਅਰ ਕੁਲਵਿੰਦਰ ਸਿੰਘ ਸਿਵੀਆ, ਸਹਾਇਕ ਕੈਸ਼ੀਅਰ ਗੁਰਮੁਖ ਦਾਸ, ਆਡੀਟਰ ਝਲਮਣ ਸਿੰਘ, ਰੂਪ ਲਾਲ ਗੁਲਜ਼ਾਰ ਨਗਰ, ਧਾਰਮਿਕ ਸਕੱਤਰ ਬਹਾਦਰ ਸਿੰਘ, ਗੁਰਤੇਜ ਸਿੰਘ, ਕਿ੍ਸ਼ਨ ਲਾਲ ਜੱਸਲ ਪ੍ਧਾਨ ਡਾ. ਅੰਬੇਡਕਰ ਸੁਸਾਇਟੀ ਆਰਸੀਐਫ, ਐਸਸੀਐਸਟੀ ਐਸੋਸੀਏਸ਼ਨ ਆਰਸੀਐਫ ਦੇ ਪ੍ਧਾਨ ਜੀਤ ਸਿੰਘ, ਜ਼ੋਨਲ ਵਰਕਿੰਗ ਪ੍ਧਾਨ ਰਣਜੀਤ ਸਿੰਘ, ਕੈਸ਼ੀਅਰ ਸੋਹਣ ਬੈਠਾ, ਉਜੈਨਪਾਲ, ਪ੍ਨੀਸ਼, ਮਹਿੰਦਰ ਸਿੰਘ, ਪ੍ਰੀਤਮ ਸਿੰਘ, ਰੂਪ ਲਾਲ ਮੰਡਲ, ਰਾਮ ਤਰਨ, ਤਰਸੇਮ ਸਿੰਘ, ਜਸਵੰਤ ਸਿੰਘ, ਸੰਤੋਖ ਸਿੰਘ, ਅਮਰਜੀਤ ਸਿੰਘ, ਲਖਵਿੰਦਰ ਸਿੰਘ ਰਾਵਲ, ਸਰਪੰਚ ਮਹਿੰਦਰ ਸਿੰਘ, ਇੰਦਰ ਸਿੰਘ ਤੋਂ ਇਲਾਵਾ ਕਪੂਰਥਲਾ, ਸੁਲਤਾਨਪੁਰ ਲੋਧੀ, ਬੂਲਪੁਰ, ਜਾਂਗਲਾ, ਟਿੱਬਾ, ਡਡਵਿੰਡੀ, ਚੰਡੀਗੜ੍ਹ ਆਦਿ ਹਾਜ਼ਰ ਸਨ।