ਰਘਬਿੰਦਰ ਸਿੰਘ/ਸਰਬੱਤ ਸਿੰਘ ਕੰਗ, ਨਡਾਲਾ

ਨਡਾਲਾ ਪੁਲਿਸ ਨੇ 30,750 ਨਾਜ਼ਾਇਜ ਸ਼ਰਾਬ ਸਣੇ ਇਕ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਗਸ਼ਤ ਦੌਰਾਨ ਨਡਾਲਾ ਪੁਲਿਸ ਪਾਰਟੀ ਜੱਗ ਬਹਿਲੌਲਪੁਰ ਕੋਲ ਪੁੱਜੀ ਤਾਂ ਗੁਪਤ ਸੂਚਨਾ ਮਿਲੀ ਕਿ ਬਲਵਿੰਦਰ ਸਿੰਘ ਉਰਫ ਗੋਗਾ ਪੁੱਤਰ ਸੋਹਨ ਸਿੰਘ ਵਾਸੀ ਬਾਦਲਪੁਰ ਕਾਲੋਨੀ ਲੱਖਣ ਕੇ ਪੱਡਾ ਥਾਣਾ ਸੁਭਾਨਪੁਰ, ਜੋ ਕਿ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ ਅਤੇ ਆਪਣੇ ਘਰ 'ਚ ਨਜ਼ਾਇਜ ਸ਼ਰਾਬ ਰੱਖ ਕੇ ਗਾਹਕਾ ਦੀ ਉਡੀਕ ਕਰ ਰਿਹਾ ਹੈ। ਇਸ ਦੌਰਾਨ ਗੁਪਤ ਸੂਚਨਾ ਦੇ ਆਧਾਰ 'ਤੇ ਉਕਤ ਜਗਾ 'ਤੇ ਰੇਡ ਕੀਤੀ ਗਈ ਤੇ ਉੱਥੋਂ ਉਕਤ ਦੋਸ਼ੀ ਨੂੰ 30,750 ਮਿਲੀਲੀਟਰ ਨਾਜਾਇਜ਼ ਸ਼ਰਾਬ ਸਣੇ ਕਾਬੂ ਕਰ ਕੇ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।