ਅਮਨਜੋਤ ਵਾਲੀਆ, ਕਪੂਰਥਲਾ : ਮਨਸੂਰਵਾਲ ਸ਼ਮਸ਼ਾਨਘਾਟ ਕਮੇਟੀ ਦੀ ਮਹੀਨਾਵਾਰ ਮੀਟਿੰਗ ਪਰਮਜੀਤ ਸਿੰਘ ਦੁਆਬਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਅਮਰੀਕ ਸਿੰਘ ਿਢੱਲੋਂ ਸੈਕਟਰੀ ਨੇ ਸ਼ਮਸ਼ਾਨਘਾਟ 'ਚ ਚੱਲਦੇ ਕੰਮਾਂ ਦਾ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਭਾਰੀ ਬਾਰਸ਼ ਕਾਰਨ ਸ਼ਮਸ਼ਾਨਘਾਟ ਦੀ ਪਿਛਲੀ ਕੰਧ, ਜੋ ਡਿੱਗ ਗਈ ਸੀ, ਨੂੰ ਦੁਬਾਰਾ ਬਣਾਇਆ ਜਾ ਰਿਹਾ ਹੈ। ਅੱਜ ਦੀ ਮੀਟਿੰਗ ਕਮੇਟੀ ਦੇ ਸਮੂਹ ਮੈਂਬਰ ਹਾਜ਼ਰ ਸਨ, ਜਿਨ੍ਹਾਂ ਉਕਤ ਕੰਮ ਕਰਨ ਦੀ ਸਹਿਮਤੀ ਦਿੱਤੀ। ਇਸ ਮੌਕੇ ਬਿਹਾਰੀ ਲਾਲ, ਗੁਰਦੀਪ ਸਿੰਘ, ਸਲਾਹਕਾਰ ਜੀਪੀ ਅਰੋੜਾ, ਅਮਨਜੋਤ ਸਿੰਘ ਵਾਲੀਆ, ਰੇਖੀ ਵਾਹੀ, ਸੁਖਦੇਵ ਸਿੰਘ, ਬਲਵਿੰਦਰ ਸਿੰਘ, ਸੁਰਿੰਦਰ, ਹੀਰਾ ਸਿੰਘ ਮੋਮੀ, ਸ਼ਨਜੀਤ ਸਿੰਘ ਵਾਲੀਆ ਆਦਿ ਹਾਜ਼ਰ ਸਨ।