ਵਿਜੇ ਸੋਨੀ, ਫਗਵਾੜਾ : ਸੈਫ਼ਰਨ ਪਬਲਿਕ ਸਕੂਲ ਵਿਚ ਵਿਦਿਆਰਥੀਆਂ ਵਿਚ ਿਛਪੀ ਅੰਦਰੂਨੀ ਪ੍ਰਤਿਭਾ ਨੂੰ ਨਿਖਾਰਨ ਤੇ ਉਜਾਗਰ ਕਰਨ ਲਈ ਮੌਕੇ ਪ੍ਰਦਾਨ ਕਰਦਾ ਰਹਿੰਦਾ ਹੈ। ਇਸੇ ਹਵਾਲੇ ਅਧੀਨ ਸੈਫ਼ਰਨ ਸਕੂਲ ਵਿਚ ਸਟੈੱਪ ਅਤੇ ਸਟਾਈਲ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਕਰਵਾਉਣ ਦਾ ਮਕਸਦ ਵਿਦਿਆਰਥੀਆਂ ਦੇ ਵਿਚ ਆਤਮ ਵਿਸ਼ਵਾਸ ਵਿਚ ਵਾਧਾ, ਕਲਾਤਮਕ ਰੁਚੀ ਅਤੇ ਅੰਦਰੂਨੀ ਪ੍ਰਤਿਭਾ ਨੂੰ ਬਾਹਰ ਕੱਢਣਾ ਸੀ। ਇਹ ਮੁਕਾਬਲਾ ਜ਼ੀਰੋ ਤੋਂ ਜੂਨੀਅਰ ਕਲਾਸ ਦੇ ਬੱਚਿਆਂ ਵਿਚ ਕਰਵਾਇਆ ਗਿਆ। ਇਸ ਵਿਚ ਬੱਚੇ ਟਰਡੀਸ਼ਨਲ ਅਤੇ ਵੈਸਟਰਨ ਆਊਟਫਿਟ ਵਿਚ ਨਜ਼ਰ ਆਏ। ਪ੍ਰਰੀ ਪਲੇ ਦੇ ਨੰਨ੍ਹੇ ਮੁਨ੍ਹੇ ਬੱਚਿਆਂ ਨੂੰ ਰੈਂਪ ਵਾਕ ਕਰਦੇ ਦੇਖ ਕੇ ਸਾਰੇ ਹੈਰਾਨ ਰਹਿ ਗਏ। ਰੈਂਪ ਵਾਕ ਕਰਦੇ ਬੱਚੇ ਕਿਸੇ ਪ੍ਰਰੋਫੈਸ਼ਨਲ ਕਲਾਕਾਰਾਂ ਤੋਂ ਘੱਟ ਨਜ਼ਰ ਨਹੀਂ ਆ ਰਹੇ ਸਨ। ਸਕੂਲ ਪਿ੍ਰੰਸੀਪਲ ਡਾ.ਸੰਦੀਪਾ ਸੂਦ ਨੇ ਇਸ ਮੁਕਾਬਲੇ ਦੀ ਬਹੁਤ ਸ਼ਲਾਘਾ ਕੀਤੀ ਅਤੇ ਕਿਹਾ ਕਿ ਅੱਜ ਦੇ ਬਦਲਦੇ ਪਰਿਵੇਸ਼ ਵਿਚ ਅਜਿਹੇ ਮੁਕਾਬਲੇ ਬਹੁਤ ਲਾਜ਼ਮੀ ਹਨ। ਅਜਿਹੇ ਮੁਕਾਬਲੇ ਜਿੱਥੇ ਬੱਚਿਆਂ ਦੇ ਆਤਮ ਵਿਸ਼ਵਾਸ ਵਿਚ ਵਾਧਾ ਕਰਦੇ ਹਨ, ਉੱਥੇ ਹੀ ਉਨ੍ਹਾਂ ਦੀ ਰਚਨਾ ਤਮਕ ਰੁਚੀਆਂ ਨੂੰ ਨਿਖਾਰਨ ਦਾ ਮੌਕਾ ਮਿਲਦਾ ਹੈ। ਵਿਦਿਆਰਥੀਆਂ ਨੂੰ ਮੁਕਾਬਲੇ ਦੇ ਅੰਤ ਵਿਚ ਵੱਖ-ਵੱਖ ਟਾਈਟਲ ਪ੍ਰਦਾਨ ਕੀਤੇ ਗਏ। ਜਿਨ੍ਹਾਂ ਵਿਚ ਮਾਸਟਰ ਅਤੇ ਬੇਬੀ ਸੈਫ਼ਰਨ,ਯੂਨੀਵਰਸ ਵਰਲਡ, ਏਸ਼ੀਆ ਅਤੇ ਅਰਥ ਦੇ ਟਾਈਟਲ ਸਨ। ਇਨ੍ਹਾਂ ਤੋ ਅਲਾਵਾ ਮੋਸਟ ਸਟਾਈਲਿਸ਼ ਵਾਕ, ਟਵਿੰਕਲਿੰਗ ਆਈ, ਮੋਸਟ ਅਟਰੈਕਟਿਵ ਅਟਰ, ਮਿਸ ਰਿਫਰੈਸ਼ਿੰਗ ਬਿਊਟੀ, ਮਿਸਟਰ ਬਾਈਵਰੈਂਟ, ਸ਼ੂਗਰ ਕੈਂਡੀ ਸਮਾਈਲ, ਮਿਸਟਰ ਹੈਂਡਸਮ, ਲਵਲੀ ਹੇਅਰ ਸਟਾਈਲਜ਼, ਮਿਸ ਰੈਂਪ ਡੀਐਨਏ ਆਦਿ ਟਾਈਟਲ ਦਿੱਤੇ ਗਏ। ਇਸ ਮੌਕੇ ਬੱਚਿਆਂ ਨੂੰ ਸ਼ਾਨਦਾਰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਸੈਫ਼ਰਨ ਦੇ ਚੇਅਰਪਰਸਨ ਮਨਮੋਹਨ ਸਿੰਘ, ਵਾਈਸ ਚੇਅਰਪਰਸਨ ਇੰਦਰਜੀਤ ਕੌਰ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲੇ ਵਿਚ ਭਾਗ ਲੈਂਦੇ ਰਹਿਣ ਲਈ ਉਤਸ਼ਾਹਿਤ ਕੀਤਾ।