ਕਰਾਈਮ ਰਿਪੋਰਟਰ, ਕਪੂਰਥਲਾ : ਕਪੂਰਥਲਾ ਬਾਈਪਾਸ 'ਤੇ ਆਪਣੀ ਲੜਕੀ ਨੂੰ ਬੱਸ ਵਿੱਚ ਚੜ੍ਹਾਉਂਣ ਜਾ ਰਹੀ ਮਹਿਲਾ ਦਾ ਸਮਾਰਟਫੋਨ ਖੋਹ ਕੇ ਬਾਇਕ ਸਵਾਰ ਦੋ ਨੌਜਵਾਨ ਫਰਾਰ ਹੋ ਗਏ। ਚੋਰੀ ਦੀ ਸ਼ਿਕਾਇਤ ਥਾਣਾ ਸਿਟੀ ਦੀ ਪੁਲਿਸ ਨੂੰ ਕਰ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਸ਼ਿਕਾਇਤ ਕਰਤਾ ਪਰਮਜੀਤ ਕੌਰ ਨਿਵਾਸੀ ਸਿੱਧੂ ਕਾਰਨਰ ਨੇ ਦੱਸਿਆ ਕਿ ਐਤਵਾਰ ਦੀ ਸਵੇਰੇ 10:30 ਉਹ ਆਪਣੀ ਬੇਟੀ ਨੂੰ ਕਪੂਰਥਲਾ ਬਾਈਪਾਸ ਉੱਤੇ ਬੱਸ ਵਿੱਚ ਚੜ੍ਹਾਉਂਣ ਦੇ ਬਾਅਦ ਪੈਦਲ ਹੀ ਘਰ ਪਰਤ ਰਹੀ ਸੀ। ਜਦੋਂ ਉਹ ਰਾਗਣੀ ਵੂਮੈਨ ਹਸਪਤਾਲ ਦੇ ਨੇੜੇ ਪਹੁੰਚੀ ਤਾਂ ਪਿੱਛੇ ਤੋਂ ਦੋ ਬਾਇਕ ਸਵਾਰ ਨੌਜਵਾਨ ਆਏ ਅਤੇ ਉਸਦਾ ਸਮਾਰਟਫੋਨ ਖੋਹ ਕੇ ਜਲੰਧਰ ਵਾਲੇ ਪਾਸੇ ਫਰਾਰ ਹੋ ਗਏ। ਪੂਰਾ ਵਾਕਿਆ ਹਸਪਤਾਲ ਦੇ ਸੀਸੀਟੀਵੀ ਵਿੱਚ ਕੈਦ ਹੋ ਗਿਆ ਹੈ ਚੋਰੀ ਦੀ ਸ਼ਿਕਾਇਤ ਥਾਣਾ ਸਿਟੀ ਦੀ ਪੁਲਿਸ ਨੂੰ ਕਰ ਦਿੱਤੀ ਗਈ ਹੈ। ਪੁਲਿਸ ਜਾਂਚ ਵਿੱਚ ਜੁੱਟ ਗਈ ਹੈ।