ਵਿਜੇ ਸੋਨੀ, ਫਗਵਾੜਾ : ਵਾਤਾਵਰਨ ਐਸੋਸੀਏਸ਼ਨ ਫਗਵਾੜਾ ਦੇ ਉਪਰਾਲੇ ਸਦਕਾ ਕਮਲਾ ਨਹਿਰੂ ਕਾਲਜ ਫਾਰ ਵੂਮੈਨ ਫਗਵਾੜਾ ਵਿਖੇ ਐੱਚਡੀਐੱਫਸੀ ਬੈਂਕ ਫਗਵਾੜਾ ਤੇ ਜੰਗਲਾਤ ਵਿਭਾਗ ਦੇ ਸਾਂਝੇ ਸਹਿਯੋਗ ਸਦਕਾ 29 ਜੁਲਾਈ ਨੂੰ ਸਵੇਰੇ ਸਾਢੇ ਦੱਸ ਵਜੇ ਵਣ ਮਹਾਉਤਸਵ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਮਲਕੀਅਤ ਸਿੰਘ ਰਘਬੋਤਰਾ ਜਨਰਲ ਸਕੱਤਰ ਨੇ ਦੱਸਿਆ ਕਿ ਪ੍ਰਧਾਨ ਕੇ ਕੇ ਸਰਦਾਨਾ, ਡਾ. ਸ਼ਮਸ਼ੇਰ ਸਿੰਘ, ਡਾ. ਅਮਰਜੀਤ ਚੋਸਰ, ਪੰਕਜ ਧੀਰਜ ਸਰਦਾਨਾ, ਡਾ. ਸਵਿੰਦਰਪਾਲ, ਐੱਚਡੀਐੱਫਸੀ ਬੈਂਕ ਫਗਵਾੜਾ, ਜੰਗਲਾਤ ਵਿਭਾਗ ਫਗਵਾੜਾ ਦੇ ਸਾਂਝੇ ਉਪਰਾਲੇ ਸਦਕਾ ਵਣ ਮਹਾਉਤਸਵ ਸਮਾਗਮ ਕਰਵਾਇਆ ਜਾ ਰਿਹਾ। ਜਿਸ 'ਚ ਮੁੱਖ ਮਹਿਮਾਨ ਵਜੋਂ ਬਲਵਿੰਦਰ ਸਿੰਘ ਧਾਲੀਵਾਲ ਐੱਮਐੱਲਏ ਫਗਵਾੜਾ ਸ਼ਿਰਕਤ ਕਰਨਗੇ ਤੇ ਵਿਸ਼ੇਸ਼ ਮਹਿਮਾਨ ਵਜੋਂ ਨਗਰ ਨਿਗਮ ਕਮਿਸ਼ਨਰ ਰਾਜੀਵ ਵਰਮਾ, ਐੱਸਡੀਐੱਮ ਸ਼ਾਇਰੀ ਮਲਹੋਤਰਾ, ਐੱਸਪੀ ਸਰਬਜੀਤ ਸਿੰਘ ਬਾਹੀਆ, ਐੱਨਸੀਸੀ ਤੋਂ ਕਰਨਲ ਯੋਗੇਸ਼ ਭਾਰਦਵਾਜ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਣਗੇ।