ਵਿਜੇ ਸੋਨੀ, ਫਗਵਾੜਾ

ਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਹਦੀਆਬਾਦ ਫਗਵਾੜਾ ਵਿਖੇ ਕੀਤਾ ਗਿਆ, ਜਿਸ ਵਿਚ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਰਿਟਾਇਰਡ ਆਈਏਐਸ ਨੇ ਰੀਬਨ ਕੱਟ ਕੇ ਸ਼ੋਭਾ ਯਾਤਰਾ ਸ਼ੁਰੂ ਕਰਵਾਈ। ਇਸ ਮੌਕੇ ਕਮੇਟੀ ਦੇ ਮੈਂਬਰ ਕ੍ਰਿਸ਼ਨ ਕੁਮਾਰ ਹੀਰੋ ਵੱਲੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਸ਼ੋਭਾ ਯਾਤਰਾ ਵਿਚ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸਾਰਿਆਂ ਨੂੰ ਵਾਲਮੀਕਿ ਜੀ ਮਹਾਰਾਜ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ।

ਇਹ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦੀ ਪਰਿਕਰਮਾ ਕਰਦੀ ਹੋਈ ਵਾਪਸ ਮੰਦਰ ਵਿਖੇ ਆ ਕੇ ਸਮਾਪਤ ਹੋਈ। ਇਸ ਮੌਕੇ ਬਲਾਕ ਪ੍ਰਧਾਨ ਸੰਜੀਵ ਬੁੱਗਾ, ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ, ਗੁਰਜੀਤ ਪਾਲ ਵਾਲੀਆ, ਅਸ਼ੋਕ ਪਰਾਸ਼ਰ, ਸੁਨੀਲ ਪਰਾਸ਼ਰ,ਅਗਮ ਪਰਾਸ਼ਰ, ਸੁਖਪਾਲ ਸਿੰਘ ਬਿਣਿੰਗ, ਬੌਬੀ ਵੋਹਰਾ, ਸੌਰਭ ਜੋਸ਼ੀ, ਤਰਲੋਕ ਸਿੰਘ, ਮਨੀਸ਼ ਚੌਧਰੀ, ਵਰਿੰਦਰ ਢੀਂਗਰਾ ਆਦਿ ਹਾਜ਼ਰ ਸਨ।