ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਪਵਿੱਤਰ ਧਰਤੀ ਸੁਲਤਾਨਪੁਰ ਲੋਧੀ (Suntanpur Lodhi) ਦੇ ਸਿਵਲ ਹਸਪਤਾਲ ਵਿਖੇ ਪ੍ਰੀਤੀ ਪਤਨੀ ਸੁਖਪਾਲ ਸਿੰਘ ਪਿੰਡ ਸ਼ਾਲਾਪੁਰ ਦੀ ਗਰਭਵਤੀ ਔਰਤ ਨੇ ਇਕ ਅਜਿਹੇ ਬੱਚੇ ਨੂੰ ਜਨਮ ਦਿੱਤਾ ਜਿਸ ਦੇ ਜਨਮ ਸਮੇਂ ਹੀ ਹੇਠਲੇ ਦੋ ਦੰਦ ਨਿਕਲੇ ਹੋਏ ਹਨ। ਮਰੀਜ਼ ਦੀ ਡਲਿਵਰੀ ਨਰਸਿੰਗ ਅਫ਼ਸਰ ਕੁਲਵਿੰਦਰ ਕੌਰ ਅਤੇ ਡਾ. ਗੁਰਵਿੰਦਰ ਕੌਰ ਨੇ ਕੀਤੀ। ਡਲਿਵਰੀ ਤੋਂ ਬਾਅਦ ਬੱਚੇ ਦੇ ਰੁਟੀਨ ਚੈੱਕਅਪ ਵੇਲੇ ਨਰਸਿੰਗ ਅਫ਼ਸਰ ਕੁਲਵਿੰਦਰ ਕੌਰ ਅਤੇ ਡਾ ਗੁਰਵਿੰਦਰ ਕੌਰ ਨੇ ਦੇਖਿਆ ਕਿ ਨਵਜੰਮੇ ਬੱਚੇ ਦੇ ਮੂੰਹ ਵਿੱਚ ਜਨਮ ਸਮੇਂ ਹੀ ਹੇਠਲੇ ਦੋ ਦੰਦ ਮੌਜੂਦ ਹਨ। ਜੋ ਦੇਖ ਕੇ ਸਭ ਲੋਕ ਹੈਰਾਨ ਹੋ ਗਏ। ਜ਼ਿਕਰਯੋਗ ਹੈ ਕਿ ਆਮ ਬੱਚੇ ਦੇ ਆਪਣੀ ਉਮਰ ਦੇ ਸੱਤਵੇਂ ਜਾਂ ਅੱਠਵੇਂ ਮਹੀਨੇ ਵਿੱਚ ਦੰਦ ਨਿਕਲਣੇ ਸ਼ੁਰੂ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਅਜਿਹਾ ਹਜ਼ਾਰਾਂ ਵਿੱਚੋਂ ਕੋਈ ਇੱਕ ਕੇਸ ਹੁੰਦਾ ਹੈ ਜਦੋਂ ਨਵਜੰਮੇ ਬੱਚੇ ਦੇ ਮੂੰਹ ਵਿੱਚ ਪਹਿਲਾਂ ਹੀ ਦੰਦ ਮੌਜੂਦ ਹੋਣ। ਜਾਣਕਾਰੀ ਅਨੁਸਾਰ ਜੱਚਾ ਬੱਚਾ ਦੋਨੋਂ ਬਿਲਕੁਲ ਠੀਕ ਹਨ। ਬੱਚੇ ਨੂੰ ਫੀਡ ਲੈਣ ਵਿੱਚ ਥੋੜ੍ਹੀ ਜਿਹੀ ਮੁਸ਼ਕਿਲ ਜ਼ਰੂਰ ਆਉਂਦੀ ਹੈ।

Posted By: Seema Anand