ਪ੍ਰਦੂਸ਼ਣ ਤੋਂ ਬਚਾਅ ਲਈ ਰੱਖੋ ਸਾਵਧਾਨੀ
ਮੌਸਮ ਵਿਭਾਗ ਨੇ ਸੁਲਤਾਨਪੁਰ ਲੋਧੀ ਲਈ ਅਗਲੇ 7-10 ਦਿਨਾਂ ’ਚ ਪ੍ਰਦੂਸ਼ਣ ਅਲਰਟ ਤੇ ਡਾਕਟਰਾਂ ਨੇ ਦਿੱਤੇ ਸਿਹਤ ਸਬੰਧੀਂ ਸੁਝਾਅ
Publish Date: Tue, 09 Dec 2025 08:07 PM (IST)
Updated Date: Tue, 09 Dec 2025 08:09 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਮੌਸਮ ਵਿਭਾਗ ਅਨੁਸਾਰ ਅਗਲੇ ਕਈ ਦਿਨਾਂ ਤੱਕ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਹੋਵੇਗੀ ਅਤੇ ਹਵਾ ਵਿਚ ਧੂੜ, ਧੂੰਏਂ ਅਤੇ ਧੁੰਦ ਬਰਕਰਾਰ ਰਹੇਗੀ, ਜਿਸ ਨਾਲ ਏਕਿਊਆਈ ਬਹੁਤ ਮਾੜਾ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 21–22 ਦਸੰਬਰ ਦੇ ਨੇੜੇ ਕੁਝ ਬਾਰਿਸ਼ ਅਤੇ ਖੁੱਲ੍ਹੇ ਆਸਮਾਨ ਦੇ ਚਿੰਨ੍ਹ ਮਿਲ ਰਹੇ ਹਨ। ਇਹ ਹਵਾ ਨੂੰ ਕੁਝ ਹੱਦ ਤੱਕ ਸਾਫ਼ ਕਰ ਸਕਦੀ ਹੈ, ਪਰ ਅਗਲੇ 7–10 ਦਿਨਾਂ ਤੱਕ ਸਾਵਧਾਨੀ ਲਾਜ਼ਮੀ ਹੈ। ਇਸ ਹਾਲਤ ਵਿਚ ਸਿਹਤ ਲਈ ਖ਼ਾਸ ਸਾਵਧਾਨੀਆਂ ਰੱਖਣੀਆਂ ਲਾਜ਼ਮੀ ਹਨ। ਡਾ. ਕੁਲਦੀਪ ਕਲੇਰ ਨੇ ਦੱਸਿਆ ਕਿ ਪ੍ਰਦੂਸ਼ਣ ਦਾ ਲੋਕਾਂ ਦੀ ਸਿਹਤ ’ਤੇ ਪ੍ਰਭਾਵ ਪੈਣ ਨਾਲ ਸਾਹ ਚੜ੍ਹਣਾ, ਖੰਘ, ਗਲੇ ‘ਚ ਖਾਰਸ਼, ਅੱਖਾਂ ਵਿਚ ਜਲਣ ਤੇ ਪਾਣੀ ਆਉਣਾ, ਦਿਲ ਅਤੇ ਫੇਫੜਿਆਂ ਵਾਲੇ ਮਰੀਜ਼ਾਂ ਦੀ ਹਾਲਤ ਵਿਗੜ ਸਕਦੀ ਹੈ ਅਤੇ ਬੱਚਿਆਂ ਤੇ ਬਜ਼ੁਰਗਾਂ ‘ਤੇ ਇਸਦਾ ਤੇਜ਼ ਅਸਰ ਹੋ ਸਕਦਾ ਹੈ। ਉਨ੍ਹਾਂ ਸਿਹਤ ਸੁਰੱਖਿਆ ਲਈ ਹੇਠ ਲਿਖੀਆਂ ਸਾਵਧਾਨੀ ਰੱਖਣੀ ਨੂੰ ਕਿਹਾ ਹੈ ਡਾਕਟਰ ਅਨੁਸਾਰ ਜਦ ਏਕਿਊਆਈ ਦੀ ਗੁਣਵੱਤਾ ਮਾੜੀ ਹੋਵੇ ਤਾਂ ਬਿਨਾ ਲੋੜ ਤੋਂ ਘਰ ਤੋਂ ਬਾਹਰ ਨਾ ਨਿਕਲੋ। ਖਾਸ ਕਰਕੇ ਬੱਚੇ, ਬਜ਼ੁਰਗ, ਗਰਭਵਤੀ ਮਹਿਲਾ, ਦਮਾ/ਫੇਫੜੇ/ਦਿਲ ਦੇ ਮਰੀਜ਼ ਵਧੇਰੇ ਸਾਵਧਾਨ ਰਹਿਣ, ਮਾਸਕ ਜ਼ਰੂਰ ਪਹਿਨੋ। ਉਨ੍ਹਾਂ ਕਿਹਾ ਕਿ ਐੱਨ95 ਜਾਂ ਕੇਐੱਨ95 ਮਾਸਕ ਸਭ ਤੋਂ ਵਧੀਆ ਰਹੇਗਾ। ਉਨ੍ਹਾਂ ਕਿਹਾ ਕਿ ਕਪੜੇ ਵਾਲਾ ਮਾਸਕ ਪ੍ਰਦੂਸ਼ਣ ਤੋਂ ਬਚਾਅ ਨਹੀਂ ਕਰਦਾ ਹੈ, ਘਰ ਅੰਦਰ ਹਵਾ ਸਾਫ਼ ਰੱਖੋ, ਖਿੜਕੀਆਂ ਘੱਟ ਖੋਲ੍ਹੋ ਤਾਂ ਜੋ ਧੂੜ ਘਰ ਵਿਚ ਨਾ ਆਵੇ, ਜੇ ਸੰਭਵ ਹੋਵੇ ਤਾਂ ਏਅਰ ਪਿਊਰੀਫਾਇਰ ਚਲਾਓ, ਘਰ ਵਿਚ ਗਿੱਲਾ ਪੋਚਾ ਲਗਾਓ, ਇਸ ਨਾਲ ਧੂੜ ਥੱਲੇ ਬੈਠਦੀ ਹੈ, ਪਾਣੀ ਵੱਧ ਪੀਓ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਨਾਲ ਗਲੇ ਅਤੇ ਫੇਫੜਿਆਂ ਨੂੰ ਨੁਕਸਾਨ ਹੁੰਦਾ ਹੈ। ਪਾਣੀ, ਕੋਸਾ ਪਾਣੀ ਤੇ ਹਰਬਲ ਚਾਹ ਵਰਤੋ, ਸਵੇਰੇ ਵਰਕਆਉਟ ਜਾਂ ਤੁਰਨ ਤੋਂ ਬਚੋ, ਸਵੇਰੇ ਧੁੰਦ-ਪ੍ਰਦੂਸ਼ਣ ਸਭ ਤੋਂ ਵੱਧ ਹੁੰਦੀ ਹੈ। ਜੇ ਤੁਰਨਾ/ਐਕਸਰਸਾਈਜ਼ ਕਰਨੀ ਹੋਵੇ ਤਾਂ ਘਰ ਵਿਚ ਕਰੋ, ਖੰਘ, ਸਾਹ ਚੜ੍ਹੇ ਤਾਂ ਤੁਰੰਤ ਧਿਆਨ ਦਿਓ। ਦਮੇ ਵਾਲੇ ਮਰੀਜ਼ ਇਨਹੇਲਰ ਆਪਣੇ ਨਾਲ ਰੱਖਣ। ਜੇ ਸਾਹ ਲੈਣ ਵਿਚ ਤਕਲੀਫ਼ ਵਧੇ ਤਾਂ ਡਾਕਟਰੀ ਸਲਾਹ ਲਓ।