ਵਿਜੇ ਸੋਨੀ, ਫਗਵਾੜਾ : ਫਗਵਾੜਾ ਸ਼ਹਿਰ ਦੀ ਪ੍ਰਸਿੱਧ ਸਟਾਰਚ ਕੰਪਨੀ ਸੁਖਜੀਤ ਸਟਾਰਚ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਫਗਵਾੜਾ ਦੇ ਰਿਹਾਣਾ ਜੱਟਾਂ ਪਿੰਡ ਵਿਖੇ ਸੁਖਜੀਤ ਮੈਗਾ ਫੂਡ ਪਾਰਕ ਇਨਫਰਾ ਲਿਮਟਿਡ ਖੋਲ੍ਹਣ ਜਾ ਰਹੀ ਹੈ। ਜਿਸ ਲਈ ਫਗਵਾੜਾ, ਜਲੰਧਰ, ਹੁਸ਼ਿਆਰਪੁਰ ਦੇ ਨੁਮਾਇਦਿੰਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਕਪੂਰਥਲਾ ਦਵਿੰਦਰਪਾਲ ਸਿੰਘ ਖਰਬੰਦਾ ਵਿਸ਼ੇਸ਼ ਤੌਰ 'ਤੇ ਪੁੱਜੇ ਤੇ ਪੰਜਾਬ ਸਰਕਾਰ ਦੀ ਸਕੀਮ ਫੂਡ ਪਾਰਕ ਬਾਰੇ ਸਾਰਿਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸੁਖਜੀਤ ਸਟਾਰਚ ਮੈਗਾ ਫੂਡ ਪਾਰਕ ਦੇ ਡਾਇਰੈਕਟਰ ਧੀਰਜ ਸਰਦਾਨਾ ਤੇ ਭਵਦੀਪ ਸਰਦਾਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਫੁੂਡ ਪਾਰਕ ਨਾਲ ਫਗਵਾੜਾ ਦੇ ਕਿਸਾਨਾਂ ਨੂੰ ਬਹੁਤ ਲਾਭ ਮਿਲੇਗਾ ਅਤੇ ਪੰਜਾਬ ਵਿਚ ਘੱਟ ਰਹੇ ਜਲ ਪੱਧਰ ਤੇ ਵਾਤਾਵਰਨ ਵੀ ਸਵੱਛ ਰਹਿ ਸਕੇਗਾ। ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਾਣੀ ਦਾ ਪੱਧਰ ਹਰ ਸਾਲ ਇਕ ਦੋ ਫੱੁਟ ਹੇਠਾਂ ਡਿੱਗ ਰਿਹਾ ਹੈ ਅਤੇ ਪੰਜਾਬ ਦੇ ਕਈ ਜ਼ਿਲ੍ਹੇ ਡਰਾਈ ਜੋਨ ਵੀ ਐਲਾਨੇ ਜਾ ਚੁੱਕੇ ਹਨ। ਇਸ ਫੂਡ ਪਾਰਕ ਨਾਲ ਕਿਸਾਨ ਝੋਨੇ ਦੀ ਫਸਲ ਲਾਉਣ ਤੋਂ ਪਰਹੇਜ ਕਰਨਗੇ ਤੇ ਮੱਕੀ ਬੀਜ ਕੇ ਜ਼ਿਆਦਾ ਮੁਨਾਫਾ ਹਾਸਲ ਕਰਨਗੇ। ਡਿਪਟੀ ਕਮਿਸ਼ਰ ਕਪੂਰਥਲਾ ਦਵਿੰਦਰ ਪਾਲ ਸਿੰਘ ਖਰਬੰਦਾ ਨੇ ਆਖਿਆ ਕਿ ਪੰਜਾਬ ਸਰਕਾਰ ਵਲੋਂ ਫੁੂਡ ਪਾਰਕ ਬਣਾਉਣ ਲਈ 10 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ ਤੇ ਜੋ ਵੀ ਫੁੂਡ ਪਾਰਕ ਲਗਾਉਣਾ ਚਾਹੰੁਦਾ ਹੈ ਤਾਂ ਉਹ ਸਿੱਧੇ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ ਉਨ੍ਹਾਂ ਦੱਸਿਆ ਕਿ ਜਿਸ ਸੂਬੇ ਦੀ ਇੰਡਸਟਰੀ ਤਾਕਤਵਰ ਹੁੰਦੀ ਹੈ ਉਹ ਸੁੂਬਾ ਦਿਨ ਦੁਗਨੀ ਰਾਤ ਚੌਗੁਣੀ ਤਰੱਕੀ ਕਰਦਾ ਹੈ। ਇਸ ਲਈ ਪੰਜਾਬ ਸਰਕਾਰ ਵਲੋਂ ਫੂੁਡ ਪਾਰਕ ਅਤੇ ਹੋਰ ਇੰਡਸਟਰੀ ਲਈ ਬਹੁਤ ਸਾਰੀਆਂ ਗ੍ਾਂਟਾਂ ਜਾਰੀ ਕੀਤੀਆਂ ਹਨ ਜਿਸ ਨਾਲ ਪੰਜਾਬ ਦੀ ਇੰਡਸਟਰੀ ਵੱਧ ਫੱੁਲ ਸਕੇ। ਇਸ ਮੌਕੇ ਜੇਪੀ ਡੌਂਗਰੇ ਫੂਡ ਪ੍ਰਰੋਸੈਸਿੰਗ ਇੰਡਸਟਰੀ ਭਾਰਤ ਸਰਕਾਰ ਮੰਤਰੀ, ਏਡੀਸੀ ਫਗਵਾੜਾ ਗੁਰਮੀਤ ਸਿੰਘ ਮੁਲਤਾਨੀ, ਐੱਸਡੀਐੱਮ ਲਤੀਫ ਅਹਿਮਦ ਅਤੇ ਹੋਰ ਉਦਯੋਗ ਨਾਲ ਸਬੰਧਤ ਆਗੂ ਹਾਜ਼ਰ ਸਨ।