<

p> ਵਿਜੇ ਸੋਨੀ, ਫਗਵਾੜਾ : ਐੱਸਪੀ ਨੇ ਸ਼ਹਿਰ ਦੀਆਂ ਸਾਰੀਆਂ ਐਸੋਸੀਏਸ਼ਨਾਂ ਦੇ ਆਗੂਆਂ ਮੀਟਿੰਗ ਨਗਰ ਨਿਗਮ ਹਾਲ ਵਿਖੇ ਕੀਤੀ ਜਿੱਥੇ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ। ਜਾਣਕਾਰੀ ਦਿੰਦੇ ਹੋਏ ਕਲਾਥ ਮਰਚੈਂਟ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਅਸ਼ੋਕ ਕੁਲਥਮ ਨੇ ਦੱਸਿਆ ਕਿ ਐੱਸਪੀ ਫਗਵਾੜਾ ਨੇ ਵਿਸ਼ੇਸ ਮੀਟਿੰਗ ਕਰ ਕੇ ਪੁਲਿਸ ਪ੍ਰਸ਼ਾਸਨ ਦਾ ਲਾਕਡਾਊਨ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵੇਂ ਆਏ ਨਿਰਦੇਸ਼ਾਂ ਤਹਿਤ ਹੁਣ ਦੁਕਾਨਾਂ ਬੰਦ ਕਰਨ ਦਾ ਸਮਾਂ 8 ਵਜੇ ਕਰ ਦਿੱਤਾ ਗਿਆ ਹੈ ਸਾਰੇ ਦੁਕਾਨਦਾਰ ਆਪਣੇ ਵਰਕਰਾਂ ਨੂੰ ਸੱਤ ਵਜੇ ਘਰਾਂ ਨੂੰ ਭੇਜ ਦੇਣ ਤਾਜੋ ਉਹ ਲਾਕਡਾਊਨ ਤੋਂ ਪਹਿਲਾਂ ਘਰ ਜਾ ਸਕਣ। ਉਨ੍ਹਾਂ ਦੱਸਿਆ ਕਿ ਦੁਕਾਨਾਂ 'ਤੇ ਆਉਣ ਵਾਲੇ ਗਾਹਕਾਂ ਨੂੰ ਮਾਸਕ ਪਾਉਣਾ ਲਾਜ਼ਮੀ ਕੀਤਾ ਜਾਵੇ ਅਤੇ ਆਪਸੀ ਦੂਰੀ ਦਾ ਧਿਆਨ ਵੀ ਰਖਿਆ ਜਾਵੇ ਤਾਜੋ ਕੋਰੋਨਾ ਮਹਾਮਾਰੀ ਨੂੰ ਅਗੇ ਵਧਣ ਤੋਂ ਰੋਕਿਆ ਜਾ ਸਕੇ। ਸਵਰਨਕਾਰ ਸੰਘ ਫਗਵਾੜਾ ਦੇ ਪ੍ਰਧਾਨ ਜਗਜੀਤ ਸਿੰਘ ਜੌੜਾ ਨੇ ਐਸ਼ ਪੀ ਫਗਵਾੜਾ ਨੂੰ ਭਰੋਸਾ ਦਿਵਾਇਆ ਕਿ ਉਹ ਸਵਰਨਕਾਰ ਸੰਘ ਦੇ ਸਾਰੇ ਦੁਕਾਨਦਾਰਾ ਨੂੰ ਨਵੇ ਆਦੇਸ਼ਾ ਬਾਰੇ ਜਾਣੂ ਕਰਵਾ ਦੇਣਗੇ ਅਤੇ ਪੁਲਿਸ ਵਿਭਾਗ ਦਾ ਪੂਰਾ ਸਹਿਯੋਗ ਕਰਨਗੇ। ਇਸ ਮੌਕੇ ਸ਼ਹਿਰ ਦੀਆਂ ਸਾਰੀਆਂ ਅੇਸੋਸੀਏਸ਼ਨਾ ਦੇ ਨੁਮਾਇੰਦੇ ਹਾਜ਼ਰ ਸਨ।