ਅਰਸ਼ਦੀਪ ਸਿੰਘ, ਹੁਸੈਨਪੁਰ : ਆਰਸੀਐੱਫ਼ ਦੇ ਪ੍ਰਸ਼ਾਸਨਿਕ ਦਫ਼ਤਰ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਦੋ ਰੋਜ਼ਾ ਵਿਸ਼ੇਸ਼ ਮੈਡੀਕਲ ਜਾਂਚ ਕੈਂਪ ਲਾਇਆ ਗਿਆ। ਇਹ ਕੈਂਪ 26 ਅਤੇ 27 ਫ਼ਰਵਰੀ ਨੂੰ ਚੱਲੇਗਾ। ਇਸ ਕੈਂਪ ਵਿਚ ਪ੍ਰਸ਼ਾਸਨਿਕ ਦਫ਼ਤਰ ਵਿਚ ਕੰਮ ਕਰਨ ਵਾਲੇ 160 ਕਰਮਚਾਰੀਆਂ ਦੀ ਮੈਡੀਕਲ ਜਾਂਚ ਕੀਤੀ ਗਈ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਵਿਸ਼ੇਸ਼ ਕੈਂਪ ਵਰਕਸ਼ਾਪ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਵੀ ਲਗਾਏ ਗਏ ਸਨ। ਕੈਂਪ ਵਿਚ ਕਰਮਚਾਰੀਆਂ ਦੀ ਬਲੱਡ ਸ਼ੂਗਰ, ਹਾਈ ਬਲੱਡ ਪ੍ਰਰੈਸ਼ਰ ਦੀ ਜਾਂਚ ਅਤੇ ਈਸੀਜੀ ਨਿਰੀਖਣ ਕੀਤਾ ਗਿਆ ਅਤੇ ਰੋਗ ਨਾਲ ਪੀੜਤ ਹੋਣ ਵਾਲਿਆ ਨੂੰ ਵਧੀਆ ਅਤੇ ਸੰਤੁਲਿਤ ਖਾਣ-ਪੀਣ ਅਤੇ ਸਿਹਤ ਜੀਵਨ ਸ਼ੈਲੀ ਅਪਨਾਉਣ ਲਈ ਪ੍ਰਰੇਰਿਤ ਕੀਤਾ ਗਿਆ। ਇਹ ਕੈਂਪ ਆਰਸੀਐੱਫ਼ ਦੇ ਪਿ੍ਰੰਸੀਪਲ ਚੀਫ਼ ਮੈਡੀਕਲ ਅਫ਼ਸਰ ਡਾ. ਐੱਸਪੀਐੱਸ ਸੱਚਦੇਵਾ ਦੇ ਮਾਰਗ ਦਰਸ਼ਨ ਵਿਚ ਲਗਾਇਆ ਜਾ ਰਿਹਾ ਹੈ। ਕਰਮਚਾਰੀਆਂ ਦੇ ਸਿਹਤ ਦੀ ਜਾਂਚ ਡਾ. ਹਰਮਨਪ੍ਰਰੀਤ ਸਿੰਘ, ਸਹਾਇਕ ਡਵੀਜ਼ਨ ਮੈਡੀਕਲ ਪ੍ਰਰੈਕਟੀਸ਼ਨਰ ਵਲੋਂ ਕੀਤੀ ਜਾ ਰਹੀ ਹੈ ਅਤੇ ਵਿਸ਼ੇਸ਼ ਵਿਚਾਰ ਡਾ. ਸੁਰੇਸ਼ ਚੰਦਰ ਸਹਾਇਕ ਚੀਫ਼ ਮੈਡੀਕਲ ਅਫ਼ਸਰ ਵਲੋਂ ਦਿੱਤੇ ਜਾ ਰਹੇ ਹਨ। ਇਸ ਮੌਕੇ ਡਾ. ਐੱਸਪੀਐੱਸ ਸੱਚਦੇਵਾ ਨੇ ਕਿਹਾ ਕਿ ਆਰਸੀਐੱਫ਼ ਵਿਚ ਕਰਮਚਾਰੀਆਂ ਦੀ ਸਿਹਤ ਪ੍ਰਤੀ ਪ੍ਰਸ਼ਾਸਨ ਬੇਹਦ ਸਤਰਕ ਹੈ ਅਤੇ ਇਸ ਦੇ ਲਈ ਉਨ੍ਹਾਂ ਦੀ ਸਿਹਤ ਦੀ ਜਾਂਚ ਜ਼ਰੂਰੀ ਹੈ। ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਵਿਸ਼ੇਸ ਮੈਡੀਕਲ ਕੈਂਪ ਵੀ ਸਮੇਂ-ਸਮੇਂ 'ਤੇ ਲਗਾਏ ਜਾ ਰਹੇ ਹਨ। ਜਿਸ ਵਿਚ ਮਾਹਿਰ ਡਾਕਟਰ ਉਨ੍ਹਾਂ ਦੀ ਸਿਹਤ ਦੀ ਜਾਂਚ ਕਰਦੇ ਹਨ।