ਵਿਜੇ ਸੋਨੀ, ਫਗਵਾੜਾ : ਖੱਤਰੀ ਸਮਾਜ ਵੈੱਲਫੇਅਰ ਸੁਸਾਇਟੀ ਫਗਵਾੜਾ ਤੇ ਇਨਰਵ੍ਹੀਲ ਕਲੱਬ ਫਗਵਾੜਾ ਵਲੋਂ ਅੱਖਾਂ ਤੇ ਸ਼ੂਗਰ ਦੀ ਜਾਂਚ ਦਾ ਚੈਕਅੱਪ ਕੈਂਪ ਪਿੰਡ ਪਲਾਹੀ ਜਗਤ ਸਿੰਘ ਪਲਾਹੀ ਆਈਟੀਆਈ ਕਾਲਜ ਵਿਖੇ ਪ੍ਰਧਾਨ ਰਮਨ ਨਹਿਰਾ ਤੇ ਪ੍ਰਧਾਨ ਵਿਮੀ ਸ਼ਰਮਾ ਦੀ ਅਗਵਾਈ ਵਿਚ ਲਾਇਆ ਗਿਆ। ਕੈਂਪ ਨੂੰ ਨੇਪਰੇ ਚਾੜ੍ਹਨ ਵਿਚ ਰਣਵੀਰ ਦੁੱਗਲ, ਸਰੋਜ ਪੱਬੀ ਅਤੇ ਜਤਿੰਦਰਪਾਲ ਸਿੰਘ ਪਲਾਹੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਕੈਂਪ ਵਿਚ 150 ਮਰੀਜਾਂ ਦੀਆਂ ਅੱਖਾਂ ਦਾ ਮੁਫਤ ਚੈਕਅੱਪ ਕੀਤਾ ਗਿਆ ਅਤੇ ਸ਼ੂਗਰ ਜਾਂਚ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਪ੍ਰਧਾਨ ਰਮਨ ਨਹਿਰਾ ਨੇ ਸਾਰਿਆਂ ਨੂੰ ਅੱਖਾਂ ਦਾਨ ਕਰਨ ਲਈ ਪ੍ਰਰੇਰਿਤ ਕੀਤਾ ਵਧੇਰੇ ਜਾਣਕਾਰੀ ਲਈ ਸਭ ਨੂੰ ਇਸ਼ਤਿਹਾਰ ਵੀ ਵੰਡੇ ਗਏ। ਪ੍ਰਧਾਨ ਰਮਨ ਨਹਿਰਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਹੱਡੀਆਂ ਅਤੇ ਦਿਲ ਦੀਆਂ ਬਿਮਾਰੀਆਂ ਸਬੰਧੀ ਵੀ ਕੈਂਪ ਲਗਾਏ ਜਾਣਗੇ। ਇਸ ਮੌਕੇ ਜਤਿੰਦਰ ਸਿੰਘ ਸੱਗੂ, ਕੇਕੇ ਸ਼ਰਮਾ, ਸੁਭਾਸ਼ ਦੁਆ, ਡਾਕਟਰ ਸੁਨੀਲ ਕੁਮਾਰ, ਤਿ੍ਭੁਵਨ ਕੋਹਲੀ, ਹਰਜੀਤ ਸਿੰਘ, ਗੁਰਸ਼ਰਨ ਕੌਰ, ਜੋਧਨ ਸਿੰਘ, ਅਜੀਤ ਸਿੰਘ, ਚਰਨਜੀਤ ਸਿੰਘ ਗਿੱਲ, ਗੁਰਦੇਵ ਸਿੰਘ, ਹਰਮਿੰਦਰ ਸਿੰਘ, ਡਿੰਪਲ ਬੇਦੀ, ਸੋਨਮ ਸਹਿਦੇਵ, ਮੰਜੂ ਆਨੰਦ, ਭੁਪਿੰਦਰ ਕੌਰ ਅਤੇ ਪਿੰਡ ਵਾਸੀ ਮੌਜੂਦ ਸਨ। ਕੈਂਪ ਦੀ ਸਮਾਪਤੀ ਉਪਰੰਤ ਰਮਨ ਨਹਿਰਾ, ਵਿੰਮੀ ਸ਼ਰਮਾ ਅਤੇ ਸਰੋਜ ਪੱਬੀ ਨੇ ਸਾਰਿਆ ਦਾ ਧੰਨਵਾਦ ਕੀਤਾ।