ਵਿਜੇ ਸੋਨੀ, ਫਗਵਾੜਾ

2022 'ਚ ਸੂਬੇ 'ਚ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਸੂਬੇ ਅੰਦਰ ਗਤੀਵਿਧੀਆਂ ਤੇਜ ਕਰ ਦਿੱਤੀਆਂ ਹਨ, ਉੱਥੇ ਹੀ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣ ਲਈ ਫਰੰਟ ਲਾਈਨ ਤੇ ਕੰਮ ਕਰ ਰਹੀ ਪੰਥਕ ਪਾਰਟੀ ਸ਼ੋ੍ਮਣੀ ਅਕਾਲੀ ਦਲ ਅੰਮਿ੍ਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਤੇ ਨੀਤੀਆਂ ਅਤੇ ਇਲਾਕੇ ਵਿੱਚ ਦੋਆਬਾ ਜ਼ੋਨ ਦੇ ਇੰਚਾਰਜ ਜੱਥੇਦਾਰ ਰਜਿੰਦਰ ਸਿੰਘ ਫੌਜੀ ਦੇ ਕੰਮ ਤੋਂ ਪ੍ਰਭਾਵਿਤ ਹੋ ਕਿ ਅੱਜ ਕਈ ਪਰਿਵਾਰ ਰਿਵਾਇਤੀ ਪਾਰਟੀਆਂ ਨੂੰ ਛੱਡ ਬੇਗੋਵਾਲ ਯੂਨਿਟ ਦੇ ਪ੍ਰਧਾਨ ਜੱਥੇਦਾਰ ਸੁਰਜੀਤ ਸਿੰਘ ਟੋਨੀ ਦੀ ਅਗਵਾਈ ਹੇਠ ਪਾਰਟੀ ਸ਼ਾਮਲ ਹੋਏ ਜਿਨਾਂ੍ਹ ਨੂੰ ਸਿਰੋਪਾਓ ਦੇ ਕੇ ਪਾਰਟੀ ਵਿਚ ਸ਼ਾਮਲ ਕੀਤਾ ਗਿਆ ਅਤੇ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿਵਾਇਆ। ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਅਮਰਜੀਤ ਸਿੰਘ, ਸ਼ਮਸ਼ੇਰ ਸਿੰਘ ਨੰਗਲ ਲੁਬਾਣਾ, ਕਮਲਜੀਤ ਕੌਰ, ਸੁਰਜੀਤ ਕੌਰ, ਕੁਲਜੀਤ ਕੌਰ, ਜਤਿੰਦਰ ਕੌਰ, ਸਰਬਜੀਤ ਕੌਰ, ਰਾਜਵਿੰਦਰ ਸਿੰਘ, ਹਰਸ਼ਰਨਪ੍ਰਰੀਤ ਸਿੰਘ, ਗੁਰਬਖ਼ਸ਼ ਸਿੰਘ, ਮੋਹਿਤ ਕੁਮਾਰ ਬਸਰਾ, ਬਲਵੀਰ ਸਿੰਘ, ਗੁਰਮੀਤ ਸਿੰਘ ਆਦਿ ਸ਼ਾਮਲ ਸਨ। ਇਸ ਮੌਕੇ ਜੱਥੇਦਾਰ ਸੁਰਜੀਤ ਸਿੰਘ ਟੋਨੀ ਬੇਗੋਵਾਲ ਨੇ ਕਿਹਾ ਕਿ ਸਮੇਂ-ਸਮੇਂ 'ਤੇ ਜਦੋਂ ਵੀ ਸਿੱਖ ਕੌਮ ਤੇ ਕੋਈ ਵੀ ਅੱਤਿਆਚਾਰ ਹੋਇਆ ਜਾਂ ਮੁਸ਼ਕਲ ਬਣੀ ਹੈ ਤਾਂ ਜਿੱਥੇ ਕੌਮ ਦੇ ਨਿਧੱੜਕ ਜਰਨੈਲ ਸਿਮਰਨਜੀਤ ਸਿੰਘ ਮਾਨ ਨੇ ਅੱਗੇ ਹੋ ਕਿ ਆਵਾਜ਼ ਬੁਲੰਦ ਕੀਤੀ ਹੈ ਉੱਥੇ ਹੀ ਕੌਮ ਦੇ ਗਦਾਰ ਬਾਦਲਾਂ ਦੇ ਟੋਲੇ ਨੇ ਸਿੱਖ ਕੌਮ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਜੱਥੇਦਾਰ ਸੁਰਜੀਤ ਸਿੰਘ ਟੋਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ, ਅਕਾਲੀ-ਬਸਪਾ ਗਠਜੋੜ ਤੇ ਚਾਹੇ ਹੋਵੇ ਕਾਂਗਰਸੀ ਇਨਾਂ੍ਹ ਕਿਸੇ ਨੇ ਵੀ ਸਿੱਖ ਕੌਮ ਇਨਸਾਫ਼ ਨਹੀਂ ਦੇਣਾ ਇਸ ਕਰਕੇ ਸਾਨੂੰ ਸਭ ਨੂੰ ਇਸੇ ਤਰਾਂ੍ਹ ਇੱਕ ਨਿਸ਼ਾਨ ਥੱਲੇ ਇਕੱਠੇ ਹੋਣਾ ਪੈਣਾ ਹੈ ਤਾਂ ਜੋ ਸਾਡੀ ਕੌਮ ਸੁਰੱਖਿਅਤ ਹੋ ਸਕੇ।