ਵਿਜੇ ਸੋਨੀ, ਫਗਵਾੜਾ : ਪੁਨਰਜੋਤ, ਪੰਜਾਬ ਭਵਨ ਕੈਨੇਡਾ ਤੇ ਕੈਂਬਰਿਜ ਸਕੂਲ ਦੇ ਸਾਂਝੇ ਸਹਿਯੋਗ ਨਾਲ ਪੰਜਾਬ ਰਾਜ ਦੇ ਨੇਤਰਹੀਣ ਬੱਚਿਆਂ ਦਾ ਦੂਸਰਾ ਸਾਲਾਨਾ ਮੈਗਾ ਮਿਊਜ਼ਿਕ ਮੁਕਾਬਲਾ ਸਫਲਤਾ ਪੂਰਵਕ ਕੈਂਬਰਿਜ ਸਕੂਲ ਵਿਚ ਸਮਾਪਤ ਹੋਇਆ। ਜੂਨੀਅਰ ਵਰਗ ਦੇ ਮੁਕਾਬਲੇ ਵਿਚ ਮਨਪ੍ਰਰੀਤ ਕੌਰ ਸਰਕਾਰੀ ਸਕੂਲ ਫਾਰ ਬਲਾਈਂਡ, ਜਮਾਲਪੁਰ ਲੁਧਿਆਣਾ ਨੇ ਪਹਿਲਾ ਸਥਾਨ ਪ੍ਰਰਾਪਤ ਕਰਕੇ 10,000 ਰੁਪਏ ਤੇ ਟਰਾਫੀ ਜਿੱਤੀ। ਦੂਸਰਾ ਸਥਾਨ ਸਾਕਸ਼ੀ ਵੀਆਰਟੀਸੀ ਸਕੂਲ ਲੁਧਿਆਣਾ ਨੇ 8,000 ਰੁਪਏ ਤੇ ਟਰਾਫੀ ਨਾਲ ਅਤੇ ਤੀਸਰਾ ਸਥਾਨ ਗੋਲੂ ਵੀਆਰਟੀਸੀ ਸਕੂਲ ਲੁਧਿਆਣਾ ਨੇ 5,000 ਰੁਪਏ ਅਤੇ ਟਰਾਫੀ ਨਾਲ ਪ੍ਰਰਾਪਤ ਕੀਤਾ। ਸੀਨੀਅਰ ਗਰੁੱਪ ਵਿਚ ਅਕਸ਼ੇ ਕੁਮਾਰ ਜਲੰਧਰ ਨੇ ਪਹਿਲਾ ਸਥਾਨ 15,000 ਰੁਪਏ ਤੇ ਟਰਾਫੀ ਨਾਲ, ਦੂਸਰਾ ਸਥਾਨ ਗੁਰਪ੍ਰਰੀਤ ਸਿੰਘ ਮੋਗਾ ਨੇ 10,000 ਰੁਪਏ ਅਤੇ ਟਰਾਫੀ ਨਾਲ ਅਤੇ ਤੀਸਰਾ ਸਥਾਨ ਸੁਖਚੈਨ ਸਿੰਘ ਫਿਰੋਜਪੁਰ ਨੇ 5000 ਰੁਪਏ ਅਤੇ ਟਰਾਫੀ ਨਾਲ ਜਿੱਤਿਆ। ਮੁਕਾਬਲੇ ਵਿਚ ਭਾਗ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਪੰਜਾਬ ਭਵਨ ਕੈਨੇਡਾ ਦੇ ਬਾਨੀ ਸੁੱਖੀ ਬਾਠ ਵਲੋਂ ਇਕ-ਇਕ ਹਜ਼ਾਰ ਰੁਪਏ ਅਤੇ ਪੁਨਰਜੋਤ ਵਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਹੌਂਸਲਾ ਅਫਜਾਈ ਕੀਤੀ ਗਈ। ਮੁਕਾਬਲੇ ਦੇ ਜੇਤੂਆਂ ਦਾ ਗੀਤ ਰਿਕਾਰਡ ਕਰਨ ਲਈ ਡਾਕਟਰ ਰਮੇਸ਼ ਨੇ ਵਾਅਦਾ ਕੀਤਾ ਅਤੇ ਸੁੱਖੀ ਬਾਠ ਵਲੋਂ 50,000 ਰੁਪਏ ਰਿਕਾਰਡਿੰਗ ਲਈ ਦੇਣ ਦਾ ਵੀ ਵਾਅਦਾ ਕੀਤਾ ਗਿਆ। ਮੁਕਾਬਲੇ ਦੇ ਜੱਜ ਡਾਕਟਰ ਕੇਐੱਨ ਸਰਗਮ ਅਤੇ ਡਾਕਟਰ ਸਵਰ ਲਤਾ ਨੇ ਜੇਤੂਆਂ ਦੀ ਚੋਣ ਕੀਤੀ। ਇਸ ਮੌਕੇ ਬਲਵੀਰ ਸਿੰਘ ਰੰਧਾਵਾ ਯੂਏਈ ਵਲੋਂ ਪੁਨਰਜੋਤ ਸੰਸਥਾ ਨੂੰ ਸੇਵਾ ਦੇ ਕਾਰਜਾਂ ਲਈ ਇਕ ਲੱਖ ਰੁਪਏ ਦੀ ਮੱਦਦ ਕੀਤੀ। ਨੌਜਵਾਨ ਪੀੜੀ ਲਈ ਸੇਵਾ ਦੀ ਮਿਸਾਲ ਮਨੁੱਖਤਾ ਦੀ ਸੇਵਾ ਤੋਂ ਗੁਰਪ੍ਰਰੀਤ ਸਿੰਘ ਮਿੰਟੂ, ਪੰਜਾਬੀ ਫਿਲਮੀ ਅਦਾਕਾਰਾ ਪਿ੍ਰਆ ਲਖਨਪਾਲ, ਪਿ੍ਰੰਸੀਪਲ ਕਮਿਸ਼ਨਰ ਡਾਕਟਰ ਜਗਤਾਰ ਸਿੰਘ, ਜਲੰਧਰ ਦੂਰਦਰਸ਼ਨ ਤੋਂ ਗੌਰੀ ਦੱਤ ਸ਼ਰਮਾਂ, ਬਾਲੀਵੁੱਡ ਐਕਟਰ ਜਗਦਰਸ਼ਨ ਸਮਰਾ, ਸੁਭਾਸ਼ ਮਲਿਕ, ਬਿੱਲਾ ਸੰਧੂ, ਦਿਲਜਿੰਦਰ ਰੀਹਲ, ਰਮਨਦੀਪ ਸੋਢੀ ਜਗਬਾਣੀ ਅਤੇ ਮਲਕੀਅਤ ਸਿੰਘ ਰਘਬੋਤਰਾ ਵਲੋਂ ਭਾਗ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਸਨਮਾਨ ਵੰਡੇ। ਇਸ ਮੌਕੇ ਪੁਨਰਜੋਤ ਦੇ ਇੰਟਰਨੈਸ਼ਨਲ ਕੋ-ਆਰਡੀਨੇਟਰ ਅਸ਼ੋਕ ਮਹਿਰਾ ਅਤੇ ਡਾਕਟਰ ਰਮੇਸ਼ ਵਲੋਂ ਮੁਕਾਬਲੇ ਵਿਚ ਸਹਿਯੋਗ ਦੇਣ ਲਈ ਕੈਂਬਰਿਜ ਇੰਟਰਨੈਸ਼ਨਲ ਸਕੂਲ, ਪਰਿਆਸ, ਹੇਲਪਿੰਗ ਹੈਂਡਸ, ਸਪਰੈਡ ਰੈੱਡ ਅਤੇ ਫਗਵਾੜਾ ਬਲੱਡ ਸੇਵਾ ਦੇ ਨਾਲ ਪੀਜੀਆਈ ਅੰਗਦਾਨ ਟੀਮ ਦਾ ਧੰਨਵਾਦ ਕੀਤਾ ਗਿਆ। ਪ੍ਰਰੋਗਰਾਮ ਵਿਚ ਸਮਾਜ ਸੇਵੀਆਂ, ਅੰਗਦਾਨੀਆਂ, ਖੂਨਦਾਨੀਆਂ, ਅੱਖਾਂ ਦਾਨੀ ਪਰਿਵਾਰਾਂ ਦਾ ਵੀ ਸਨਮਾਨ ਕੀਤਾ ਗਿਆ।