ਯਤਿਨ ਸ਼ਰਮਾ, ਫਗਵਾੜਾ : ਕੈਟ-2018 ਦੇ ਆਏ ਨਤੀਜਿਆਂ 'ਚ ਮਾਨਵਦੀਪ ਸਿੰਘ ਨੇ 99.4 ਅੰਕ ਹਾਸਲ ਕਰ ਕੇ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਹੈ। ਇੱਥੋਂ ਦੇ ਅਰਬਨ ਅਸਟੇਟ ਵਾਸੀ ਪਰਮਿੰਦਰ ਸਿੰਘ ਤੇ ਅਮਨਿੰਦਰ ਕੌਰ ਰੂਬੀ ਦੇ ਪੁੱਤਰ ਮਾਨਵਦੀਪ ਨੇ ਮੁੱਢਲੀ ਸਿੱਖਿਆ ਵਿਦਿਆ ਸਵਾਮੀ ਸੰਤ ਦਾਸ ਪਬਲਿਕ ਸਕੂਲ ਤੋਂ ਹਾਸਲ ਕੀਤੇ ਤੇ ਬੀਟੈੱਕ ਮੈਕਨੀਕਲ ਦੀ ਡਿਗਰੀ ਥਾਪਰ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਤੇ ਡੇਢ ਸਾਲ ਤੋਂ ਉਹ ਮਲਟੀ ਨੈਸ਼ਨਲ ਕੰਪਨੀ 'ਚ ਕੰਮ ਕਰ ਰਿਹਾ ਹੈ। ਇਸ ਦੌਰਾਨ ਉਸ ਨੇ ਸੰਗੀਤ, ਭੰਗੜਾ 'ਚ ਕਈ ਤਰ੍ਹਾਂ ਦੇ ਖਾਸ ਸਥਾਨ ਹਾਸਲ ਕਰਨ ਤੋਂ ਉਪਰੰਤ ਕੈਟ ਦੀ ਪ੍ਰੀਖਿਆ 'ਚ ਵਧੀਆ ਪ੍ਰਦਰਸ਼ਨ ਕੀਤਾ। ਮਾਨਵ ਸਾਬਕਾ ਪਿ੍ਰੰਸੀਪਲ ਇੰਦਰਜੀਤ ਸਿੰਘ ਵਾਸੂ ਦਾ ਦੋਹਤਾ ਹੈ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।