ਦੀਪਕ, ਕਪੂਰਥਲਾ : ਐਤਵਾਰ ਨੂੰ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਦੇ ਸਬੰਧ ਵਿਚ ਭਗਵਾਨ ਵਾਲਮੀਕਿ ਕੇਂਦਰੀ ਮੰਦਿਰ ਮੁਹੱਲਾ ਸ਼ਹਿਰੀਆਂ ਕਪੂਰਥਲਾ ਵਿਖੇ ਭਗਵਾਨ ਵਾਲਮੀਕਿ ਨੌਜਵਾਨ ਸਭਾ ਵੱਲੋਂ ਝੰਡਾ ਚੜ੍ਹਾਉਣ ਦੀ ਰਸ਼ਮ ਅਦਾ ਕੀਤੀ ਗਈ। ਇਸ ਮੌਕੇ ਭਗਵਾਨ ਵਾਲਮੀਕਿ ਨੌਜਵਾਨ ਸਭਾ ਦੇ ਪ੍ਰਧਾਨ ਕੋਮਲ ਸਹੋਤਾ ਗਾਗਾ, ਚੇਅਰਮੈਨ ਸੁਮਿਤ ਗਿੱਲ, ਸਰਪ੍ਰਸਤ ਗੋਪਾਲ ਥਾਪਰ ਨੇ ਕਿਹਾ ਕਿ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਦੇ ਸਬੰਧ 18 ਅਕਤੂਬਰ ਸੋਮਵਾਰ ਨੂੰ ਭਗਵਾਨ ਵਾਲਮੀਕਿ ਕੇਂਦਰੀ ਮੰਦਿਰ ਮੁਹੱਲਾ ਸ਼ਹਿਰੀਆਂ ਕਪੂਰਥਲਾ ਤੋਂ ਭਗਵਾਨ ਵਾਲਮੀਕਿ ਦੇ ਪਾਵਨ ਗੰ੍ਥ ਦੀ ਇਕ ਵਿਸ਼ਾਲ ਸ਼ੋਭਾ ਯਾਤਰਾ ਸੁੰਦਰ ਝਾਕੀਆਂ ਨਾਲ ਦੁਪਹਿਰ ਤਿੰਨ ਵਜੇ ਧੂਮਧਾਮ ਨਾਲ ਕੱਢੀ ਜਾਵੇਗੀ। ਜੋ ਸ਼ਹਿਰ ਦੇ ਅਲੱਗ ਅਲੱਗ ਬਾਜ਼ਾਰਾਂ ਵਿਚੋਂ ਹੁੰਦੇ ਹੋਏ ਭਗਵਾਨ ਵਾਲਮੀਕਿ ਕੇਂਦਰੀ ਮੰਦਰ ਮੁਹੱਲਾ ਸ਼ਹਿਰੀਆਂ ਵਿਖੇ ਸਮਾਪਤ ਹੋਵੇਗੀ। ਇਸ ਮੌਕੇ ਭਗਵਾਨ ਵਾਲਮੀਕਿ ਨੌਜਵਾਨ ਸਭਾ ਦੇ ਪ੍ਰਧਾਨ ਕੋਮਲ ਸਹੋਤਾ ਗਾਗਾ ਨੇ ਕਿਹਾ ਕਿ ਭਗਵਾਨ ਵਾਲਮੀਕਿ ਨੇ ਲੋਕਾਂ ਨੂੰ ਸੱਚ ਅਤੇ ਸਮਰਪਣ ਦੇ ਰਸਤੇ 'ਤੇ ਚੱਲਣ ਦਾ ਰਸਤਾ ਵਖਾਇਆ। ਉਨ੍ਹਾਂ ਨੇ ਪ੍ਰਦੇਸ਼ ਦੇ ਲੋਕਾਂ ਨੂੰ ਭਗਵਾਨ ਵਾਲਮੀਕਿ ਦੇ ਆਦਰਸ਼ਾਂ 'ਤੇ ਚੱਲਣ ਦੀ ਅਪੀਲ ਕੀਤੀ। ਸਹੋਤਾ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਭਾਰਤੀ ਮਹਾਂਕਾਵਿ ਰਾਮਾਇਣ ਲਿਖੀ, ਜੋ ਅੱਜ ਵੀ ਸਾਡੇ ਲਈ ਪੇ੍ਰਰਨਾ ਅਤੇ ਮਾਰਗ ਦਰਸ਼ਨ ਦਾ ਇਕ ਵੱਡਾ ਆਈਨਾ ਹੈ। ਸਹੋਤਾ ਨੇ ਕਿਹਾ ਕਿ ਭਗਵਾਨ ਵਾਲਮੀਕਿ ਸਮਾਜ ਦੇ ਹਰ ਇਕ ਵਰਗ ਲਈ ਗਿਆਨ ਅਤੇ ਪੇ੍ਰਰਨਾ ਦੇ ਆਈਨਾ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰੀਆਂ ਨੂੰ ਅੱਜ ਦੇ ਦਿਨ ਉਨ੍ਹਾਂ ਦੇ ਵੱਲੋਂ ਦੱਸੇ ਰਸਤੇ ਅਤੇ ਆਦਰਸ਼ਾਂ 'ਤੇ ਚੱਲਣ ਦਾ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਆਦਰਸ਼ਾਂ 'ਤੇ ਚੱਲ ਕੇ ਜੀਵਨ ਨੂੰ ਸਫਲ ਬਣਾਇਆ ਜਾ ਸਕਦਾ ਹੈ। ਉਨ੍ਹਾਂ ਦੀਆਂ ਰਚਨਾਵਾਂ ਨੇ ਸਮਾਜ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ। ਉਨ੍ਹਾਂ ਨੇ ਹਮੇਸ਼ਾ ਭਾਈਚਾਰੇ ਦਾ ਸੁਨੇਹਾ ਦਿੱਤਾ ਅਤੇ ਸੱਚਾਈ ਦੇ ਰਸਤੇ 'ਤੇ ਚੱਲਣ ਦਾ ਪਾਠ ਪੜ੍ਹਾਇਆ। ਇਸ ਮੌਕੇ ਰਾਜੂ ਅਟਵਾਲ, ਮਨੋਜ ਨਾਹਰ, ਰਾਕੇਸ਼ ਨਾਹਰ, ਕੈਫ ਸੱਭਰਵਾਲ, ਪ੍ਰਵੀਨ ਨਾਹਰ, ਰਮਨ ਸੱਭਰਵਾਲ, ਹੈਪੀ ਗਿੱਲ, ਅਨਮੋਲ ਸਹੋਤਾ, ਪਵਨ ਗਿੱਲ, ਰਾਹੁਲ ਅਦੀਆਂ, ਹੈਪੀ ਸਹੋਤਾ ਅਭੀ ਲੰਕੇਸ਼, ਕੁਮਾਰ ਗੌਰਵ, ਨੰਦ ਲਾਲ ਥਾਪਰ, ਦੀਪਕ ਥਾਪਰ, ਰਘੂ ਨਾਹਰ, ਰਵੀ ਸਹੋਤਾ, ਰਮਨ ਕਲਿਆਣ, ਰੈਬੋ ਲਾਹੌਰੀਆ, ਦਰਸ਼ਨ ਥਾਪਰ, ਅਰੁਣ ਸੰਗਰ, ਅਸ਼ਵਨੀ ਸੱਭਰਵਾਲ, ਬੀਬੀ ਕੈਲਾਸ਼ੋ, ਬੀਬੀ ਬਬਲੀ, ਬੀਬੀ ਅਰੁਣਾ, ਬੀਬੀ ਬਿਮਲਾ ਆਦਿ ਹਾਜ਼ਰ ਸਨ।