ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਗੁਰਪੁਰਬ ਮੌਕੇ ਕਬੱਡੀ ਟੂਰਨਾਮੈਂਟ ਕਰਵਾਉਣ ਸਬੰਧੀ ਇਕ ਵਿਸ਼ੇਸ਼ ਮੀਟਿੰਗ ਪ੍ਰਸਿੱਧ ਇੰਟਰਨੈਸ਼ਨਲ ਖਿਡਾਰੀ ਬਲਕਾਰ ਸਿੰਘ ਹਰਨਾਮਪੁਰ ਦੀ ਅਗਵਾਈ ਹੇਠ ਸਥਾਨਕ ਮਾਰਕੀਟ ਕਮੇਟੀ ਮੀਟਿੰਗ ਭਵਨ ਵਿਖੇ ਹੋਈ। ਮੀਟਿੰਗ 'ਚ ਕਈ ਨਾਮਵਰ ਕਬੱਡੀ ਖਿਡਾਰੀਆਂ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਵਿਧਾਇਕ ਨਵਤੇਜ ਸਿੰਘ ਚੀਮਾ ਵੀ ਉਚੇਚੇ ਤੌਰ 'ਤੇ ਪੁੱਜੇ ਅਤੇ ਉਨਾਂ੍ਹ ਟੂਰਨਾਮੈਂਟ ਕਮੇਟੀ ਨਾਲ ਗੁਰਪੁਰਬ ਮੌਕੇ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਪ੍ਰਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਵਿਧਾਇਕ ਚੀਮਾ ਨੇ ਦੱਸਿਆ ਕਿ ਟੂਰਨਾਮੈਂਟ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਤ ਹੋਵੇਗਾ ਜੋ ਹਰ ਸਾਲ ਇਸ ਦਿਹਾੜੇ ਤੇ ਕਰਵਾਇਆ ਜਾਂਦਾ ਹੈ। ਉਨਾਂ੍ਹ ਕਿਹਾ ਕਿ ਟੂਰਨਾਮੈਂਟ ਕਰਵਾਉਣ ਦਾ ਮੁੱਖ ਮੰਤਵ ਨੌਜਵਾਨ ਖਿਡਾਰੀਆਂ ਨੂੰ ਮਾਂ ਖੇਡ ਕਬੱਡੀ ਨਾਲ ਜੋੜਨਾ ਹੈ ਤਾਂ ਕਿ ਉਹ ਵੀ ਓਲੰਪਿਕ ਗੇਮਜ਼ ਵਾਂਗ ਸੂਬੇ ਲਈ ਵੱਧ ਤੋਂ ਵੱਧ ਮੈਡਲ ਹਾਸਲ ਕਰਕੇ ਆਪਣਾ ਤੇ ਸੂਬੇ ਦਾ ਨਾਮ ਰੌਸ਼ਨ ਕਰਨ। ਉਨਾਂ੍ਹ ਕਿਹਾ ਕਿ ਇਸ ਨਾਲ ਨੌਜਵਾਨਾਂ ਵਿੱਚ ਨਵਾਂ ਜੋਸ਼ ਪੈਦਾ ਹੋਵੇਗਾ ਅਤੇ ਉਹ ਨਸ਼ਿਆਂ ਰਹਿਤ ਜੀਵਨ ਬਤੀਤ ਕਰਦੇ ਹੋਏ ਵੱਧ ਤੋਂ ਵੱਧ ਖੇਡਾਂ ਨਾਲ ਜੁੜਨਗੇ। ਵਿਧਾਇਕ ਚੀਮਾ ਨੇ ਦੱਸਿਆ ਕਿ ਇਹ ਕਬੱਡੀ ਟੂਰਨਾਮੈਂਟ ਕਮੇਟੀ ਦੀ ਦੇਖ ਰੇਖ ਹੇਠ ਹੋਵੇਗਾ ਜਿਸ ਵਿੱਚ ਸਾਰੇ ਹੀ ਪੁਰਾਣੇ ਨਾਮਵਰ ਕਬੱਡੀ ਖਿਡਾਰੀ ਸ਼ਾਮਲ ਹਨ। ਟੂਰਨਾਮੈਂਟ ਵਿਚ ਰਾਜ ਦੀਆਂ 6 ਨਾਮਵਰ ਕਬੱਡੀ ਟੀਮਾਂ ਹਿੱਸਾ ਲੈਣਗੀਆਂ । ਜਿਸ ਦੌਰਾਨ ਸਾਰੇ ਹੀ ਮੈਚ ਬਹੁਤ ਹੀ ਰੋਮਾਂਚਕ ਹੋਣਗੇ ਜਿਸ ਦਾ ਲੁਤਫ ਖੇਡ ਪੇ੍ਮੀ ਉਠਾਉਣਗੇ। ਜੇਤੂ ਤੇ ਉਪਜੇਤੂ ਟੀਮਾਂ ਨੂੰ ਨਗਦ ਇਨਾਮ ਰਾਸ਼ੀ ਤੇ ਗੋਲਡ ਟਰਾਫੀ ਨਾਲ ਵੀ ਸਨਮਾਨਤ ਕੀਤਾ ਜਾਵੇਗਾ। ਵਿਧਾਇਕ ਚੀਮਾ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਪੁੱਜਣ ਲਈ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਖੇਡ ਮੰਤਰੀ ਪ੍ਰਗਟ ਸਿੰਘ ਅਤੇ ਹੋਰ ਵੀ ਕਈ ਮੰਤਰੀ ਪੁੱਜਣਗੇ। ਉਨਾਂ੍ਹ ਸਮੂਹ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਬੱਡੀ ਟੂਰਨਾਮੈਂਟ 'ਚ ਪਹੁੰਚ ਕੇ ਖੇਡ ਦਾ ਆਨੰਦ ਲੈਣ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਰਾਪਤ ਕਰਨ। ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਬਲਕਾਰ ਸਿੰਘ ਹਰਨਾਮਪੁਰ ਨੇ ਦੱਸਿਆ ਕਿ ਟੂਰਨਾਮੈਂਟ ਸਬੰਧੀ ਤਿਆਰੀਆਂ ਹੁਣ ਤੋਂ ਸ਼ੁਰੂ ਹੋ ਗਈਆਂ ਹਨ। ਉਨਾਂ੍ਹ ਦੱਸਿਆ ਕਿ ਟੂਰਨਾਮੈਂਟ ਦੌਰਾਨ ਲੜਕੀਆਂ ਦਾ ਵੀ ਇਕ ਸ਼ੋਅ ਮੈਚ ਖੇਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਗੁਰੂ ਨਾਨਕ ਸਟੇਡੀਅਮ ਵਿਖੇ ਹੋਵੇਗਾ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਪਰਵਿੰਦਰ ਸਿੰਘ ਪੱਪਾ, ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ, ਐੱਨਆਰਆਈ ਰਛਪਾਲ ਸਿੰਘ ਜਰਮਨੀ, ਸਰਪੰਚ ਗੁਰਮੇਜ ਸਿੰਘ ਿਢੱਲੋਂ, ਸਰਪੰਚ ਕੁਲਦੀਪ ਸਿੰਘ ਡਡਵਿੰਡੀ, ਸਰਪੰਚ ਜਗਦੀਪ ਸਿੰਘ ਵੰਝ ਕੋਚ, ਨਿਰਮਲ ਸਿੰਘ ਹੁੰਦਲ, ਕੋਚ ਰਾਜ ਬਹਾਦਰ ਸਿੰਘ, ਰਣਧੀਰ ਸਿੰਘ ਧੀਰਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਡਡਵਿੰਡੀ, ਅੰਗਰੇਜ਼ ਸਿੰਘ ਡੇਰਾ ਸੇੈਯਦਾ, ਤਰਲੋਕ ਸਿੰਘ ਮੱਲ੍ਹੀ, ਜਸਪਾਲ ਸਿੰਘ ਥਿੰਦ ਯੂ ਕੇ, ਸਰੂਪ ਸਿੰਘ ਆਰਸੀਐਫ, ਬਲਦੇਵ ਸਿੰਘ ਟੀਟਾ, ਹਰਦਿਆਲ ਸਿੰਘ ਸ਼ਾਹ ਮੋਠਾਂਵਾਲ, ਰਵੀ ਪੀ ਏ ਆਦਿ ਵੀ ਹਾਜ਼ਰ ਸਨ।