ਲੱਕੀ ਸਰਵਟਾ ਬਣੇ ਭਾਵਾਧਸ ਦੇ ਸੂਬਾ ਪ੍ਰਚਾਰ ਸਕੱਤਰ
ਲੱਕੀ ਸਰਵਟਾ ਬਣੇ ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਸੂਬਾ ਪ੍ਰਚਾਰ ਸਕੱਤਰ
Publish Date: Tue, 02 Dec 2025 10:09 PM (IST)
Updated Date: Tue, 02 Dec 2025 10:11 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਵੀਰ ਲੱਕੀ ਸਰਵਟਾ ਨੂੰ ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਧਾਸ) ਦੁਆਰਾ ਸੰਗਠਨ ਦਾ ਸੂਬਾ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਮੌਕੇ ਦਲਿਤ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਅਤੇ ਭਾਵਧਾਸ ਦੇ ਮੁੱਖ ਰਾਸ਼ਟਰੀ ਸੰਚਾਲਕ ਵੀਰ ਵੀਰੇਸ਼ ਵਿਜੇ ਦਾਨਵ ਨੇ ਉਨ੍ਹਾਂ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਵੀਰ ਲੱਕੀ ਸਰਵਟਾ ਨੇ ਵੀਰ ਵੀਰੇਸ਼ ਵਿਜੇ ਦਾਨਵ ਅਤੇ ਸਾਰੇ ਸੀਨੀਅਰ ਅਹੁਦੇਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸੰਗਠਨ ਦੁਆਰਾ ਉਨ੍ਹਾਂ ਨੂੰ ਸੌਂਪੀ ਗਈ ਮਹੱਤਵਪੂਰਨ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਨੇ ਪੂਰੇ ਵਾਲਮੀਕਿ ਭਾਈਚਾਰੇ ਵਿਚ ਭਾਵਧਾਸ ਦੀ ਵਿਚਾਰਧਾਰਾ ਨੂੰ ਫੈਲਾਉਣ ਦਾ ਵਾਅਦਾ ਕੀਤਾ। ਇਸ ਦੌਰਾਨ ਸੰਗਠਨ ਦੇ ਰਾਸ਼ਟਰੀ ਮੁੱਖ ਪ੍ਰਚਾਰ ਮੰਤਰੀ ਵੀਰ ਸ਼੍ਰੇਸ਼ਠ ਅਸ਼ਵਨੀ ਭੀਲ ਅਤੇ ਰਾਸ਼ਟਰੀ ਪ੍ਰਚਾਰ ਮੰਤਰੀ ਵੀਰ ਸ਼੍ਰੇਸ਼ਠ, ਸੁਰਿੰਦਰ ਆਦਿਵਾਸੀ ਨੇ ਵੀਰ ਲੱਕੀ ਸਰਵਟਾ ਨੂੰ ਸ਼ੁੱਭ ਇੱਛਾਵਾਂ ਦਿੰਦੇ ਹੋਏ ਭਾਵਧਸ ਦੀ ਵਿਚਾਰਧਾਰਾ ਨਾਲ ਜਾਣੂ ਕਰਵਾਇਆ ਅਤੇ ਕਿਹਾ ਕਿ ਸੰਗਠਨ ਵਾਲਮੀਕਿ ਭਾਈਚਾਰੇ ਦੀ ਚੜ੍ਹਦੀ ਕਲਾ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਸਰਗਰਮੀ ਅਤੇ ਲਗਨ ਨਾਲ ਸਰਗਰਮ ਹੈ। ਇਸ ਲਈ ਪ੍ਰਚਾਰ ਰਾਹੀਂ ਸੰਗਠਨ ਦੇ ਪਰਿਵਾਰ ਦਾ ਵਿਸਥਾਰ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣ। ਇਸ ਮੌਕੇ ਰਾਸ਼ਟਰੀ ਪ੍ਰਚਾਰ ਮੰਤਰੀ ਵੀਰ ਸ਼੍ਰੇਸ਼ਠ, ਧਰਮਵੀਰ ਸੇਠੀ, ਬੰਟੀ ਗਿੱਲ, ਪ੍ਰੇਮ ਪਦਮ, ਵਿਪਨ ਲਾਹੌਰੀਆ, ਮੋਨੂੰ ਸਰਵਟਾ, ਆਕਾਸ਼ ਸਰਵਟਾ, ਮਨੀ ਸਰਵਟਾ, ਬਿੰਦੂ ਬਘਾਨੀਆ, ਵਿਜੇ ਮੱਟੂ, ਵਿਜੇ ਸੌਂਧੀ, ਸਿਕੰਦਰ ਸੌਂਧੀ, ਅਸ਼ਵਨੀ ਬਘਾਨੀਆ, ਕਰਨ ਸਰਵਟਾ, ਦੀਪਕ ਸਰਵਟਾ, ਰਵੀ ਸਰਵਟਾ ਆਦਿ ਮੌਜੂਦ ਸਨ। ਕੈਪਸ਼ਨ-02ਪੀਐਚਜੀ7