ਦੀਪਕ, ਕਪੂਰਥਲਾ : ਸਕੂਲ ਨਿਰਦੇਸ਼ਕ ਪ੍ਰਦੀਪ ਸ਼ਰਮਾ ਦੀ ਪ੍ਰਧਾਨਗੀ ਵਿਚ ਨਿਊ ਏਰਾ ਇੰਟਰਨੈਸ਼ਨਲ ਸਕੂਲ ਦੇ ਖੁੱਲੇ ਵਿਹੜੇ ਵਿਚ ਲੋਹੜੀ ਤਿਉਹਾਰ ਸਬੰਧੀ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ, ਜਿਸ ਵਿਚ ਜਮਾਤ 6ਵੀਂ ਦੇ ਵਿਦਿਆਰਥੀ ਪਰਮਿੰਦਰ ਅਤੇ ਜੈਸਮੀਨ ਕੌਰ ਨੇ ਲੋਹੜੀ ਦੇ ਮਹੱਤਵ 'ਤੇ ਭਾਸ਼ਣ, ਵੰਸ਼ ਸ਼ਰਮਾ ਨੇ ਸੁ-ਵਿਚਾਰ, ਹਰਸ਼ਦੀਪ ਨੇ ਲੋਹੜੀ ਗੀਤ, ਪੂਜਾ, ਸੁਖਜੀਤ ਨੇ ਸੁਹਾਗ ਅਤੇ ਘੋੜੀ ਆਦਿ ਗੀਤ ਪੇਸ਼ ਕੀਤੇ। ਸਕੂਲ ਦੀ ਜਮਾਤ 5ਵੀਂ ਤੋਂ 7ਵੀਂ ਦੀਆਂ ਵਿਦਿਆਰਥਣਾਂ ਦੁਆਰਾ ਗਿੱਧਾ ਅਤੇ ਅਧਿਆਪਕ ਵਰਗ ਵੱਲੋਂ ਟੱਪੇ ਪੇਸ਼ ਕਰਕੇ ਸਮਾਂ ਬੰਨ੍ਹ ਦਿੱਤਾ ਗਿਆ। ਇਸ ਉਪਰੰਤ ਸਕੂਲ ਦੇ ਚਾਰੋ ਸਦਨ ਨਿਫਟੀ, ਐਲੀਗੇਟ, ਆਈਡੀਅਲ ਅਤੇ ਸਨਰਜੀ ਦੇ ਮੱਧ ਰੰਗ-ਬਿਰੰਗੀ ਪਤੰਗ ਬਣਾਉਣਾ ਮੁਕਾਬਲੇਬਾਜ਼ੀਆਂ ਵੀ ਕਰਵਾਈਆਂ ਗਈਆਂ, ਜਿਸ ਵਿਚ ਪਹਿਲੇ, ਦੂਜੇ ਸਥਾਨ 'ਤੇ ਆਉਣ ਵਾਲੇ ਗਰੁੱਪ ਨੂੰ ਸਕੂਲ ਨਿਰਦੇਸ਼ਕ ਪ੍ਰਦੀਪ ਸ਼ਰਮਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੁਕਾਬਲੇਬਾਜ਼ੀ ਵਿਚ ਏਲੀਗੇਟ ਗਰੁੱਪ ਦੇ ਵਿਦਿਆਰਥੀ ਪਹਿਲਾ ਸਥਾਨ 'ਤੇ ਅਤੇ ਸਨਰਜੀ ਗਰੁੱਪ ਦੇ ਵਿਦਿਆਰਥੀ ਦੂਸਰਾ ਸਥਾਨ ਹਾਸਲ ਕੀਤਾ। ਇਸ ਦੇ ਉਪਰੰਤ ਸਕੂਲ ਦੀ ਅਕੈਡਮਿਕ ਹੈੱਡ ਅਤੇ ਪਿ੍ਰੰਸੀਪਲ ਵੱਲੋਂ ਬੱਚਿਆਂ ਨੂੰ ਲੋਹੜੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਵੱਲੋਂ ਪੇਸ਼ ਕੀਤੀਆਂ ਗਈਆਂ ਆਈਟਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਦੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।