ਵਿਜੇ ਸੋਨੀ, ਫਗਵਾੜਾ : ਲੋਹੜੀ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰਖਦਿਆਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਵਿਖੇ ਪਿ੫ੰਸੀਪਲ ਮੀਨੂੰ ਗੁਪਤਾ ਦੀ ਅਗਵਾਈ ਵਿਚ ਸਕੂਲ ਵਿਖੇ ਰੰਗਾਰੰਗ ਸਮਾਗਮ ਕਰਵਾਇਆ ਗਿਆ। ਪੰਜਾਬੀ ਅਧਿਆਪਕ ਕੁਲਵਿੰਦਰ ਕੌਰ ਵੱਲੋਂ ਸਮਾਗਮ ਦੀ ਸ਼ੁਰੂਆਤ ਸਾਰਿਆਂ ਨੂੰ ਜੀ ਆਇਆਂ ਆਖ ਅਤੇ ਬੱਚਿਆਂ ਨੂੰ ਲੋਹੜੀ ਦੇ ਮਹੱਤਵ ਤੋਂ ਜਾਣੂ ਕਰਵਾ ਕੇ ਕੀਤੀ ਗਈ। ਸਕੂਲ ਵਿਦਿਆਰਥਣਾਂ ਵੱਲੋਂ ਇਸ ਮੌਕੇ ਲੋਹੜੀ ਦੇ ਗੀਤ, ਭੰਗੜਾ ਗਿੱਧਾ ਪੇਸ਼ ਕੀਤਾ ਗਿਆ। ਸਮਾਜਿਕ ਕੂਰੀਤੀਆਂ 'ਤੇ ਚਾਨਣਾ ਪਾਉਂਦਾ ਨਾਟਕ ਵੀ ਕਰਵਾਇਆ ਗਿਆ, ਜਿਸ ਨੂੰ ਆਏ ਹੋਏ ਸਮੂਹ ਲੋਕਾਂ ਵੱਲੋਂ ਕਾਫੀ ਸਰਾਹਿਆ ਗਿਆ। ਸਕੂਲ ਪਿ੍ਰੰਸੀਪਲ ਮੈਡਮ ਮੀਨੂੰ ਗੁਪਤਾ ਨੇ ਕਿਹਾ ਕਿ ਲੋਹੜੀ ਦੇ ਤਿਉਹਾਰ ਅਤੇ ਸਮਾਜ ਨੂੰ ਪ੫ੇਰਣਾ ਦੇਣ ਲਈ ਵਧ ਤੋਂ ਵਧ ਕੁੜੀਆਂ ਦੀ ਲੋਹੜੀ ਪਾਉਣੀ ਚਾਹੀਦੀ ਹੈ ਤਾਂ ਜੋ ਕੁੜੀਆਂ ਅਤੇ ਮੁੰਡਿਆਂ ਵਿਚਲਾ ਫਰਕ ਮਿਟਾਇਆ ਜਾ ਸਕੇ ਤੇ ਬਰਾਬਰਤਾ ਵਾਲੇ ਨਵੇਂ ਸਮਾਜ ਦੀ ਸਿਰਜਣਾ ਹੋ ਸਕੇ। ਇਸ ਮੌਕੇ ਸਮੂਹ ਸਕੂਲ ਸਟਾਫ ਵੱਲੋਂ ਕੁੜੀਆਂ ਦੀ ਲੋਹੜੀ ਪਾਈ ਗਈ ਤੇ ਸਕੂਲ ਵਿਦਿਆਰਥਣਾਂ ਨੂੰ ਮੂੰਗਫਲੀ, ਰੇਵੜੀ ਤੇ ਲੱਡੂ ਵੰਡੇ ਗਏ।